The Punjab Inside
Saturday, 3 October 2026Admin Login

#Aap Sarkar

All articles tagged with “Aap Sarkar”

ਲੁਧਿਆਣਾ ’ਚ AAP ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਤੇ ਟਰੱਕ ਡਰਾਈਵਰ ਵਿਚਾਲੇ ਵਿਵਾਦ, ਥੱਪੜ ਮਾਰਨ ਦਾ ਵੀਡੀਓ ਵਾਇਰਲ ਹੋਣ ਦਾ ਦਾਅਵਾ

ਲੁਧਿਆਣਾ ’ਚ AAP ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਤੇ ਟਰੱਕ ਡਰਾਈਵਰ ਵਿਚਾਲੇ ਵਿਵਾਦ, ਥੱਪੜ ਮਾਰਨ ਦਾ ਵੀਡੀਓ ਵਾਇਰਲ ਹੋਣ ਦਾ ਦਾਅਵਾ

ਲੁਧਿਆਣਾ ਦੇ ਡਾਬਾ ਰੋਡ ’ਤੇ ਟਰੱਕ ਨੂੰ ਸਾਈਡ ਨਾ ਦੇਣ ਨੂੰ ਲੈ ਕੇ AAP ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਅਤੇ ਟਰੱਕ ਡਰਾਈਵਰ ਵਿਚਾਲੇ ਵਿਵਾਦ ਹੋ ਗਿਆ। ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਧਾਇਕਾ ਨੇ ਡਰਾਈਵਰ ਨੂੰ ਥੱਪੜ ਮਾਰਿਆ। ਹਾਲਾਂਕਿ ਵਿਧਾਇਕਾ ਨੇ ਥੱਪੜ ਮਾਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਰਾਈਵਰ ਦੇ ਹੱਥੋਂ ਚਾਬੀ ਲਈ ਸੀ। ਮਾਮਲੇ ਨੂੰ ਲੈ ਕੇ ਟਰੱਕ ਡਰਾਈਵਰ ਦੇ ਸਾਥੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ।

ਆਨਲਾਈਨ ਮੀਟਿੰਗ 'ਚ ਕੇਜਰੀਵਾਲ ਦੁਬਾਰਾ ਚੁਣਿਆ ਗਿਆ ਆਪ ਦਾ ਰਾਸ਼ਟਰੀ ਕਨਵੀਨਰ

ਆਨਲਾਈਨ ਮੀਟਿੰਗ 'ਚ ਕੇਜਰੀਵਾਲ ਦੁਬਾਰਾ ਚੁਣਿਆ ਗਿਆ ਆਪ ਦਾ ਰਾਸ਼ਟਰੀ ਕਨਵੀਨਰ

ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਵਰਚੁਅਲ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ ਰਾਸ਼ਟਰੀ ਕਨਵੀਨਰ ਚੁਣਿਆ ਗਿਆ। ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਅਤੇ ਐਨ.ਡੀ. ਗੁਪਤਾ ਨੂੰ ਖ਼ਜ਼ਾਨਚੀ ਬਣਾਈ ਰੱਖਿਆ ਗਿਆ। 23 ਮੈਂਬਰੀ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।

ਟ੍ਰਾਈਡੈਂਟ ਫੈਕਟਰੀ ਨੂੰ 'ਕਲੋਜ਼ਰ ਨੋਟਿਸ' ਮਗਰੋਂ ਪੰਜਾਬ ਦੀ ਸਿਆਸਤ ਗਰਮਾਈ: DC-SSP ਨਾਲ ਡਾ. ਰਜਿੰਦਰ ਗੁਪਤਾ ਦੀ ਬੰਦ ਕਮਰਾ ਮੀਟਿੰਗ, ਭਾਜਪਾ ਆਰ-ਪਾਰ ਦੇ ਮੂਡ 'ਚ

ਟ੍ਰਾਈਡੈਂਟ ਫੈਕਟਰੀ ਨੂੰ 'ਕਲੋਜ਼ਰ ਨੋਟਿਸ' ਮਗਰੋਂ ਪੰਜਾਬ ਦੀ ਸਿਆਸਤ ਗਰਮਾਈ: DC-SSP ਨਾਲ ਡਾ. ਰਜਿੰਦਰ ਗੁਪਤਾ ਦੀ ਬੰਦ ਕਮਰਾ ਮੀਟਿੰਗ, ਭਾਜਪਾ ਆਰ-ਪਾਰ ਦੇ ਮੂਡ 'ਚ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਧੌਲਾ (ਬਰਨਾਲਾ) ਯੂਨਿਟ ਨੂੰ ਜਾਰੀ ਕੀਤੇ ਗਏ ਕਥਿਤ 'ਕਲੋਜ਼ਰ ਨੋਟਿਸ' ਨੇ ਸੂਬੇ ਦੇ ਸਿਆਸੀ ਗਲਿਆਰਿਆਂ ’ਚ ਅਜਿਹਾ ਭਾਂਬੜ ਮੱਚਿਆ ਹੈ, ਜਿਸ ਦਾ ਸੇਕ ਹੁਣ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਮਹਿਸੂਸ ਹੋਣ ਲੱਗਿਆ ਹੈ। ਇੱਕੋ ਝਟਕੇ ’ਚ ਉਦਯੋਗ ਨੂੰ ਜਿੰਦਾ ਲੱਗਣ ਦੀਆਂ ਖ਼ਬਰਾਂ ਨੇ ਨਾ ਸਿਰਫ਼ ਬਰਨਾਲਾ, ਸਗੋਂ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਹ ਮਾਮਲਾ ਮਹਿਜ਼ ਪ੍ਰਦੂਸ਼ਣ ਦਾ ਨਹੀਂ ਰਿਹਾ, ਸਗੋਂ ਆਰ-ਪਾਰ ਦੀ ਸਿਆਸੀ ਜੰਗ ’ਚ ਤਬਦੀਲ ਹੋਣ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ।

BJP ਦਾ Punjab 'ਚ ਚੋਣ ਬਿਗੁਲ: ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਬੀਨ

BJP ਦਾ Punjab 'ਚ ਚੋਣ ਬਿਗੁਲ: ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਬੀਨ

ਭਾਰਤੀ ਜਨਤਾ ਪਾਰਟੀ (BJP) ਇਸੇ ਮਹੀਨੇ ਤੋਂ ਪੰਜਾਬ ਵਿੱਚ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਕਈ ਵੱਡੇ ਆਗੂਆਂ ਦੇ ਦੌਰਿਆਂ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜੂਨ ਦੇ...

ਮਲੋਟ ਰਿਸ਼ਵਤਕਾਂਡ: ਸੀਬੀਆਈ ਜਾਂਚ ਦਾ ਘੇਰਾ ਵਧਿਆ, ਰਾਣਾ ਦੇ ਮੋਬਾਈਲ ਤੋਂ ਮਿਲੇ ਡਿਜੀਟਲ ਸਬੂਤਾਂ ਨੇ ਖੋਲ੍ਹੇ ਨਵੇਂ ਰਾਜ਼

ਮਲੋਟ ਰਿਸ਼ਵਤਕਾਂਡ: ਸੀਬੀਆਈ ਜਾਂਚ ਦਾ ਘੇਰਾ ਵਧਿਆ, ਰਾਣਾ ਦੇ ਮੋਬਾਈਲ ਤੋਂ ਮਿਲੇ ਡਿਜੀਟਲ ਸਬੂਤਾਂ ਨੇ ਖੋਲ੍ਹੇ ਨਵੇਂ ਰਾਜ਼

ਮਲੋਟ ਦੇ ਵਿਕਾਸ ਗੋਇਲ, ਉਸ ਦੇ ਪੁੱਤਰ ਰਾਘਵ ਗੋਇਲ ਅਤੇ ਅੰਕਿਤ ਵਧਵਾ ’ਤੇ ਵਿਜੀਲੈਂਸ ਨਾਲ ਜੁੜੇ ਮਾਮਲਿਆਂ ਵਿੱਚ ਬਿਚੋਲੀਆਂ ਵਜੋਂ ਕੰਮ ਕਰਨ ਦੇ ਦੋਸ਼ ਹਨ। ਤਿੰਨੇ 20 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਹਨ। ਮਾਮਲੇ ਦੀ ਸ਼ੁਰੂਆਤ 11 ਮਈ ਨੂੰ ਹੋਈ ਸੀ, ਜਦੋਂ ਸੀਬੀਆਈ ਨੇ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਟਰੈਪ ਲਗਾ ਕੇ ਅੰਕਿਤ ਵਧਵਾ ਨੂੰ 13 ਲੱਖ ਰੁਪਏ ਨਕਦ ਸਮੇਤ ਕਾਬੂ ਕੀਤਾ ਸੀ।

BREAKING - ਲੁਧਿਆਣਾ ਰੇਲਵੇ ਸਟੇਸ਼ਨ 'ਤੇ ਧਮਾਕਾ: ਕਟੜਾ ਸਪੈਸ਼ਲ ਟ੍ਰੇਨ ਦੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ; ਘਬਰਾ ਕੇ, ਉਹ ਇਧਰ-ਉਧਰ ਭੱਜਣ ਲੱਗ ਪਏ।

BREAKING - ਲੁਧਿਆਣਾ ਰੇਲਵੇ ਸਟੇਸ਼ਨ 'ਤੇ ਧਮਾਕਾ: ਕਟੜਾ ਸਪੈਸ਼ਲ ਟ੍ਰੇਨ ਦੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ; ਘਬਰਾ ਕੇ, ਉਹ ਇਧਰ-ਉਧਰ ਭੱਜਣ ਲੱਗ ਪਏ।

ਸਵੇਰੇ 9 ਵਜੇ ਦੇ ਕਰੀਬ ਲੁਧਿਆਣਾ ਰੇਲਵੇ ਸਟੇਸ਼ਨ ਦੇ ਵਾਸ਼ਰੂਮ ਖੇਤਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ। ਘਟਨਾ ਸਮੇਂ, ਕਟੜਾ ਸਪੈਸ਼ਲ ਟ੍ਰੇਨ ਉੱਥੇ ਖੜ੍ਹੀ ਸੀ, ਅਤੇ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਸਨ। ਧਮਾਕੇ ਦੀ ਆਵਾਜ਼ ਸੁਣਦੇ ਹੀ ਸਟੇਸ਼ਨ ਪਰਿਸਰ ਵਿੱਚ ਹਫੜਾ-ਦਫੜੀ ਮੱਚ ਗਈ।

ਕੈਪਟਨ ਕਰਨਗੇ ਕਾਂਗਰਸ 'ਚ ਵਾਪਸੀ ?...ਸਾਬਕਾ CM ਨੇ ਕੀਤਾ ਵੱਡਾ ਦਾਅਵਾ, ਕਿਹਾ ਸਾਡੇ ਸੰਪਰਕ 'ਚ...

ਕੈਪਟਨ ਕਰਨਗੇ ਕਾਂਗਰਸ 'ਚ ਵਾਪਸੀ ?...ਸਾਬਕਾ CM ਨੇ ਕੀਤਾ ਵੱਡਾ ਦਾਅਵਾ, ਕਿਹਾ ਸਾਡੇ ਸੰਪਰਕ 'ਚ...

ਸਾਬਕਾ CM ਭੁਪਿੰਦਰ ਹੁੱਡਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਭੁਪਿੰਦਰ ਹੁੱਡਾ ਨੇ ਕੈਪਟਨ ਅਮਰਿੰਦਰ ਦੇ ਘਰ ਵਾਪਸੀ ਦੇ ਸੰਕੇਤ ਦਿੱਤੇ ਹਨ। ਭੁਪਿੰਦਰ ਹੁੱਡਾ ਨੇ ਕਿਹਾ ਕਿ ਕੈਪਟਨ ਸਾਹਬ ਸਾਡੇ ਸੰਪਰਕ 'ਚ ਹਨ। ਉਨ੍ਹਾਂ ਆਖਿਆ ਕਿ ਕੈਪਟਨ ਕਾਂਗਰਸ ਦੇ ਸੀਨਿਅਰ ਆਗੂ ਰਹੇ ਹਨ।

ਮਜੀਠਾ ਪੁਲਿਸ ਦੀ ਕਾਰਵਾਈ 'ਤੇ ਹਾਈ ਕੋਰਟ ਸਖ਼ਤ, ਨੌਜਵਾਨ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਦੇ ਦੋਸ਼ 'ਤੇ DGP ਤੇ SSP ਤੋਂ ਮੰਗਿਆ ਜਵਾਬ

ਮਜੀਠਾ ਪੁਲਿਸ ਦੀ ਕਾਰਵਾਈ 'ਤੇ ਹਾਈ ਕੋਰਟ ਸਖ਼ਤ, ਨੌਜਵਾਨ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਦੇ ਦੋਸ਼ 'ਤੇ DGP ਤੇ SSP ਤੋਂ ਮੰਗਿਆ ਜਵਾਬ

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਜਿਨ੍ਹਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਗ੍ਰਿਫ਼ਤਾਰੀ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਜ਼ਰੂਰੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਪਟੀਸ਼ਨ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਤੇ ਸਥਾਨਕ ਲੋਕ ਥਾਣਾ ਮਜੀਠਾ ਪਹੁੰਚੇ ਤਾਂ ਪੁਲਿਸ ਨੇ ਸ਼ੁਰੂ 'ਚ ਜੋਬਨਪ੍ਰੀਤ ਸਿੰਘ ਦੀ ਮੌਜੂਦਗੀ ਤੋਂ ਇਨਕਾਰ ਕੀਤਾ।

ਮਜੀਠਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਮਾਮਲੇ 'ਚ ਬਿਕਰਮ ਮਜੀਠੀਆ ਦੇ ਘਰ 'ਤੇ ਛਾਪਾ, ਭਾਰੀ ਪੁਲਿਸ ਫੋਰਸ ਤਾਇਨਾਤ

ਮਜੀਠਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਮਾਮਲੇ 'ਚ ਬਿਕਰਮ ਮਜੀਠੀਆ ਦੇ ਘਰ 'ਤੇ ਛਾਪਾ, ਭਾਰੀ ਪੁਲਿਸ ਫੋਰਸ ਤਾਇਨਾਤ

ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ, ਪੁਲਿਸ ਇਸ ਸਮੇਂ ਦੋਸ਼ੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਹੈ ਤਾਂ ਜੋ ਉਨ੍ਹਾਂ ਦੀ ਆਸਾਨੀ ਨਾਲ ਗ੍ਰਿਫ਼ਤਾਰੀ ਕੀਤੀ ਜਾ ਸਕੇ।

ਜਾਂਚ ਦੇ ਨਾਂ 'ਤੇ ਮੰਗਿਆ ਜਾ ਰਿਹਾ ਗੈਰ-ਜ਼ਰੂਰੀ ਰਿਕਾਰਡ, SIT ਅੱਗੇ ਪੇਸ਼ ਹੋਣ ਮਗਰੋਂ ਬੋਲੇ ਹਰਜਿੰਦਰ ਸਿੰਘ ਧਾਮੀ

ਜਾਂਚ ਦੇ ਨਾਂ 'ਤੇ ਮੰਗਿਆ ਜਾ ਰਿਹਾ ਗੈਰ-ਜ਼ਰੂਰੀ ਰਿਕਾਰਡ, SIT ਅੱਗੇ ਪੇਸ਼ ਹੋਣ ਮਗਰੋਂ ਬੋਲੇ ਹਰਜਿੰਦਰ ਸਿੰਘ ਧਾਮੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਹੋਏ ਸਰੂਪ ਮਾਮਲਿਆਂ ਨਾਲ ਸਬੰਧਤ ਰਿਕਾਰਡ ਲੈਣ ਲਈ ਪੰਜਾਬ ਸਰਕਾਰ ਦੁਆਰਾ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਪੁੱਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ ਸਟਾਫ਼ ਵਲੋ ਰਿਕਾਰਡ ਵਿਸੇਸ਼ ਜਾਂਚ ਟੀਮ ਨੂੰ ਸੌਂਪਿਆ ਗਿਆ।

 ਮੁੜ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ , ਜਾਣੋ ਹੁਣ ਕਿੰਨਾ ਹੋਇਆ ਵਾਧਾ

ਮੁੜ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ , ਜਾਣੋ ਹੁਣ ਕਿੰਨਾ ਹੋਇਆ ਵਾਧਾ

ਪਿਛਲੇ ਕਈ ਹਫ਼ਤਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਨੂੰ ਆਪਣੀਆਂ ਪਿਛਲੀਆਂ ਦਰਾਂ 'ਤੇ ਵੇਚਣਾ ਜਾਰੀ ਰੱਖਿਆ ਸੀ। ਹਾਲਾਂਕਿ, ਪਿਛਲੇ ਦੋ ਹਫ਼ਤਿਆਂ ਵਿੱਚ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਰੁਝਾਨ ਦੇਖਿਆ ਗਿਆ ਹੈ।