The Punjab Inside
Saturday, 3 October 2026Admin Login
Punjab

*ਸ੍ਰੀ ਅੰਮ੍ਰਿਤਸਰ ਵਿਖੇ ਸਕੂਲ ਆਫ਼ ਐਮੀਨੈਂਸ ਸਮਾਗਮ ’ਤੇ 3.47 ਕਰੋੜ ਰੁਪਏ ਖਰਚ! RTI ’ਚ ਸਾਹਮਣੇ ਆਇਆ ਅੰਕੜਾ*

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀ RTI ਸ਼ਾਖਾ ਵੱਲੋਂ ਜਾਰੀ ਪੱਤਰ ਮੁਤਾਬਕ 13 ਸਤੰਬਰ 2023 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ *ਸਕੂਲ ਆਫ਼ ਐਮੀਨੈਂਸ ਸਮਾਗਮ* ਦੌਰਾਨ ਕੁੱਲ *3,47,84,153 ਰੁਪਏ* ਦਾ ਖਰਚਾ ਆਇਆ। ਇਹ ਜਾਣਕਾਰੀ Appeal Case No. 4892 of 2024 ਦੇ ਸਬੰਧ ਵਿੱਚ RTI ਰਾਹੀਂ ਮੰਗੀ ਗਈ ਸੀ।

*ਸ੍ਰੀ ਅੰਮ੍ਰਿਤਸਰ ਵਿਖੇ ਸਕੂਲ ਆਫ਼ ਐਮੀਨੈਂਸ ਸਮਾਗਮ ’ਤੇ 3.47 ਕਰੋੜ ਰੁਪਏ ਖਰਚ! RTI ’ਚ ਸਾਹਮਣੇ ਆਇਆ ਅੰਕੜਾ*
Punjab Inside Team
Share:

*ਅੰਮ੍ਰਿਤਸਰ:* ਸਕੂਲ ਆਫ਼ ਐਮੀਨੈਂਸ ਨਾਲ ਸਬੰਧਤ ਇੱਕ ਸਮਾਗਮ ’ਤੇ ਹੋਏ ਖਰਚੇ ਨੂੰ ਲੈ ਕੇ RTI ਰਾਹੀਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਦਫ਼ਤਰ ਦੀ RTI ਸ਼ਾਖਾ ਵੱਲੋਂ 23 ਸਤੰਬਰ 2026 ਨੂੰ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ *13 ਸਤੰਬਰ 2023 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਸਕੂਲ ਆਫ਼ ਐਮੀਨੈਂਸ ਸਮਾਗਮ ਦੌਰਾਨ ਕੁੱਲ 3,47,84,153 ਰੁਪਏ ਦਾ ਖਰਚਾ ਆਇਆ ਸੀ।*


ਪੱਤਰ *Appeal Case No. 4892 of 2024* ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਹੈ। ਦਸਤਾਵੇਜ਼ ਮੁਤਾਬਕ RTI ਐਕਟ, 2005 ਤਹਿਤ ਮੰਗੀ ਗਈ ਸੂਚਨਾ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੀ ਨਜ਼ਰਤ ਸ਼ਾਖਾ ਤੋਂ ਰਿਪੋਰਟ ਪ੍ਰਾਪਤ ਕੀਤੀ ਗਈ ਸੀ।


ਰਿਪੋਰਟ ਦੇ ਆਧਾਰ ’ਤੇ RTI ਬ੍ਰਾਂਚ ਨੇ ਸੂਚਨਾ ਅਰਜ਼ੀਕਰਤਾ ਨੂੰ ਇਹ ਜਾਣਕਾਰੀ ਭੇਜੀ ਹੈ। ਇਸ ਪੱਤਰ ਦੀ ਇੱਕ ਕਾਪੀ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ, ਚੰਡੀਗੜ੍ਹ ਨੂੰ ਵੀ ਸੂਚਨਾ ਅਤੇ ਅਗਲੇਰੀ ਕਾਰਵਾਈ ਲਈ ਭੇਜਣ ਦਾ ਜ਼ਿਕਰ ਕੀਤਾ ਗਿਆ ਹੈ।


*ਦਸਤਾਵੇਜ਼ ਵਿੱਚ ਦਰਜ ਖਰਚਾ: ₹3,47,84,153*