The Punjab Inside
Saturday, 3 October 2026Admin Login

Vidhan Sabha Elections: ਪੰਜਾਬ-UP ਸਮੇਤ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੌਂਕਾਉਣ ਵਾਲਾ ਅਪਡੇਟ!

Assembly Elections 2027 Update: ਇਸ ਸਾਲ ਦੇ ਅੰਤ ਵਿੱਚ ਫਰਵਰੀ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਦੌਰਾਨ, ਇਸ ਜਾਣਕਾਰੀ ਨੇ ਵਿਰੋਧੀ ਪਾਰਟੀਆਂ ਵਿਚ ਹਲਚਲ ਮਚਾ ਦਿੱਤੀ ਹੈ।

Vidhan Sabha Elections: ਪੰਜਾਬ-UP ਸਮੇਤ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੌਂਕਾਉਣ ਵਾਲਾ ਅਪਡੇਟ!
Punjab Inside Team
Share:
ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਅਤੇ ਗੋਆ ਵਿਚ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕੀ ਇਸੇ ਸਾਲ 2026 ਵਿਚ ਹੀ ਕਰਵਾਈਆਂ ਜਾ ਸਕਦੀਆਂ ਹਨ? ਅਜਿਹੀ ਜਾਣਕਾਰੀ ਕੇਂਦਰ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਗਰਮ ਹੈ ਕਿ ਕੇਂਦਰ ਸਰਕਾਰ ਫਰਵਰੀ 2027 ਵਿਚ ਪ੍ਰਸਤਾਵਿਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨਵੰਬਰ-ਦਸੰਬਰ 2026 ਵਿਚ ਕਰਵਾ ਸਕਦੀ ਹੈ। ਉੱਥੇ ਹੀ ਜਲਦੀ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਕਾਰਨ ਵਿਰੋਧੀ ਦਲਾਂ ਵਿਚ ਖਲਬਲੀ ਮਚੀ ਹੋਈ ਹੈ। INDIA ਬਲਾਕ ਦੀ ਮੀਟਿੰਗ ਵਿਚ ਇਸ 'ਤੇ ਚਰਚਾ ਵੀ ਹੋਈ ਸੀ।
ਚੋਣ ਕਮਿਸ਼ਨ ਦੀ ਕੀ ਹੈ ਪ੍ਰਤੀਕਿਰਿਆ?
ਹਾਲਾਂਕਿ ਚੋਣ ਕਮਿਸ਼ਨ ਦੇ ਸੂਤਰਾਂ ਨੇ ਇਸ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਚੋਣ ਕਮਿਸ਼ਨ ਦੇ ਸੂਤਰ ਦੱਸਦੇ ਹਨ ਕਿ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਂ, ਜੇਕਰ ਨਵੰਬਰ ਵਿਚ ਚੋਣਾਂ ਹੁੰਦੀਆਂ ਹਨ ਤਾਂ SIR ਅਤੇ ਵੋਟਰ ਲਿਸਟ ਦੀ ਸਮੱਸਿਆ ਨਹੀਂ ਹੋਵੇਗੀ, ਕਿਉਂਕਿ ਚੋਣ ਵਾਲੇ ਰਾਜਾਂ ਵਿਚ SIR ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਜੇਕਰ ਲੋੜ ਪਈ ਤਾਂ ਜਨਵਰੀ ਵਿਚ ਜਾਰੀ ਹੋਣ ਵਾਲੀ ਫਾਈਨਲ ਵੋਟਰ ਲਿਸਟ ਨੂੰ ਤੈਅ ਸਮੇਂ ਤੋਂ 3 ਮਹੀਨੇ ਪਹਿਲਾਂ ਵੀ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ, ਪਰ ਸਰਕਾਰ ਦੇ ਆਦੇਸ਼ ਦੀ ਉਡੀਕ ਹੈ।


Copy-News 18 Punjabi