The Punjab Inside
Saturday, 3 October 2026Admin Login

ਅੰਮ੍ਰਿਤਪਾਲ ਨੂੰ ਵੱਡਾ ਝਟਕਾ, ਹਾਈ ਕੋਰਟ ਨੇ ਸੁਣਾਇਆ ਫੈਸਲਾ...

ਐਨਐਸਏ ਦੀ ਮਿਆਦ ਪੁੱਗਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵਿਰੁੱਧ ਲੰਬਿਤ ਸਾਰੇ ਮਾਮਲਿਆਂ ਦੇ ਮੁਕੱਦਮੇ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਚਲਾਏ ਜਾਣਗੇ।

ਅੰਮ੍ਰਿਤਪਾਲ ਨੂੰ ਵੱਡਾ ਝਟਕਾ, ਹਾਈ ਕੋਰਟ ਨੇ ਸੁਣਾਇਆ ਫੈਸਲਾ...
Punjab Inside Team
Share:
ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਬਾਰੇ ਵੱਡੀ ਖਬਰ ਆਈ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਉਤੇ ਅਹਿਮ ਫੈਸਲਾ ਸੁਣਾਇਆ ਹੈ।
ਹੁਣ ਅੰਮ੍ਰਿਤਪਾਲ ਸਿੰਘ ਦਾ ਮੁਕੱਦਮਾ ਅਸਾਮ ਜੇਲ੍ਹ ਤੋਂ ਹੀ ਚੱਲੇਗਾ। ਹਾਈ ਕੋਰਟ ਨੇ ਅੰਤਰਿਮ ਇਜਾਜ਼ਤ ਦੇ ਦਿੱਤੀ ਹੈ।
ਐਨਐਸਏ ਦੀ ਮਿਆਦ ਪੁੱਗਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵਿਰੁੱਧ ਲੰਬਿਤ ਸਾਰੇ ਮਾਮਲਿਆਂ ਦੇ ਮੁਕੱਦਮੇ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਚਲਾਏ ਜਾਣਗੇ।
ਅੰਮ੍ਰਿਤਪਾਲ ਸਿੰਘ ਵਿਰੁੱਧ ਕੁੱਲ 11 ਮਾਮਲੇ ਹਨ; ਇਨ੍ਹਾਂ ਮਾਮਲਿਆਂ ਲਈ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਹੁਣ ਜੇਲ੍ਹ ਦੇ ਅੰਦਰੋਂ ਹੀ ਹੋਵੇਗੀ।