The Punjab Inside
Saturday, 3 October 2026Admin Login
Politics

ਆਨਲਾਈਨ ਮੀਟਿੰਗ 'ਚ ਕੇਜਰੀਵਾਲ ਦੁਬਾਰਾ ਚੁਣਿਆ ਗਿਆ ਆਪ ਦਾ ਰਾਸ਼ਟਰੀ ਕਨਵੀਨਰ

ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਵਰਚੁਅਲ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ ਰਾਸ਼ਟਰੀ ਕਨਵੀਨਰ ਚੁਣਿਆ ਗਿਆ। ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਅਤੇ ਐਨ.ਡੀ. ਗੁਪਤਾ ਨੂੰ ਖ਼ਜ਼ਾਨਚੀ ਬਣਾਈ ਰੱਖਿਆ ਗਿਆ। 23 ਮੈਂਬਰੀ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।

ਆਨਲਾਈਨ ਮੀਟਿੰਗ 'ਚ ਕੇਜਰੀਵਾਲ ਦੁਬਾਰਾ ਚੁਣਿਆ ਗਿਆ ਆਪ ਦਾ ਰਾਸ਼ਟਰੀ ਕਨਵੀਨਰ
Punjab Inside Team
Share:

ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ (ਆਪ) ਦਾ ਰਾਸ਼ਟਰੀ ਕਨਵੀਨਰ ਦੁਬਾਰਾ ਚੁਣਿਆ ਗਿਆ।


ਅੱਜ ਸ਼ਾਮ ਨੂੰ ਵਰਚੁਅਲ ਤੌਰ 'ਤੇ ਹੋਈ ਆਮ ਆਦਮੀ ਪਾਰਟੀ (ਆਪ) ਦੀ ਰਾਸ਼ਟਰੀ ਪ੍ਰੀਸ਼ਦ ਦੀ ਮੀਟਿੰਗ ਵਿਚ ਕੁੱਲ 330 ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਰਾਸ਼ਟਰੀ ਕਨਵੀਨਰ ਚੁਣਿਆ ਗਿਆ।


ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਚੁਣਿਆ ਗਿਆ, ਜਦੋਂ ਕਿ ਐਨਡੀ ਗੁਪਤਾ ਖਜ਼ਾਨਚੀ ਵਜੋਂ ਜਾਰੀ ਰਹਿਣਗੇ। ਮੀਟਿੰਗ ਦੌਰਾਨ 23 ਮੈਂਬਰੀ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।