The Punjab Inside
Saturday, 3 October 2026Admin Login
Punjab

ਵਿਜੀਲੈਂਸ 'ਤੇ CBI ਦਾ ਛਾਪਾ

ਵਿਜੀਲੈਂਸ 'ਤੇ CBI ਦਾ ਛਾਪਾ
Punjab Inside Team
Share:
ਪੰਜਾਬ ਵਿੱਚ Enforcement Directorate (ED) ਤੋਂ ਬਾਅਦ ਹੁਣ Central Bureau of Investigation (CBI) ਵੀ ਐਕਸ਼ਨ ਮੋਡ ਵਿਚ ਆ ਗਈ ਹੈ। ਸੋਮਵਾਰ ਦੇਰ ਰਾਤ ਸੀਬੀਆਈ ਦੀ ਟੀਮ ਨੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿਚ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਇਸ ਦੌਰਾਨ ਵਿਜੀਲੈਂਸ ਦੇ ਇਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਲੋਟ ਦੀ ਕ੍ਰਿਸ਼ਨਾ ਕਾਲੋਨੀ ਵਿਚ ਰਾਘਵ ਗੋਯਲ ਅਤੇ ਵਿਕਾਸ ਗੋਯਲ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਹਾਲਾਂਕਿ ਸੀਬੀਆਈ ਵੱਲੋਂ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੇਰ ਰਾਤ ਤੱਕ ਮੀਡੀਆ ਕਰਮਚਾਰੀ ਅਤੇ ਪੁਲਸ ਟੀਮਾਂ ਮੌਕੇ ‘ਤੇ ਮੌਜੂਦ ਰਹੀਆਂ।
ਸੂਤਰਾਂ ਅਨੁਸਾਰ ਇੱਕ ਪੰਜ ਤਾਰਾ ਹੋਟਲ ਨਾਲ ਜੁੜੇ ਕਥਿਤ ਸੌਦੇ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਹੋਰ ਵੀ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ। ਵਿਜੀਲੈਂਸ ਮੁਖੀ ਦੇ ਰੀਡਰ ਓ.ਪੀ. ਰਾਣਾ ਨੂੰ ਵੀ ਕੇਂਦਰੀ ਏਜੰਸੀ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਤੋਂ ਬਾਅਦ ਸੀਬੀਆਈ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਨੈੱਟਵਰਕ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ।