ਕਪੂਰਥਲਾ ਜੇਲ੍ਹ 'ਚ ਹੰਗਾਮਾ, ਜੇਲ੍ਹ ਅੰਦਰੋਂ ਵੀਡੀਓ ਵਾਇਰਲ
ਕੈਦੀਆਂ ਦੇ ਕਈ ਗਰੁੱਪ ਛੱਤ ’ਤੇ ਘੁੰਮ ਰਹੇ ਦਿਖਾਈ ਦੇ ਰਹੇ ਹਨ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਬਰੇਕ ਕਰ ਲਈ ਗਈ ਹੈ। ਉਹ ਹੱਥਾਂ ਵਿਚ ਕਈ ਹਥਿਆਰ ਤੇ ਸੋਟੀਆਂ ਲਈ ਘੁੰਮਦੇ ਦਿਖਾਈ ਦੇ ਰਹੇ ਹਨ।ਇੱਕ ਦੋ ਬੈਰਕਾਂ ਨੂੰ ਵੀ ਅੱਗ ਲਗਾਉਣ ਦੀ ਸੂਚਨਾ ਮਿਲ ਰਹੀ ਹੈ

ਦੇਰ ਰਾਤ ਮਾਡਰਨ ਜੇਲ੍ਹ ਵਿਖੇ ਹੋਏ ਇਕ ਝਗੜੇ ਦੌਰਾਨ 3-4 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲ ਰਿਹਾ ਹੈ ਤੇ ਇਸ ਸੰਬੰਧੀ ਕੁੱਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਕੈਦੀਆਂ ਦੇ ਕਈ ਗਰੁੱਪ ਛੱਤ ’ਤੇ ਘੁੰਮ ਰਹੇ ਦਿਖਾਈ ਦੇ ਰਹੇ ਹਨ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਬਰੇਕ ਕਰ ਲਈ ਗਈ ਹੈ। ਉਹ ਹੱਥਾਂ ਵਿਚ ਕਈ ਹਥਿਆਰ ਤੇ ਸੋਟੀਆਂ ਲਈ ਘੁੰਮਦੇ ਦਿਖਾਈ ਦੇ ਰਹੇ ਹਨ।
ਇਹ ਪਤਾ ਲੱਗਾ ਹੈ ਕਿ ਜੇਲ੍ਹ ਵਿਚ ਝਗੜੇ ਦੌਰਾਨ 3-4 ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ਤੇ ਇਸ ਸਬੰਧੀ ਕੁੱਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ| ਜ਼ਿਲ੍ਹਾ ਪੁਲੀਸ ਮੁਖੀ ਗੌਰਵ ਤੂਰਾ ਅਨੁਸਾਰ ਜੇਲ੍ਹ ਅੰਦਰ ਝਗੜੇ ਦੀ ਸੂਚਨਾ ਮਿਲੀ ਹੈ ਤੇ ਸਥਿਤੀ ਕਾਬੂ ਹੇਠ ਹੈ ਤੇ ਪੁਲੀਸ ਟੀਮਾਂ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਅ ਰਹੀਆਂ ਹਨ |
ਜਾਣਕਾਰੀ ਅਨੁਸਾਰ ਜੇਲ੍ਹ ਅੰਦਰ ਇੱਕ ਦੋ ਬੈਰਕਾਂ ਨੂੰ ਵੀ ਅੱਗ ਲਗਾਉਣ ਦੀ ਸੂਚਨਾ ਮਿਲ ਰਹੀ ਹੈ ਪਰ ਇਸ ਸਬੰਧੀ ਕੋਈ ਵੀ ਉਚ ਪੁਲਿਸ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਚ ਵੀ ਪੀ.ਸੀ.ਆਰ. ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਅਨੁਸਾਰ ਜੇਲ੍ਹ ਅੰਦਰ ਝਗੜੇ ਦੀ ਸੂਚਨਾ ਮਿਲੀ ਹੈ ਤੇ ਸਥਿਤੀ ਕਾਬੂ ਹੇਠ ਹੈ ਤੇ ਪੁਲਿਸ ਟੀਮਾਂ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਅ ਰਹੀਆਂ ਹਨ । ਇਹ ਵੀ ਪਤਾ ਲੱਗ ਹੈ ਕਿ ਵੱਡੀ ਗਿਣਤੀ ਵਿਚ ਕਪੂਰਥਲਾ ਤੋਂ ਵੱਖ-ਵੱਖ ਥਾਣਿਆਂ ਦੀ ਪੁਲਿਸ ਤੇ ਪੀ.ਸੀ.ਆਰ. ਦੀਆਂ ਟੀਮਾਂ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਮਾਡਰਨ ਜੇਲ੍ਹ ਪਹੁੰਚ ਚੁੱਕੀਆਂ ਹਨ ਤੇ ਸਥਿਤੀ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ । ਜਾਣਕਾਰੀ ਅਨੁਸਾਰ ਜੇਲ ਅੰਦਰ ਇਕ ਦੋ ਬੈਰਕਾਂ ਨੂੰ ਵੀ ਅੱਗ ਲਗਾਉਣ ਦੀ ਸੂਚਨਾ ਮਿਲ ਰਹੀ ਹੈ।
https://www.facebook.com/share/v/1EgH7Jk5Kj/