The Punjab Inside
Saturday, 3 October 2026Admin Login

ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨ

ਪਿੰਡ ਅਦਲੀਵਾਲ ਦੀ ਪੰਚਾਇਤ ਨੇ ਪਿੰਡ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਕੁਝ ਸਖ਼ਤ ਮਤੇ ਪਾਸ ਕੀਤੇ ਹਨ। ਪੰਚਾਇਤ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।

ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨ
Punjab Inside Team
Share:

ਅੰਮ੍ਰਿਤਸਰ : ਪਿੰਡ ਅਦਲੀਵਾਲ ਦੀ ਪੰਚਾਇਤ ਨੇ ਪਿੰਡ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਕੁਝ ਸਖ਼ਤ ਮਤੇ ਪਾਸ ਕੀਤੇ ਹਨ। ਪੰਚਾਇਤ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸਰੋਤਾਂ ਅਨੁਸਾਰ ਪੰਚਾਇਤ ਵੱਲੋਂ ਪਿੰਡ ਵਿਚ ਵਿਆਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਅਤੇ ਕੁੜੀ ਆਪਸ ਵਿਚ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। 


ਭੱਜ ਕੇ ਵਿਆਹ ਕਰਵਾਉਣ 'ਤੇ ਪਰਿਵਾਰਕ 'ਤੇ ਵੀ ਕਾਰਵਾਈ ਹੋਵੇਗੀ। ਜੇਕਰ ਕੋਈ ਮੁੰਡਾ-ਕੁੜੀ ਪਿੰਡੋਂ ਬਾਹਰ ਭੱਜ ਕੇ ਵਿਆਹ ਕਰਵਾਉਂਦੇ ਹਨ ਤਾਂ ਸਿਰਫ਼ ਉਸ ਜੋੜੇ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਜਿਸ ਪਰਿਵਾਰ ਦਾ ਬਾਈਕਾਟ ਕੀਤਾ ਜਾਵੇਗਾ, ਪਿੰਡ ਦਾ ਕੋਈ ਵੀ ਹੋਰ ਪਰਿਵਾਰ ਉਨ੍ਹਾਂ ਦੇ ਕਿਸੇ ਵੀ ਦੁੱਖ ਜਾਂ ਸੁੱਖ ਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਵੇਗਾ।


ਸਰਕਾਰੀ ਕੰਮਾਂ 'ਤੇ ਰੋਕ

ਮਤੇ ਵਿਚ ਇਹ ਵੀ ਆਖਿਆ ਗਿਆ ਹੈ ਕਿ ਅਜਿਹੇ ਪਰਿਵਾਰਾਂ ਲਈ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਕੰਮ ਲਈ ਦਸਤਖਤ ਨਹੀਂ ਕਰੇਗਾ। ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਨਸ਼ਾ ਕਰਨ ਵਾਲਿਆਂ ਜਾਂ ਵੇਚਣ ਵਾਲਿਆਂ ਦੀ ਮਦਦ ਲਈ ਥਾਣੇ ਜਾਣਗੇ, ਉਨ੍ਹਾਂ ਦਾ ਵੀ ਪਿੰਡ ਵਿਚ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਪੰਚਾਇਤ ਦੇ ਇਸ ਫੈਸਲੇ ਨੇ ਪੂਰੇ ਇਲਾਕੇ ਵਿਚ ਚਰਚਾ ਛੇੜ ਦਿੱਤੀ ਹੈ।