The Punjab Inside
Friday, 20 November 2026Admin Login
Sports

ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਕਰਵਾਈ ਮੰਗਣੀ, ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਸਮਰੀਨ ਕੌਰ ਨੇ 11 ਨਵੰਬਰ 2026 ਨੂੰ ਆਪਣੀ ਮੰਗਣੀ ਦਾ ਐਲਾਨ ਕੀਤਾ। ਸਮਰੀਨ ਨੇ ਇੰਸਟਾਗ੍ਰਾਮ ’ਤੇ ਪ੍ਰਪੋਜ਼ਲ ਅਤੇ ਅੰਗੂਠੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਖ਼ੁਸ਼ੀ ਜ਼ਾਹਰ ਕੀਤੀ।

ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਕਰਵਾਈ ਮੰਗਣੀ, ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Punjab Inside Team
Share:

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਲੰਬੇ ਸਮੇਂ ਤੋਂ ਦੋਸਤ ਅਤੇ ਅਦਾਕਾਰਾ-ਮਾਡਲ ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਰਿਸ਼ਤੇ ਨੂੰ ਨਵਾਂ ਨਾਮ ਦੇਣ ਦਾ ਐਲਾਨ ਕੀਤਾ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਜੋੜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਗੋਡੇ ਭਾਰ ਬੈਠ ਕੇ ਕੀਤਾ ਪ੍ਰਪੋਜ਼

ਸਮਰੀਨ ਕੌਰ ਨੇ ਬੁੱਧਵਾਰ, 11 ਨਵੰਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਅਰਸ਼ਦੀਪ ਸਿੰਘ ਗੋਡੇ ਭਾਰ ਬੈਠ ਕੇ ਸਮਰੀਨ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਸਮਰੀਨ ਨੇ ਇਸ ਖ਼ਾਸ ਪਲ ਦੀਆਂ ਤਸਵੀਰਾਂ ਦੇ ਨਾਲ ਅਰਸ਼ਦੀਪ ਵੱਲੋਂ ਦਿੱਤੀ ਗਈ ਅੰਗੂਠੀ ਦੀ ਤਸਵੀਰ ਵੀ ਸਾਂਝੀ ਕੀਤੀ।

ਆਪਣੀ ਪੋਸਟ ਵਿੱਚ ਸਮਰੀਨ ਨੇ ਲਿਖਿਆ, “ਜ਼ਿੰਦਗੀ ਵਿੱਚ ਸਾਨੂੰ ਜੋ ਵੀ ਮਿਲ ਸਕਦਾ ਸੀ, ਉਸ ਵਿੱਚੋਂ ਮੈਂ ਸਭ ਤੋਂ ਵੱਧ ਖੁਸ਼ ਹਾਂ ਕਿ ਸਾਨੂੰ ਇੱਕ-ਦੂਜੇ ਦਾ ਸਾਥ ਮਿਲਿਆ। ਉਮਰ ਭਰ ਦੇ ਸਾਥ ਲਈ। 11.11.2026 (ਹਾਈ, ਫਿਆਂਸੇ)।”

ਨਿਊਜ਼ੀਲੈਂਡ ਦੌਰੇ ’ਤੇ ਹਨ ਅਰਸ਼ਦੀਪ

ਅਰਸ਼ਦੀਪ ਸਿੰਘ ਇਸ ਸਮੇਂ ਭਾਰਤੀ ਟੀਮ ਨਾਲ ਨਿਊਜ਼ੀਲੈਂਡ ਦੌਰੇ ’ਤੇ ਹਨ। ਸਮਰੀਨ ਵੀ ਪਿਛਲੇ ਕੁਝ ਸਮੇਂ ਤੋਂ ਅਰਸ਼ਦੀਪ ਦੇ ਕ੍ਰਿਕਟ ਸਫ਼ਰ ਦੌਰਾਨ ਉਨ੍ਹਾਂ ਦੇ ਨਾਲ ਨਜ਼ਰ ਆਉਂਦੀ ਰਹੀ ਹੈ। ਉਨ੍ਹਾਂ ਨੂੰ ਆਈਪੀਐੱਲ ਅਤੇ ਕ੍ਰਿਕਟ ਦੌਰਿਆਂ ਦੌਰਾਨ ਵੀ ਇਕੱਠੇ ਦੇਖਿਆ ਗਿਆ ਹੈ।

ਖ਼ਾਸ ਗੱਲ ਇਹ ਹੈ ਕਿ ਦੋਵਾਂ ਦੀ ਮੰਗਣੀ ਦਾ ਐਲਾਨ ਅਰਸ਼ਦੀਪ ਦੇ ਪੰਜਾਬ ਕਿੰਗਜ਼ ਤੋਂ ਮੁੰਬਈ ਇੰਡੀਅਨਜ਼ ਵਿੱਚ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ ਹੋਇਆ।

ਪਹਿਲਾਂ ਵੀ ਸਾਂਝੀਆਂ ਕੀਤੀਆਂ ਸਨ ਤਸਵੀਰਾਂ

ਇਸ ਤੋਂ ਪਹਿਲਾਂ 26 ਜੁਲਾਈ ਨੂੰ ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ ਵਿੱਚ “ਮਾਈ ਪਰਸਨ” ਲਿਖਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਹੁਣ ਮੰਗਣੀ ਦੇ ਐਲਾਨ ਨਾਲ ਦੋਵਾਂ ਨੇ ਆਪਣੇ ਰਿਸ਼ਤੇ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ।