The Punjab Inside
Saturday, 3 October 2026Admin Login
Punjab

ਵੱਡੀ ਖ਼ਬਰ : ਕੇਂਦਰੀ ਜੇਲ੍ਹ ਪਟਿਆਲਾ 'ਚੋਂ ਤਿੰਨ ਖ਼ਤਰਨਾਕ ਕੈਦੀ ਫਰਾਰ

ਵੱਡੀ ਖ਼ਬਰ : ਕੇਂਦਰੀ ਜੇਲ੍ਹ ਪਟਿਆਲਾ 'ਚੋਂ ਤਿੰਨ ਖ਼ਤਰਨਾਕ ਕੈਦੀ ਫਰਾਰ
Punjab Inside Team
Share:

ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਤਿੰਨ ਕੈਦੀ ਫਰਾਰ ਹੋਏ ਹਨ। ਜਾਣਕਾਰੀ ਮੁਤਾਬਕ ਇਹ ਕੈਦੀਕ ਨਸ਼ਾ ਤਸਕਰੀ ਦੇ ਦੋਸ਼ ਵਿਚ ਜੇਲ੍ਹ ਅੰਦਰ ਬੰਦ ਸਨ। ਤਿੰਨੇ ਕੈਦੀ ਅੰਮ੍ਰਿਤਸਰ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਆਈ. ਜੀ. ਜੇਲ੍ਹ ਮੌਕੇ 'ਤੇ ਜੇਲ੍ਹ ਵਿਚ ਪਹੁੰਚੇ। ਦੂਜੇ ਪਾਸੇ ਪਟਿਆਲਾ ਪੁਲਸ ਵੱਲੋਂ ਇਸ ਮਾਮਲੇ ਵਿਚ ਥਾਂ-ਥਾਂ 'ਤੇ ਛਾਪੇਮਾਰੀ ਕਰਕੇ ਭੱਜੇ ਹੋਏ ਕੈਦੀਆਂ ਨੂੰ ਗ੍ਰਿਫਤਾਰ ਕਰਨ ਲਈ ਤਲਾਸ਼ੀ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀ. ਆਈ. ਏ. ਪਟਿਆਲਾ ਦੀ ਪੁਲਸ ਨੇ ਇਸ ਮਾਮਲੇ ਵਿਚ ਕਈ ਥਾਂ 'ਤੇ ਛਾਪੇਮਾਰੀ ਕੀਤੀ ਹੈ।