The Punjab Inside
Saturday, 3 October 2026Admin Login

ਚੰਡੀਗੜ੍ਹ-ਮੋਹਾਲੀ 'ਚ ਅੱਜ ਵੀ ED ਦੀ ਛਾਪੇਮਾਰੀ ਜਾਰੀ

ਚੰਡੀਗੜ੍ਹ ਅਤੇ ਮੋਹਾਲੀ 'ਚ ਬਿਲਡਰਾਂ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ 24 ਘੰਟਿਆਂ ਮਗਰੋਂ ਅੱਜ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਮੋਹਾਲੀ ਅਤੇ ਚੰਡੀਗੜ੍ਹ 'ਚ ਬਿਲਡਰਾਂ ਦੇ ਟਿਕਾਣਿਆਂ 'ਤੇ ਈ. ਡੀ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਚੰਡੀਗੜ੍ਹ-ਮੋਹਾਲੀ 'ਚ ਅੱਜ ਵੀ ED ਦੀ ਛਾਪੇਮਾਰੀ ਜਾਰੀ
Punjab Inside Team
Share:

ਚੰਡੀਗੜ੍ਹ ਅਤੇ ਮੋਹਾਲੀ 'ਚ ਬਿਲਡਰਾਂ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ 24 ਘੰਟਿਆਂ ਮਗਰੋਂ ਅੱਜ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਮੋਹਾਲੀ ਅਤੇ ਚੰਡੀਗੜ੍ਹ 'ਚ ਬਿਲਡਰਾਂ ਦੇ ਟਿਕਾਣਿਆਂ 'ਤੇ ਈ. ਡੀ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨ ਤੋਂ ਹੀ ਈ. ਡੀ. ਦੇ ਅਧਿਕਾਰੀ ਰਿਕਾਰਡ ਖੰਗਾਲ ਰਹੇ ਹਨ। ਰੀਅਲ ਸਟੇਟ ਸੈਕਟਰ 'ਚ ਕੀਤੇ ਗਏ ਕਪਲਿਆਂ ਦੇ ਸਬੰਧ 'ਚ ਈ. ਡੀ. ਵੱਲੋਂ ਮੋਹਾਲੀ ਦੇ ਫੇਜ਼-4 ਵਿਖੇ ਇਕ ਕਾਰੋਬਾਰੀ ਦੇ ਘਰ ਅੱਜ ਸਵੇਰ ਸਮੇਂ ਦਬਿਸ਼ ਦਿੱਤੀ ਗਈ। ਈ. ਡੀ. ਦੇ ਅਧਿਕਾਰੀ ਇੱਕ ਪ੍ਰਾਈਵੇਟ ਗੱਡੀ 'ਚ ਆਏ ਅਤੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਿਤਪਾਲ ਸਿੰਘ ਢੀਂਡਸਾ ਦਾ ਬੀਤੇ ਦਿਨੀ ਇਹਨਾਂ ਘਪਲਿਆਂ ਦੇ ਵਿੱਚ ਬਤੌਰ ਵਿਚੋਲੀਆ ਨਾਮ ਸਾਹਮਣੇ ਆਇਆ ਸੀ। ਪ੍ਰਿਤਪਾਲ ਸਿੰਘ ਢੀਂਡਸਾ ਦਾ ਮੋਹਾਲੀ ਦੇ ਉਦਯੋਗੀਕ ਖੇਤਰ ਫੇਜ਼-1 ਵਿਖੇ ਪੰਜਾਬ ਇਲੈਕਟ੍ਰੀਕਲ ਦੇ ਨਾਂ 'ਤੇ ਵੀ ਕਾਰੋਬਾਰ ਚੱਲਦਾ ਹੈ ਅਤੇ ਉੱਥੇ ਹੀ ਇਨ੍ਹਾਂ ਨੇ ਆਪਣਾ ਮੁੱਖ ਦਫ਼ਤਰ ਬਣਾਇਆ ਹੋਇਆ ਹੈ। ਪ੍ਰਿਤਪਾਲ ਸਿੰਘ ਢੀਂਡਸਾ ਤੋਂ ਇਲਾਵਾ ਈ. ਡੀ. ਵੱਲੋਂ ਫੇਜ਼-10 ਵਿਖੇ ਐਲਟਸਪੇਸ ਨਾਂ ਦੀ ਕੰਪਨੀ ਦੇ ਮੁੱਖ ਦਫ਼ਤਰ 'ਤੇ ਵੀ ਰੇਡ ਕੀਤੀ ਗਈ ਹੈ। ਈ. ਡੀ. ਦੇ ਅਧਿਕਾਰੀ ਇਨੋਵਾ ਗੱਡੀ 'ਚ ਆਏ ਅਤੇ ਬੀਤੇ ਕੱਲ ਤੋਂ ਹੀ ਲਗਾਤਾਰ ਦਫ਼ਤਰ ਅੰਦਰ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨ ਖਰੜ ਦੀ ਇੱਕ ਸੁਸਾਇਟੀ ਦੇ ਫਲੈਟ 'ਚੋਂ ਮਿਲੇ ਪੈਸਿਆਂ ਦੇ ਸਬੰਧ 'ਚ ਵੀ ਈ. ਡੀ. ਦੀ ਰੇਡ ਲਗਾਤਾਰ ਜਾਰੀ ਹੈ, ਨਿਊ ਚੰਡੀਗੜ੍ਹ ਵਿਖੇ ਵੀ ਈ. ਡੀ. ਦੀ ਪਿਛਲੇ ਦਿਨ ਤੋਂ ਲਗਾਤਾਰ ਜਾਂਚ ਚੱਲ ਰਹੀ ਹੈ।

ਕਰੋੜਾਂ ਦੇ ਜ਼ਮੀਨੀ ਤੇ ਰੀਅਲ ਅਸਟੇਟ ਘਪਲਿਆਂ ਦੇ ਦੋਸ਼ ਸਾਹਮਣੇ ਆਏ

ਪੰਜਾਬ ਤੇ ਚੰਡੀਗੜ੍ਹ ’ਚ ਕੀਤੀਆਂ ਗਈਆਂ ਤਲਾਸ਼ੀਆਂ ਦੌਰਾਨ ਨਾ ਸਿਰਫ਼ ਕਰੋੜਾਂ ਦੇ ਜ਼ਮੀਨੀ ਤੇ ਰੀਅਲ ਅਸਟੇਟ ਘਪਲਿਆਂ ਦੇ ਦੋਸ਼ ਸਾਹਮਣੇ ਆਏ, ਸਗੋਂ ਪੰਜਾਬ ਦੇ ਇਕ ਵੱਡੇ ਨੇਤਾ ਦਾ ਨਾਂ ਵੀ ਈ. ਡੀ. ਦੇ ਬਿਆਨ ’ਚ ਆਉਣ ਨਾਲ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ। ਈ. ਡੀ. ਨੇ ਦੋ ਵੱਡੇ ਰੀਅਲ ਅਸਟੇਟ ਗਰੁੱਪਾਂ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੀ ਇੰਡੀਅਨ ਕੋ-ਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਅਤੇ ਐਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਛਾਪੇਮਾਰੀ ਕੀਤੀ। ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਫ਼ਰਜ਼ੀ ਦਸਤਾਵੇਜ਼ਾਂ, ਜਾਅਲਸਾਜ਼ੀ ਅਤੇ ਭੁਲੇਖੇ ’ਚ ਰੱਖ ਕੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਇਸ ਦੌਰਾਨ ਸਿਆਸੀ ਸਰਪ੍ਰਸਤੀ ਵੀ ਮਿਲਦੀ ਰਹੀ।