The Punjab Inside
Saturday, 3 October 2026Admin Login

ਮਨਪ੍ਰੀਤ ਸਿੰਘ ਇਯਾਲੀ ਨੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਤੋੜਿਆ ਨਾਤਾ, ਇਸ ਜਥੇਬੰਦੀ ਨਾਲ ਜੋੜ ਸਕਦੇ ਹਨ ਨਾਤਾ

ਕੁਝ ਦਿਨ ਪਹਿਲਾਂ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਇਆਲੀ ਦਾ ਝੁਕਾਅ ਵਾਰਿਸ ਪੰਜਾਬ ਦੀ ਜਥੇਬੰਦੀ ਵੱਲ ਹੈ। ਦੱਸਿਆਂ ਜਾਂਦਾ ਹੈ ਕਿ ਇਯਾਲੀ ਨੇ ਪਾਰਟੀ ਦੇ ਆਗੂਆਂ ਦੀ ਨਰਾਜ਼ਗੀ ਕਰ ਕੇ ਅਜਿਹਾ ਕਦਮ ਚੁੱਕਿਆ ਹੈ।

ਮਨਪ੍ਰੀਤ ਸਿੰਘ ਇਯਾਲੀ ਨੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਤੋੜਿਆ ਨਾਤਾ, ਇਸ ਜਥੇਬੰਦੀ ਨਾਲ ਜੋੜ ਸਕਦੇ ਹਨ ਨਾਤਾ
Punjab Inside Team
Share:

ਚੰਡੀਗੜ੍ਹ : ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲੋਂ ਨਾਤਾ ਤੋੜ ਲਿਆ ਹੈ। ਇਯਾਲੀ ਨੇ ਪਾਰਟੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਜਪਾ ’ਚ ਸ਼ਾਮਲ ਨਹੀਂ ਹੋਣਗੇ ਬਲਕਿ ਪੰਥਕ ਸਿਆਸਤ ਕਰਨਗੇ। ਇਯਾਲੀ ਦੇ ਅਸਤੀਫ਼ਾ ਦੇਣ ਨਾਲ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ’ਚ ਸੱਭ ਕੁੱਝ ਠੀਕ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਇਆਲੀ ਦਾ ਝੁਕਾਅ ਵਾਰਿਸ ਪੰਜਾਬ ਦੀ ਜਥੇਬੰਦੀ ਵੱਲ ਹੈ। ਦੱਸਿਆਂ ਜਾਂਦਾ ਹੈ ਕਿ ਇਯਾਲੀ ਨੇ ਪਾਰਟੀ ਦੇ ਆਗੂਆਂ ਦੀ ਨਰਾਜ਼ਗੀ ਕਰ ਕੇ ਅਜਿਹਾ ਕਦਮ ਚੁੱਕਿਆ ਹੈ।


ਇਯਾਲੀ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਵਾਰਿਸ ਪੰਜਾਬ ਦੇ ਧੜੇ ਦਾ ਕੀਤਾ ਗਿਆ ਜ਼ਿਕਰ ਇਹ ਵੀ ਸੰਦੇਸ਼ ਦਿੰਦਾ ਹੈ ਕਿ ਉਹ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਮਿਲ ਕੇ ਕੰਮ ਕਰਨਗੇ, ਜੋ ਹੁਣ ਇੱਕ ਪਾਰਟੀ ਬਣ ਗਈ ਹੈ। ਇਹ ਨਾ ਸਿਰਫ਼ ਕੱਟੜ ਪੰਥਕ ਵੋਟਰਾਂ ਨੂੰ ਲੁਭਾਏਗਾ ਬਲਕਿ ਮਨਪ੍ਰੀਤ ਸਿੰਘ ਇਯਾਲੀ ਦੀ ਸ਼ਖਸੀਅਤ ਰਾਹੀਂ ਨਿਰਪੱਖ ਵੋਟਰਾਂ ਨੂੰ ਵੀ ਇਕੱਠੇ ਕਰੇਗਾ। ਇਸ ਸਮੇਂ ਮਾਝਾ ਤੇ ਮਾਲਵਾ ਦੇ ਕੁਝ ਖੇਤਰਾਂ ’ਚ ਸ਼੍ਰੋਮਣੀ ਅਕਾਲੀ ਦਲ ਲਈ ਵਾਰਸ ਪੰਜਾਬ ਦੀ ਜਥੇਬੰਦੀ ਸਿਆਸੀ ਵਿਰੋਧੀ ਬਣਕੇ ਉਭਰੀ ਹੋਈ ਹੈ। ਸਗੋਂ ਦੁਆਬਾ ਖੇਤਰ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਫਾਇਦਾ ਹੋ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਬਹੁਤ ਕੁੱਝ ਤਬਦੀਲੀਆਂ ਹੋਣ ਨੂੰ ਇਨਕਾਰ ਨਹੀ ਕੀਤਾ ਜਾ ਸਕਦਾ। ਵਿਧਾਨ ਸਭਾ ਚੋਣਾਂ ’ਚ ਕਿਹੋ ਜਿਹੇ ਰਾਜਨੀਤੀਕ ਹਾਲਾਤ ਬਣ ਗਏ ਇਹ ਸਮੇਂ ਦੇ ਗਰਭ ’ਚ ਹੈ, ਪਰ ਮਨਪ੍ਰੀਤ ਇਯਾਲੀ ਨੇ ਅਸਤੀਫ਼ਾ ਦੇ ਕੇ ਪੰਥਕ ਰਾਜਨੀਤੀ ਭਖ਼ਾ ਦਿੱਤੀ ਹੈ।