The Punjab Inside
Saturday, 3 October 2026Admin Login

ਲਾਲਜੀਤ ਭੁੱਲਰ ਦੀਆਂ ਵੱਧੀਆਂ ਮੁਸ਼ਕਲਾਂ, ਮਾਮਲੇ 'ਚ ਹੋਰ ਧਾਰਾ ਕੀਤੀ ਗਈ ਦਰਜ

ਅੰਮ੍ਰਿਤਸਰ- ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਡੀ. ਐੱਮ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਭੁੱਲਰ ਦੇ ਖਿਲਾਫ਼ ਇੱਕ ਹੋਰ ਧਾਰਾ ਦਰਜ ਕੀਤੀ ਗਈ।

ਲਾਲਜੀਤ ਭੁੱਲਰ ਦੀਆਂ ਵੱਧੀਆਂ ਮੁਸ਼ਕਲਾਂ, ਮਾਮਲੇ 'ਚ ਹੋਰ ਧਾਰਾ ਕੀਤੀ ਗਈ ਦਰਜ
Punjab Inside Team
Share:

ਅੰਮ੍ਰਿਤਸਰ- ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਡੀ. ਐੱਮ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ  ਭੁੱਲਰ ਦੇ ਖਿਲਾਫ਼ ਇੱਕ ਹੋਰ ਧਾਰਾ ਦਰਜ ਕੀਤੀ ਗਈ। ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲੀ ਧਾਰਾ 238 FIR ਵਿੱਚ ਜੋੜੀ ਗਈ ਹੈ। ਭੁੱਲਰ 'ਤੇ ਸਬੂਤ ਨਸ਼ਟ ਕਰਨ ਦਾ ਦੋਸ਼ ਹੈ। ਦਰਅਸਲ ਪੁਲਸ ਨੇ ਭੁੱਲਰ ਦਾ ਸੱਤ ਦਿਨਾਂ ਦਾ ਰਿਮਾਂਡ ਲਿਆ ਸੀ ਪਰ ਉਸ ਦੌਰਾਨ ਪੁਲਸ ਉਸਦਾ ਮੋਬਾਈਲ, ਸਿਮ ਕਾਰਡ ਅਤੇ ਡੀਵੀਆਰ ਬਰਾਮਦ ਨਹੀਂ ਕਰ ਸਕੀ।


ਗਗਨਦੀਪ ਰੰਧਾਵਾ ਕੇਸ ਨੂੰ ਪਹਿਲਾਂ ਹੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਸੀ। ਜਾਂਚ ਦੌਰਾਨ, ਹੁਣ ਇਹ ਸਾਹਮਣੇ ਆਇਆ ਹੈ ਕਿ ਮਹੱਤਵਪੂਰਨ ਸਬੂਤਾਂ ਨਾਲ ਛੇੜਛਾੜ ਕਰਨ ਜਾਂ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਆਧਾਰ 'ਤੇ, ਪੁਲਸ ਨੇ ਭੁੱਲਰ ਵਿਰੁੱਧ ਸਬੂਤਾਂ ਨੂੰ ਨਸ਼ਟ ਕਰਨ ਨਾਲ ਸਬੰਧਤ ਦੋਸ਼ ਜੋੜੇ ਹਨ। ਪੰਜਾਬ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੱਚਾਈ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


ਜ਼ਿਕਰਯੋਗ ਹੈ ਕਿ ਦੱਸ ਦਈਏ ਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ ਤੇ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿਚ ਪੀੜਤ ਪਰਿਵਾਰ ਤੇ ਵਿਰੋਧੀ ਧਿਰਾਂ ਦੀ ਜੱਦੋ-ਜਹਿਦ ਮਗਰੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਵੱਲੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਤੇ ਅੰਮ੍ਰਿਤਸਰ ਪੁਲਸ ਨੇ ਫਤਿਹਗੜ੍ਹ ਸਾਹਿਬ ਪੁਲਸ ਦੀ ਮਦਦ ਨਾਲ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਪਰਿਵਾਰ ਵਾਲੇ CBI ਜਾਂਚ ਦੀ ਮੰਗ ਕਰ ਰਹੇ ਸਨ ਪਰ ਅਤੇ ਲਾਲਜੀਤ ਭੁੱਲਰ ਖ਼ਿਲਾਫ਼ ਇੱਕ ਹੋਰ ਧਾਰਾ ਜੋੜ ਲਈ ਗਈ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੁਣ ਵਧੀਆਂ ਨਜ਼ਰ ਆ ਰਹੀ ਹਨ।