Punjab News: ਜੁਗਾੜੂ ਰੇਹੜੀਆਂ ਬਣਾਉਣ ਵਾਲਿਆਂ ’ਤੇ ਕੇਸ ਦਰਜ
Punjab News: ਨਾਭਾ ਵਿਖੇ ਰੇਹੜੀਆਂ ਬਣਾਉਣ ਵਾਲਿਆਂ ਉੱਪਰ ਕੇਸ ਦਰਜ
Punjab News: ਪ੍ਰਸ਼ਾਸਨ ਵੱਲੋਂ ਜੁਗਾੜੂ ਰੇਹੜੀਆਂ ਉੱਪਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਨਾਭਾ ਵਿਖੇ ਇਹ ਰੇਹੜੀਆਂ ਬਣਾਉਣ ਵਾਲਿਆਂ ਉੱਪਰ ਕੇਸ ਦਰਜ ਕੀਤੇ ਗਏ ਹਨ। ਸਰਕਾਰੀ ਹੁਕਮਾਂ ਨੂੰ ਨਾ ਮੰਨਣ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ਚ ਪਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਹੁਣ ਨਾਭਾ ਵਿਖੇ ਭਵਾਨੀਗੜ੍ਹ ਰੋਡ ਦੇ ਪੁਲ ਹੇਠਾਂ ਅਤੇ ਮੜ੍ਹਖਾਨਾ ਚੌਕ ਵਿੱਚ ਰੇਹੜੀਆਂ ਬਣਾਉਂਦੇ ਦੋ ਮਿਸਤਰੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਰਾਜਪੁਰਾ, ਸਮਾਣਾ ਅਤੇ ਹੋਰ ਸ਼ਹਿਰਾਂ ਵਿੱਚ ਵੀ ਇਹ ਕੇਸ ਦਰਜ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਮੋਟਰਸਾਈਕਲ ਦੇ ਪਿੱਛੇ ਰੇਹੜੀ ਜੋੜ ਕੇ ਬਣਾਈ ਜਾਂਦੀਆਂ ਜੁਗਾੜੂ ਰੇਹੜੀਆਂ ਬਾਰੇ ਕੁਝ ਸਾਲਾਂ ਤੋਂ ਲਗਾਤਾਰ ਰੇੜਕਾ ਚੱਲ ਰਿਹਾ ਹੈ। ਟਾਟਾ ਏਸ ਜਾਂ ਹੋਰ ਟੈਂਪੂ ਚਾਲਕਾਂ ਵੱਲੋਂ ਹਾਈ ਕੋਰਟ ਵਿਖੇ ਇਹਨਾਂ ਰੇਹੜੀਆਂ ਖ਼ਿਲਾਫ਼ ਪਟੀਸ਼ਨ ਵਿਚ ਅਦਾਲਤ ਨੇ ਇਹਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਅਤੇ ਪਿਛਲੇ ਸਾਲ ਪਟਿਆਲਾ ਟਰਾਂਸਪੋਰਟ ਅਥਾਰਟੀ ਨੂੰ ਜੁਰਮਾਨਾ ਵੀ ਕੀਤਾ ਸੀ। ਦਸੰਬਰ ਮਹੀਨੇ ਜੁਗਾੜੂ ਰੇਹੜੀ ਚਾਲਕਾਂ ਵੱਲੋਂ ਪਾਈ ਪਟੀਸ਼ਨ ਨੂੰ ਵੀ ਹਾਈ ਕੋਰਟ ਨੇ ਰੱਦ ਕਰਦੇ ਹੋਏ ਇਹਨਾਂ ਨੂੰ ਮੁੜ ਗੈਰ ਕਾਨੂੰਨੀ ਕਰਾਰ ਦਿੱਤਾ।
ਜਿੱਥੇ ਜੁਗਾੜੂ ਰੇਹੜੀ ਚਾਲਕ ਇਸਨੂੰ ਆਪਣੇ ਰੁਜ਼ਗਾਰ ਉੱਪਰ ਸੱਟ ਦੱਸ ਰਹੇ ਹਨ ਉਥੇ ਹੀ ਵਪਾਰੀ ਵੀ ਇਨ੍ਹਾਂ ਰੇਹੜੀਆਂ ਨੂੰ ਕੁਝ ਸੋਧਾਂ ਨਾਲ ਚਲਾਉਣ ਦੀ ਮੰਗ ਕਰ ਰਹੇ ਹਨ।