The Punjab Inside
Saturday, 3 October 2026Admin Login

ਪੰਜਾਬ 'ਚ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਨਾਲ ਲੁੱਟ, ਦਿਨ ਦਿਹਾੜੇ ਜੀ. ਟੀ. ਰੋਡ 'ਤੇ ਵਾਪਰੀ ਘਟਨਾ

ਪੰਜਾਬ 'ਚ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਨਾਲ ਲੁੱਟ, ਦਿਨ ਦਿਹਾੜੇ ਜੀ. ਟੀ. ਰੋਡ 'ਤੇ ਵਾਪਰੀ ਘਟਨਾ
Punjab Inside Team
Share:

ਸੁਲਤਾਨਪੁਰ (ਜ.ਬ) : ਮਲਸੀਆਂ-ਸੁਲਤਾਨਪੁਰ ਰੋਡ 'ਤੇ ਮੋਠਾਂਵਾਲਾ ਪਿੰਡ ਨੇੜੇ ਦਿਨ-ਦਿਹਾੜੇ ਇਕ ਸਰਕਾਰੀ ਬੱਸ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਡਿੱਪੂ 2 ਦੀ ਬੱਸ ਨਾਲ ਵਾਪਰੀ, ਜੋ ਜਲੰਧਰ ਤੋਂ ਸੁਲਤਾਨਪੁਰ ਵੱਲ ਜਾ ਰਹੀ ਸੀ। ਬੱਸ ਦੇ ਕੰਡਕਟਰ ਅਨੁਸਾਰ, ਲੁਟੇਰੇ ਇਕ ਕਾਰ ਵਿਚ ਸਵਾਰ ਹੋ ਕੇ ਆਏ ਸਨ। ਪਹਿਲਾਂ ਉਨ੍ਹਾਂ ਨੇ ਬੱਸ ਤੋਂ ਸਾਈਡ ਮੰਗੀ ਅਤੇ ਫਿਰ ਅਚਾਨਕ ਆਪਣੀ ਗੱਡੀ ਬੱਸ ਦੇ ਅੱਗੇ ਲਗਾ ਕੇ ਬੱਸ ਨੂੰ ਰੋਕ ਲਿਆ। 

ਉਕਤ ਨੇ ਦੱਸਿਆ ਕਿ ਬੱਸ ਰੁਕਦੇ ਹੀ ਲੁਟੇਰੇ ਤੇਜ਼ਧਾਰ ਹਥਿਆਰ (ਦਾਤਰ) ਲੈ ਕੇ ਬੱਸ ਦੇ ਅੰਦਰ ਦਾਖਲ ਹੋ ਗਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਮੌਕੇ ਲੁਟੇਰੇ ਕੰਡਕਟਰ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਤੇਜ਼ੀ ਨਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਜਾਣਕਾਰੀ ਮੁਤਾਬਕ ਉਸ ਸਮੇਂ ਬੈਗ ਵਿਚ 900 ਰੁਪਏ ਦੀ ਨਕਦੀ ਮੌਜੂਦ ਸੀ। 