The Punjab Inside
Saturday, 3 October 2026Admin Login
Punjab

ED Raid: ਈ ਡੀ ਵੱਲੋਂ 'ਆਪ' ਆਗੂ ਦੇ ਟਿਕਾਣਿਆਂ 'ਤੇ ਛਾਪੇ

ED Raid: ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਬੈਂਕ ਲੋਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਕਥਿਤ ਮਾਮਲੇ ਵਿੱਚ 'ਆਪ' ਦੇ ਸਿਆਸਤਦਾਨ ਦੀਪਕ ਸਿੰਗਲਾ ਅਤੇ ਕੁਝ ਹੋਰਾਂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...

ED Raid: ਈ ਡੀ ਵੱਲੋਂ 'ਆਪ' ਆਗੂ ਦੇ ਟਿਕਾਣਿਆਂ 'ਤੇ ਛਾਪੇ
Punjab Inside Team
Share:

ED Raid: ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਬੈਂਕ ਲੋਨ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਕਥਿਤ ਮਾਮਲੇ ਵਿੱਚ 'ਆਪ' ਦੇ  ਸਿਆਸਤਦਾਨ ਦੀਪਕ ਸਿੰਗਲਾ ਅਤੇ ਕੁਝ ਹੋਰਾਂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛਾਪੇਮਾਰੀ ਦਿੱਲੀ ਅਤੇ ਗੋਆ ਵਿੱਚ ਸਥਿਤ ਟਿਕਾਣਿਆਂ 'ਤੇ ਕੀਤੀ ਜਾ ਰਹੀ ਹੈ।

ਸਿੰਗਲਾ ਦਿੱਲੀ ਦੇ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰਹਿ ਚੁੱਕੇ ਹਨ। ਇੱਕ ਜਾਂਚ ਦੇ ਹਿੱਸੇ ਵਜੋਂ 2024 ਵਿੱਚ ਵੀ ਈ.ਡੀ. ਵੱਲੋਂ ਸਿੰਗਲਾ ਦੇ ਘਰ ਛਾਪਾ ਮਾਰਿਆ ਗਿਆ ਸੀ। ਸਿਆਸਤਦਾਨ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ। ਇੱਕ ਵੱਖਰੇ ਮਾਮਲੇ ਵਿੱਚ, ਕੇਂਦਰੀ ਜਾਂਚ ਏਜੰਸੀ ਨੇ ਇੱਕ ਅਜਿਹੇ ਮਾਮਲੇ ਵਿੱਚ ਛਾਪੇਮਾਰੀ ਕੀਤੀ ਜਿਸ ਵਿੱਚ ਕਥਿਤ ਤੌਰ 'ਤੇ ਇੱਕ ਨਿਵੇਸ਼ ਧੋਖਾਧੜੀ ਰਾਹੀਂ ਕੁਝ ਵਿਅਕਤੀਆਂ ਨਾਲ 180 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਵਿੱਚ ਬਾਬਾਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਵਜੋਂ ਪਛਾਣੇ ਗਏ ਇੱਕ ਵਿਅਕਤੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।