ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐੱਸਸੀ ਵਿੰਗ ਨੇ 14 ਜ਼ਿਲ੍ਹਾ ਪ੍ਰਧਾਨ ਐਲਾਨੇ
ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐੱਸਸੀ ਵਿੰਗ ਵੱਲੋਂ 14 ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਐੱਸਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਵਿੰਗ ਨੂੰ ਜ਼ਿਲ੍ਹਾ ਪੱਧਰ ’ਤੇ ਮਜ਼ਬੂਤੀ ਮਿਲੇਗੀ। ਬਾਕੀ ਰਹਿੰਦੇ ਜ਼ਿਲ੍ਹਿਆਂ ਲਈ ਨਿਯੁਕਤੀਆਂ ਦਾ ਐਲਾਨ ਜਲਦ ਕਰਨ ਦੀ ਗੱਲ ਵੀ ਕਹੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐੱਸਸੀ ਵਿੰਗ ਵੱਲੋਂ ਜ਼ਿਲ੍ਹਾ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ 14 ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਐੱਸਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ।
ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਇਸ ਤਰ੍ਹਾਂ ਹਨ:
ਅੰਮ੍ਰਿਤਸਰ ਸਾਹਿਬ ਦਿਹਾਤੀ — ਸੁਖਚੈਨ ਸਿੰਘ ਨੇਸ਼ਤਾ
ਅੰਮ੍ਰਿਤਸਰ ਸਾਹਿਬ ਸ਼ਹਿਰੀ — ਸੁਰਿੰਦਰ ਕੁਮਾਰ ਭਟੀ
ਫਤਹਿਗੜ੍ਹ ਸਾਹਿਬ — ਅਜਮੇਰ ਸਿੰਘ ਬਡਲਾ
ਮੋਹਾਲੀ — ਭਗਤ ਸਿੰਘ ਖਰੜ
ਬਠਿੰਡਾ — ਬਾਬੂ ਸਿੰਘ ਰੋਮਾਣਾ
ਹੁਸ਼ਿਆਰਪੁਰ — ਸੁਖਵਿੰਦਰ ਸਿੰਘ ਮੂਨਕ
ਮਲੇਰਕੋਟਲਾ — ਜਗਜੀਤ ਸਿੰਘ ਹਥਨ
ਬਰਨਾਲਾ — ਗੁਰਜੀਤ ਸਿੰਘ ਖੁਡੀ
ਗੁਰਦਾਸਪੁਰ ਦਿਹਾਤੀ — ਜਸਪਾਲ ਸਿੰਘ
ਗੁਰਦਾਸਪੁਰ ਸ਼ਹਿਰੀ — ਕਰਨੈਲ ਸਿੰਘ ਡੋਡੀਆ
ਪਠਾਨਕੋਟ ਦਿਹਾਤੀ — ਮਕਲਾਲ ਦਾਸ
ਪਠਾਨਕੋਟ ਸ਼ਹਿਰੀ — ਓਂਕਾਰ ਸਿੰਘ
ਫਾਜ਼ਿਲਕਾ — ਗੁਰਮੇਲ ਸਿੰਘ ਮਹੂਆਣਾ
ਲੁਧਿਆਣਾ ਦਿਹਾਤੀ — ਹਰਜਿੰਦਰ ਸਿੰਘ ਮੋਹੀ
ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਦੇ ਐੱਸਸੀ ਵਿੰਗ ਨੂੰ ਜ਼ਿਲ੍ਹਾ ਪੱਧਰ ’ਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਦੀ ਆਮ ਲੋਕਾਂ ਅਤੇ ਦੱਬੇ-ਕੁਚਲੇ ਵਰਗਾਂ ਤੱਕ ਪਹੁੰਚ ਵਧਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਾਰਟੀ ਲਈ ਇਮਾਨਦਾਰੀ ਅਤੇ ਉਤਸ਼ਾਹ ਨਾਲ ਕੰਮ ਕਰਨਗੇ। ਮਾਧੋਪੁਰ ਨੇ ਇਹ ਵੀ ਕਿਹਾ ਕਿ ਬਾਕੀ ਰਹਿੰਦੇ ਜ਼ਿਲ੍ਹਿਆਂ ਲਈ ਨਿਯੁਕਤੀਆਂ ਦਾ ਐਲਾਨ ਜਲਦ ਕੀਤਾ ਜਾਵੇਗਾ।
ਪਾਰਟੀ ਦੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵੱਲੋਂ ਪ੍ਰੈੱਸ ਨੂੰ ਇਹ ਜਾਣਕਾਰੀ ਦਿੱਤੀ ਗਈ।
