The Punjab Inside
Saturday, 3 October 2026Admin Login

Akali Dal ਤੇ BJP ਵਿਚਾਲੇ ਸੀਟਾਂ ਦੀ ਵੰਡ ਫਾਈਨਲ, ਕੌਣ ਲੜੇਗਾ ਕਿੰਨੀਆਂ ਸੀਟਾਂ ਤੇ

 Akali Dal ਤੇ BJP ਵਿਚਾਲੇ ਸੀਟਾਂ ਦੀ ਵੰਡ ਫਾਈਨਲ, ਕੌਣ ਲੜੇਗਾ ਕਿੰਨੀਆਂ ਸੀਟਾਂ ਤੇ
Punjab Inside Team
Share:

ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਫਾਈਨਲ ਹੋ ਗਿਆ ਹੈ। ਜਿਸ ਵਿਚ ਸੀਟ ਸ਼ੇਅਰਿੰਗ ਦੇ ਫਾਰਮੂਲੇ ਤੋਂ ਲੈ ਕੇ CM ਚਿਹਰੇ ਤੱਕ ਸਭ ਕੁਝ ਸ਼ਾਮਲ ਹੈ। ਇਨ੍ਹਾਂ ਗੱਲਾਂ 'ਤੇ ਸਹਿਮਤੀ ਬਣ ਚੁੱਕੀ ਹੈ ਕਿ 2027 ਦੀਆਂ ਚੋਣਾਂ ਵਿਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਵਿਚ ਹੋਵੇਗੀ ਯਾਨੀ ਉਹ ਅਕਾਲੀ ਦਲ ਨਾਲੋਂ ਵੱਧ ਸੀਟਾਂ 'ਤੇ ਚੋਣ ਲੜੇਗੀ। ਦੈਨਿਕ ਭਾਸਕਰ ਵਿਚ ਛਪੀ ਇਕ ਰਿਪੋਰਟ ਮੁਤਾਬਲ ਅਕਾਲੀ ਭਾਜਪਾ ਵਿਚਾਲੇ ਸਭ ਕੁਝ ਤੈਅ ਹੋ ਗਿਆ ਹੈ।

ਭਾਜਪਾ ਸੂਤਰਾਂ ਮੁਤਾਬਕ ਸੀਟ ਸ਼ੇਅਰਿੰਗ ਦੇ ਫਾਰਮੂਲੇ ਦਾ ਆਧਾਰ 2024 ਲੋਕਸਭਾ ਚੋਣਾਂ ਦਾ ਨਤੀਜਾ ਰੱਖਿਆ ਗਿਆ ਹੈ। ਲੋਕਸਭਾ ਚੋਣਾਂ ਵਿਚ ਭਾਜਪਾ 23 ਸੀਟਾਂ 'ਤੇ ਪਹਿਲੇ ਨੰਬਰ 'ਤੇ ਰਹੀ, 7 ਸੀਟਾਂ 'ਤੇ ਦੂਜੇ ਅਤੇ 28 ਸੀਟਾਂ 'ਤੇ ਤੀਜੇ ਸਥਾਨ 'ਤੇ ਰਹੀ ਹੈ। ਇਸ ਤੋਂ ਇਲਾਵਾ ਭਾਜਪਾ ਨੇ ਦੋ ਹੋਰ ਸੀਟਾਂ ਵੀ ਮੰਗੀਆਂ ਹਨ। ਓਥੇ ਹੀ CM ਚਿਹਰੇ ਨੂੰ ਲੈ ਕੇ ਵੀ ਗੱਲ ਫਾਈਨਲ ਹੋ ਚੁੱਕੀ ਹੈ ਕਿ ਗਠਜੋੜ ਨਤੀਜੇ ਤੋਂ ਪਹਿਲਾਂ ਕਿਸੇ ਨੂੰ CM ਚਿਹਰਾ ਨਹੀਂ ਬਣਾਇਆ ਜਾਵੇਗਾ।

ਗਠਜੋੜ 'ਤੇ ਸਿੱਧੇ ਤੌਰ 'ਤੇ PM ਨਰਿੰਦਰ ਮੋਦੀ ਨਜ਼ਰ ਰੱਖ ਰਹੇ ਹਨ। ਸਤੰਬਰ ਮਹੀਨੇ ਵਿਚ ਹੀ ਇਸਦਾ ਐਲਾਨ ਹੋ ਸਕਦਾ ਹੈ। ਦੈਨਿਕ ਭਾਸਕਰ ਨੂੰ ਸੀਟਾਂ ਦੀ ਉਹ ਲਿਸਟ ਮਿਲੀ ਹੈ, ਜਿਨ੍ਹਾਂ 'ਤੇ ਭਾਜਪਾ ਨੇ ਦਾਅਵਾ ਕੀਤਾ ਹੈ ਪਰ ਗਠਜੋੜ ਦਾ ਐਲਾਨ ਨਾ ਹੋਣ ਕਾਰਨ ਇਨ੍ਹਾਂ ਨੂੰ ਅਜੇ ਪ੍ਰਕਾਸ਼ਿਤ ਨਹੀਂ ਕੀਤਾ ਜਾ ਰਿਹਾ।

ਅਕਾਲੀ+ਭਾਜਪਾ ਸੀਟ ਸ਼ੇਅਰਿੰਗ ਦਾ ਫਾਰਮੂਲਾ ਕਿਵੇਂ ਤਿਆਰ ਹੋਇਆ?

ਗਠਜੋੜ ਤੋਂ ਪਹਿਲਾਂ ਭਾਜਪਾ ਨੇ 2024 ਦੀਆਂ ਲੋਕਸਭਾ ਚੋਣਾਂ ਦਾ ਡਾਟਾ ਖੰਗਾਲਿਆ। ਜਿਸ ਵਿਚ ਪਤਾ ਲੱਗਾ ਕਿ ਜੇਕਰ ਦੋਵਾਂ ਦਾ ਗਠਬੰਧਨ ਰਹਿੰਦਾ ਤਾਂ ਦੋਵਾਂ ਦੇ ਉਮੀਦਵਾਰ ਸਿਰਫ਼ ਮੁਕਾਬਲੇ ਵਿਚ ਹੀ ਨਹੀਂ ਸਗੋਂ ਜਿੱਤ ਦੀ ਸਥਿਤੀ ਵਿਚ ਵੀ ਹੋ ਸਕਦੇ ਸਨ। 2024 ਵਿਚ ਵੋਟ % ਦੇ ਹਿਸਾਬ ਨਾਲ ਅਕਾਲੀ ਦਲ ਅਤੇ ਭਾਜਪਾ ਦੇ ਵੋਟ ਮਿਲਾ ਕੇ 31.98% ਬਣ ਜਾਂਦੇ, ਜੋ ਕਾਂਗਰਸ ਅਤੇ ਆਪ ਨਾਲੋਂ ਕਰੀਬ 5-6% ਵੱਧ ਰਹਿੰਦੇ।

ਇਸ ਤੋਂ ਬਾਅਦ ਹਰਿਆਣਾ ਦੇ CM ਨਾਇਬ ਸੈਨੀ ਨੇ ਚੰਡੀਗੜ੍ਹ ਵਿਚ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ। ਉੱਥੇ ਪਹਿਲਾਂ ਕੁੱਲ 117 ਵਿੱਚੋਂ ਅੱਧ-ਅੱਧ ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹੀ ਗਈ। ਬਾਅਦ ਵਿਚ ਭਾਜਪਾ ਨੇ ਅਕਾਲੀ ਦਲ 'ਤੇ ਦਬਾਅ ਪਾਉਣ ਲਈ 70+ ਸੀਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਪਰ ਅਕਾਲੀ ਦਲ 50% ਦੇ ਆਸਪਾਸ ਹੀ ਅੜਿਆ ਰਿਹਾ।

ਇਸ ਤੋਂ ਬਾਅਦ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਹੋਈ। ਇੱਥੇ ਪਾਟਿਲ ਨੇ ਸੁਖਬੀਰ ਨੂੰ ਕਿਹਾ ਕਿ 58 ਸੀਟਾਂ 'ਤੇ ਤਾਂ ਭਾਜਪਾ ਮਜ਼ਬੂਤੀ ਨਾਲ ਚੋਣ ਲੜੀ, ਜਿਸ ਵਿੱਚੋਂ 23 ਸੀਟਾਂ 'ਤੇ ਪਹਿਲੇ ਨੰਬਰ 'ਤੇ, 7 ਸੀਟਾਂ 'ਤੇ ਦੂਜੇ ਅਤੇ 28 ਸੀਟਾਂ 'ਤੇ ਭਾਜਪਾ ਤੀਜੇ ਨੰਬਰ 'ਤੇ ਰਹੀ। ਇਨ੍ਹਾਂ ਸਾਰੀਆਂ ਸੀਟਾਂ 'ਤੇ ਭਾਜਪਾ ਦੀ ਸਥਿਤੀ ਅਕਾਲੀ ਦਲ ਨਾਲੋਂ ਬਹੁਤ ਮਜ਼ਬੂਤ ਰਹੀ। ਇਸ ਤੋਂ ਇਲਾਵਾ ਕੁਝ ਸੀਟਾਂ ਅਜਿਹੀਆਂ ਹਨ ਜਿੱਥੇ ਭਾਜਪਾ ਕੋਲ ਵੱਡੇ ਚਿਹਰੇ ਹਨ।

ਭਾਜਪਾ ਦੇ ਇਸ ਤਰਕ ਤੋਂ ਬਾਅਦ ਹੀ 60:57 ਸੀਟਾਂ ਦੇ ਫਾਰਮੂਲੇ 'ਤੇ ਅਕਾਲੀ ਦਲ ਨਾਲ ਸਹਿਮਤੀ ਬਣਦੀ ਹੋਈ ਦਿਖ ਰਹੀ ਹੈ। ਕਿਉਂਕਿ ਅਕਾਲੀ ਦਲ ਲਗਾਤਾਰ 2 ਚੋਣਾਂ ਤੋਂ ਸੱਤਾ ਤੋਂ ਬਾਹਰ ਹੈ ਅਤੇ ਬਹੁਮਤ ਤਾਂ ਦੂਰ, ਵਿਰੋਧੀ ਧਿਰ ਵੀ ਨਹੀਂ ਬਣ ਸਕੀ, ਅਜਿਹੇ ਵਿਚ ਅਕਾਲੀ ਦਲ ਅਜੇ ਭਾਜਪਾ ਦੀਆਂ ਸ਼ਰਤਾਂ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ।