The Punjab Inside
Saturday, 3 October 2026Admin Login

#job security

All articles tagged with “job security”

ਹਰਿਆਣਾ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ: ਹਰ ਯੋਗ ਕਰਮਚਾਰੀ ਲਈ ਬਣੇਗਾ ਨਿੱਜੀ ਅਹੁਦਾ

ਹਰਿਆਣਾ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ: ਹਰ ਯੋਗ ਕਰਮਚਾਰੀ ਲਈ ਬਣੇਗਾ ਨਿੱਜੀ ਅਹੁਦਾ

ਹਰਿਆਣਾ ਸਰਕਾਰ ਨੇ ਯੋਗ ਕੱਚੇ/ਠੇਕਾ ਮੁਲਾਜ਼ਮਾਂ ਨੂੰ ਸੇਵਾ ਸੁਰੱਖਿਆ ਦੇਣ ਲਈ ਨਵੀਂ ਵਿਵਸਥਾ ਤਿਆਰ ਕੀਤੀ ਹੈ। ਹਰ ਯੋਗ ਕਰਮਚਾਰੀ ਲਈ ਨਿੱਜੀ ਸੁਪਰਨਿਊਮੇਰੇਰੀ ਅਹੁਦਾ ਬਣਾਇਆ ਜਾਵੇਗਾ, ਜਦਕਿ ਬਰਾਬਰ ਗਿਣਤੀ ਦੇ ਰੈਗੂਲਰ ਅਹੁਦੇ ਫ੍ਰੀਜ਼ ਰਹਿਣਗੇ। ਪੂਰੀ ਪ੍ਰਕਿਰਿਆ ਆਨਲਾਈਨ ਸੇਵਾ ਸੁਰੱਖਿਆ ਪੋਰਟਲ ਰਾਹੀਂ ਕੀਤੀ ਜਾਵੇਗੀ।

ਹਰਿਆਣਾ ਦੇ ਨੌਜਵਾਨਾਂ ਲਈ ਖੁਸ਼ਖਬਰੀ: ਖਾਕੀ ਪਹਿਨਣ ਦਾ ਸੁਨਹਿਰੀ ਮੌਕਾ, 25 ਹਜ਼ਾਰ ਭਰਤੀਆਂ ਦਾ ਰੋਡਮੈਪ ਤਿਆਰ

ਹਰਿਆਣਾ ਦੇ ਨੌਜਵਾਨਾਂ ਲਈ ਖੁਸ਼ਖਬਰੀ: ਖਾਕੀ ਪਹਿਨਣ ਦਾ ਸੁਨਹਿਰੀ ਮੌਕਾ, 25 ਹਜ਼ਾਰ ਭਰਤੀਆਂ ਦਾ ਰੋਡਮੈਪ ਤਿਆਰ

ਹਰਿਆਣਾ ਦੇ ਨੌਜਵਾਨਾਂ ਲਈ ਪੁਲਿਸ ਵਿਭਾਗ ਵਿੱਚ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਪੁਲਿਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਮੈਨਪਾਵਰ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੇ ਪੜਾਅਵਾਰ ਭਰਤੀ ਦਾ ਰੋਡਮੈਪ ਤਿਆਰ ਕੀਤਾ ਹੈ। ਪੁਲਿਸ ਵਿਭਾਗ ਵਿੱਚ ਖਾਲੀ ਪਏ ਸਾਰੇ ਅਹੁਦਿਆਂ ਨੂੰ ਸਾਲ 2030 ਤੱਕ ਭਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਕਰੀਬ 6 ਹਜ਼ਾਰ ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਜਾਰੀ

37 ਦਿਨਾਂ ਬਾਅਦ ਖਤਮ ਹੋਈ ਸਫਾਈ ਕਰਮਚਾਰੀਆਂ ਦੀ ਹੜਤਾਲ, 16 ਮੰਗਾਂ ’ਤੇ ਸਰਕਾਰ ਨਾਲ ਲਿਖਤੀ ਸਹਿਮਤੀ

37 ਦਿਨਾਂ ਬਾਅਦ ਖਤਮ ਹੋਈ ਸਫਾਈ ਕਰਮਚਾਰੀਆਂ ਦੀ ਹੜਤਾਲ, 16 ਮੰਗਾਂ ’ਤੇ ਸਰਕਾਰ ਨਾਲ ਲਿਖਤੀ ਸਹਿਮਤੀ

ਹਰਿਆਣਾ ਵਿੱਚ ਪਿਛਲੇ 37 ਦਿਨਾਂ ਤੋਂ ਚੱਲ ਰਹੀ ਨਗਰਪਾਲਿਕਾ ਸਫਾਈ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਹੜਤਾਲ ਸ਼ੁੱਕਰਵਾਰ ਨੂੰ ਖਤਮ ਹੋ ਗਈ। ਸਰਕਾਰ ਅਤੇ ਕਰਮਚਾਰੀ ਆਗੂਆਂ ਵਿਚਾਲੇ 16 ਮੰਗਾਂ ’ਤੇ ਲਿਖਤੀ ਸਹਿਮਤੀ ਬਣਨ ਤੋਂ ਬਾਅਦ ਨਗਰਪਾਲਿਕਾ ਸਫਾਈ ਕਰਮਚਾਰੀ ਸੰਘ ਦੇ ਸੂਬਾ ਪ੍ਰਧਾਨ ਨਰੇਸ਼ ਸ਼ਾਸਤਰੀ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ। ਕਰਮਚਾਰੀ ਅੱਜ ਤੋਂ ਕੰਮ ’ਤੇ ਵਾਪਸ ਆਉਣਗੇ ਅਤੇ ਸ਼ਹਿਰਾਂ ਵਿੱਚ ਜਮ੍ਹਾਂ ਕੂੜੇ ਦੇ ਢੇਰਾਂ ਨੂੰ ਅਗਲੇ 10 ਦਿਨਾਂ ਵਿੱਚ ਸਾਫ਼ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਹਰਿਆਣਾ ਦੇ ਪੇਂਡੂ ਸਫਾਈ ਕਰਮਚਾਰੀਆਂ ਦੀ ਬੱਲੇ-ਬੱਲੇ, ਮਾਣ-ਭੱਤਾ ਤੇ ਭੱਤਿਆਂ ’ਚ ਵਾਧਾ, ਡਿਊਟੀ ਦੌਰਾਨ ਮੌਤ ’ਤੇ ਪਰਿਵਾਰਕ ਮੈਂਬਰ ਨੂੰ ਮਿਲੇਗੀ ਨੌਕਰੀ

ਹਰਿਆਣਾ ਦੇ ਪੇਂਡੂ ਸਫਾਈ ਕਰਮਚਾਰੀਆਂ ਦੀ ਬੱਲੇ-ਬੱਲੇ, ਮਾਣ-ਭੱਤਾ ਤੇ ਭੱਤਿਆਂ ’ਚ ਵਾਧਾ, ਡਿਊਟੀ ਦੌਰਾਨ ਮੌਤ ’ਤੇ ਪਰਿਵਾਰਕ ਮੈਂਬਰ ਨੂੰ ਮਿਲੇਗੀ ਨੌਕਰੀ

ਹਰਿਆਣਾ ਸਰਕਾਰ ਨੇ ਸੂਬੇ ਦੇ ਪੇਂਡੂ ਸਫਾਈ ਕਰਮਚਾਰੀਆਂ ਲਈ ਕਈ ਵੱਡੇ ਭਲਾਈ ਫੈਸਲੇ ਲਏ ਹਨ। ਜਨਵਰੀ 2026 ਤੋਂ 30 ਜੂਨ 2026 ਤੱਕ ਮਾਣ-ਭੱਤਾ 2,100 ਰੁਪਏ ਵਧਾ ਕੇ 18,100 ਰੁਪਏ ਮਹੀਨਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਰਦੀ ਅਤੇ ਧੁਲਾਈ ਭੱਤੇ ਵਿੱਚ ਵਾਧਾ, ਪਿੰਡ ਤੋਂ ਬਾਹਰ ਡਿਊਟੀ ਲਈ 200 ਰੁਪਏ ਰੋਜ਼ਾਨਾ ਭੱਤਾ ਅਤੇ ਡਿਊਟੀ ਦੌਰਾਨ ਮੌਤ ਹੋਣ ’ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਅਨੁਕੰਪਾ ਦੇ ਆਧਾਰ ’ਤੇ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ CM ਨਾਇਬ ਸੈਣੀ ਬੋਲੇ- ‘ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਸਮੱਸਿਆਵਾਂ ਦਾ ਹੱਲ’

ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ CM ਨਾਇਬ ਸੈਣੀ ਬੋਲੇ- ‘ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਸਮੱਸਿਆਵਾਂ ਦਾ ਹੱਲ’

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਅਤੇ ਪਹਿਲ ਦੇ ਆਧਾਰ ’ਤੇ ਹੱਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਦੀਆਂ 12 ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਮੰਗਾਂ ਦਾ ਵੀ ਹੌਲੀ-ਹੌਲੀ ਹੱਲ ਕੀਤਾ ਜਾਵੇਗਾ। CM ਨੇ ਸਫਾਈ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਆਉਣ ਦੀ ਅਪੀਲ ਕੀਤੀ।

ਹਰਿਆਣਾ ਸਰਕਾਰ ਦਾ ਸਫਾਈ ਕਰਮਚਾਰੀਆਂ ਲਈ ਵੱਡਾ ਫੈਸਲਾ, 60 ਸਾਲ ਤੱਕ ਨੌਕਰੀ ਦੀ ਗਾਰੰਟੀ ਤੇ ਤਨਖਾਹ ਵਿੱਚ ₹5,000 ਵਾਧਾ

ਹਰਿਆਣਾ ਸਰਕਾਰ ਦਾ ਸਫਾਈ ਕਰਮਚਾਰੀਆਂ ਲਈ ਵੱਡਾ ਫੈਸਲਾ, 60 ਸਾਲ ਤੱਕ ਨੌਕਰੀ ਦੀ ਗਾਰੰਟੀ ਤੇ ਤਨਖਾਹ ਵਿੱਚ ₹5,000 ਵਾਧਾ

ਯੂਨੀਵਰਸਿਟੀਆਂ ਦੇ ਗੈਸਟ ਫੈਕਲਟੀ ਨੂੰ ਮਿਲੇਗੀ ਨੌਕਰੀ ਦੀ ਸੁਰੱਖਿਆ, ਹਰਿਆਣਾ ਸਰਕਾਰ ਲਿਆਏਗੀ ‘Service Security Act 2026’: ਮਹੀਪਾਲ ਢਾਂਡਾ

ਯੂਨੀਵਰਸਿਟੀਆਂ ਦੇ ਗੈਸਟ ਫੈਕਲਟੀ ਨੂੰ ਮਿਲੇਗੀ ਨੌਕਰੀ ਦੀ ਸੁਰੱਖਿਆ, ਹਰਿਆਣਾ ਸਰਕਾਰ ਲਿਆਏਗੀ ‘Service Security Act 2026’: ਮਹੀਪਾਲ ਢਾਂਡਾ

ਹਰਿਆਣਾ ਸਰਕਾਰ ਯੂਨੀਵਰਸਿਟੀਆਂ ਵਿੱਚ ਸਾਲਾਂ ਤੋਂ ਕੰਮ ਕਰ ਰਹੇ ਯੋਗ ਗੈਸਟ ਫੈਕਲਟੀ ਮੈਂਬਰਾਂ ਨੂੰ ਨੌਕਰੀ ਦੀ ਸੁਰੱਖਿਆ ਦੇਣ ਲਈ ਨਵਾਂ ‘Service Security Act 2026’ ਲਿਆਉਣ ਜਾ ਰਹੀ ਹੈ। ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ MDU ਦੇ ਵਾਈਸ ਚਾਂਸਲਰ ਦੀ ਅਗਵਾਈ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇਹ ਕਾਨੂੰਨ ਤਿਆਰ ਕੀਤਾ ਜਾ ਰਿਹਾ ਹੈ।