The Punjab Inside
Saturday, 3 October 2026Admin Login
Punjab

ਮਲੋਟ 'ਚ ਭਾਜਪਾ ਆਗੂ ਦੇ ਘਰ ਸੀਬੀਆਈ ਦੀ ਛਾਪੇਮਾਰੀ

ਮਲੋਟ 'ਚ ਭਾਜਪਾ ਆਗੂ ਦੇ ਘਰ ਸੀਬੀਆਈ ਦੀ ਛਾਪੇਮਾਰੀ
Punjab Inside Team
Share:

ਸੀਬੀਆਈ ਚੰਡੀਗੜ੍ਹ ਦੇ ਡੀਐੱਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਮਲੋਟ ਵਿੱਚ ਇੱਕ ਭਾਜਪਾ ਆਗੂ ਰਾਘਵ ਗੋਇਲ ਦੇ ਘਰ ਛਾਪਾ ਮਾਰੇ ਜਾਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ, ਜਿਸ ਸਮੇਂ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ, ਉਸ ਸਮੇਂ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ ਘਰ 'ਚ ਮੌਜੂਦ ਨਹੀਂ ਸਨ।

ਜਾਣਕਾਰੀ ਅਨੁਸਾਰ, ਸੀਬੀਆਈ ਨੇ ਇਹ ਛਾਪੇਮਾਰੀ ਚੰਡੀਗੜ੍ਹ ਦੇ ਸੀਬੀਆਈ ਪੁਲਿਸ ਸਟੇਸ਼ਨ 'ਚ ਦਰਜ FIR ਨੰ. 12/26 ਮਿਤੀ 11.05.2026, PC Act 'ਤੇ ਕੀਤੀ ਗਈ ਹੈ। ਸੀਬੀਆਈ ਟੀਮ ਰਿਹਾਇਸ਼ 'ਤੇ ਪਹੁੰਚੀ ਅਤੇ ਇਮਾਰਤ ਦੀ ਵਿਸਥਾਰਤ ਤਲਾਸ਼ੀ ਸ਼ੁਰੂ ਕੀਤੀ। ਸੂਤਰਾਂ ਦੇ ਅਨੁਸਾਰ, ਅਧਿਕਾਰੀ ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ, ਪਰ ਸੀਬੀਆਈ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।

ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਆਗੂ ਕੰਸਟ੍ਰਕਸ਼ਨ ਠੇਕੇਦਾਰ ਹੈ।