The Punjab Inside
Saturday, 3 October 2026Admin Login
Punjab

Big Breaking: ਵਿਜੀਲੈਂਸ ਚੀਫ਼ ਦੇ ਰੀਡਰ ਸਮੇਤ ਵਿਚੋਲੀਏ ਪਿਓ-ਪੁੱਤ ਗ੍ਰਿਫ਼ਤਾਰ

Big Breaking: ਵਿਜੀਲੈਂਸ ਚੀਫ਼ ਦੇ ਰੀਡਰ ਸਮੇਤ ਵਿਚੋਲੀਏ ਪਿਓ-ਪੁੱਤ ਗ੍ਰਿਫ਼ਤਾਰ
Punjab Inside Team
Share:

ਮੀਡੀਆ ਰਿਪੋਰਟਾਂ ਅਨੁਸਾਰ, ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਵਿਜੀਲੈਂਸ ਦਫਤਰ ਵਿਖੇ ਰੇਡ ਅਜੇ ਵੀ ਜਾਰੀ ਹੈ। ਦਫਤਰ ਦੇ ਬਾਹਰ ਏਜੰਸੀ ਦੀਆਂ ਕਈ ਗੱਡੀਆਂ ਖੜੀਆਂ ਹੋਈਆਂ ਹਨ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਇਸ ਭ੍ਰਿਸ਼ਟਾਚਾਰ ਵਿੱਚ ਕਈ ਹੋਰ ਵੀ ਵੱਡੀਆਂ ਮੱਛੀਆਂ ਦੇ ਸ਼ਿਕੰਜੇ ਵਿੱਚ ਆਉਣ ਦੀ ਸੰਭਾਵਨਾ ਹੈ। ਫਿਲਹਾਲ, ਜਾਂਚ ਜਾਰੀ ਹੈ।


 ਸੀਬੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਘਵ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੁਕਤਸਰ ਦੇ ਮਲੋਟ ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਸੀਬੀਆਈ ਅਧਿਕਾਰੀਆਂ ਅਨੁਸਾਰ, ਰੀਡਰ ਓਪੀ ਰਾਣਾ ਅਤੇ ਰਾਘਵ ਗੋਇਲ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀਸੀ ਐਕਟ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।


ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਆਈ ਨੇ ਚੰਡੀਗੜ੍ਹ ਦੇ ਇੱਕ ਪੰਜ-ਸਿਤਾਰਾ ਹੋਟਲ ਵਿੱਚ ਛਾਪਾ ਮਾਰਿਆ, ਜਿੱਥੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦਾ ਰੀਡਰ ਅਤੇ ਵਿਚੋਲਾ, ਰਾਘਵ ਗੋਇਲ, ਕਥਿਤ ਤੌਰ 'ਤੇ ਇੱਕ ਸ਼ਿਕਾਇਤਕਰਤਾ ਨਾਲ ਸੌਦੇਬਾਜ਼ੀ ਕਰ ਰਹੇ ਸਨ। ਸੌਦਾ 25 ਲੱਖ ਵਿੱਚ ਸੀ, ਪਰ ਉਹ ਵਿਅਕਤੀ 13 ਲੱਖ ਰੁਪਏ ਲੈ ਕੇ ਆਇਆ, ਜੋ ਕਿ ਬਰਾਮਦ ਕਰ ਲਿਆ ਗਿਆ।


ਬਿਕਰਮ ਮਜੀਠੀਆ ਨੇ ਟਵੀਟ ਕਰਕੇ ਵੱਡੇ ਖੁਲਾਸੇ ਕੀਤੇ ਸਨ।