The Punjab Inside
Saturday, 3 October 2026Admin Login
Punjab

ਮੋਹਾਲੀ ’ਚ GMADA ਦਫ਼ਤਰ ’ਤੇ ED ਦੀ ਛਾਪੇਮਾਰੀ, 3 ਮੰਜ਼ਿਲਾਂ ਸੀਲ, ਰਿਕਾਰਡ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੋਹਾਲੀ ਸਥਿਤ GMADA ਦਫ਼ਤਰ ’ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਾਰਵਾਈ ਦੌਰਾਨ ਦਫ਼ਤਰ ਦੀਆਂ 3 ਮੰਜ਼ਿਲਾਂ ਸੀਲ ਕੀਤੀਆਂ ਗਈਆਂ ਅਤੇ Remigate ਸਮੇਤ ਹੋਰ ਮਾਮਲਿਆਂ ਨਾਲ ਸਬੰਧਤ ਰਿਕਾਰਡ ਜ਼ਬਤ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ED ਵੱਲੋਂ GMADA ਦੇ ਉੱਚ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਜਾਂਚ ਵਿੱਚ CLU, ਜ਼ਮੀਨ ਐਕਵਿਜ਼ੀਸ਼ਨ, ਪ੍ਰਾਈਵੇਟ ਰੀਅਲਟਰਾਂ ਨੂੰ ਕਥਿਤ ਫਾਇਦੇ ਅਤੇ ਪ੍ਰਾਪਰਟੀ ਨੀਲਾਮੀਆਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਾਮਲੇ ਸ਼ਾਮਲ ਦੱਸੇ ਜਾ ਰਹੇ ਹਨ।

ਮੋਹਾਲੀ ’ਚ GMADA ਦਫ਼ਤਰ ’ਤੇ ED ਦੀ ਛਾਪੇਮਾਰੀ, 3 ਮੰਜ਼ਿਲਾਂ ਸੀਲ,  ਰਿਕਾਰਡ ਜ਼ਬਤ
Punjab Inside Team
Share:

ਮੋਹਾਲੀ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ED ਦੀ ਟੀਮ ਨੇ ਕਾਰਵਾਈ ਦੌਰਾਨ ਦਫ਼ਤਰ ਦੀਆਂ ਤਿੰਨ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ।

ਜਾਣਕਾਰੀ ਮੁਤਾਬਕ ED ਵੱਲੋਂ Remigate ਸਮੇਤ ਹੋਰ ਮਾਮਲਿਆਂ ਨਾਲ ਸਬੰਧਤ ਰਿਕਾਰਡ ਆਪਣੇ ਕਬਜ਼ੇ ਵਿੱਚ ਲਏ ਗਏ ਹਨ। ਇਸ ਦੇ ਨਾਲ ਹੀ GMADA ਦੇ ਉੱਚ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਵੀ ਜਾਣਕਾਰੀ ਹੈ।

ਜਾਂਚ ਦਾ ਕੇਂਦਰ CLU (Change of Land Use), ਜ਼ਮੀਨ ਐਕਵਿਜ਼ੀਸ਼ਨ ਅਤੇ ਪ੍ਰਾਈਵੇਟ ਰੀਅਲਟਰਾਂ ਨੂੰ ਕਥਿਤ ਤੌਰ ’ਤੇ ਫਾਇਦਾ ਪਹੁੰਚਾਉਣ ਨਾਲ ਜੁੜੇ ਮਾਮਲਿਆਂ ’ਤੇ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਨੀਲਾਮੀਆਂ ਵਿੱਚ ਕਥਿਤ ਬੇਨਿਯਮੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ED ਦੀ ਕਾਰਵਾਈ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਨ੍ਹਾਂ ਮਾਮਲਿਆਂ ਵਿੱਚ ਤੱਥਾਂ ਅਤੇ ਜ਼ਿੰਮੇਵਾਰੀ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।