The Punjab Inside
Saturday, 3 October 2026Admin Login

ਜਾਂਚ ਦੇ ਨਾਂ 'ਤੇ ਮੰਗਿਆ ਜਾ ਰਿਹਾ ਗੈਰ-ਜ਼ਰੂਰੀ ਰਿਕਾਰਡ, SIT ਅੱਗੇ ਪੇਸ਼ ਹੋਣ ਮਗਰੋਂ ਬੋਲੇ ਹਰਜਿੰਦਰ ਸਿੰਘ ਧਾਮੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਹੋਏ ਸਰੂਪ ਮਾਮਲਿਆਂ ਨਾਲ ਸਬੰਧਤ ਰਿਕਾਰਡ ਲੈਣ ਲਈ ਪੰਜਾਬ ਸਰਕਾਰ ਦੁਆਰਾ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਪੁੱਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ ਸਟਾਫ਼ ਵਲੋ ਰਿਕਾਰਡ ਵਿਸੇਸ਼ ਜਾਂਚ ਟੀਮ ਨੂੰ ਸੌਂਪਿਆ ਗਿਆ।

ਜਾਂਚ ਦੇ ਨਾਂ 'ਤੇ ਮੰਗਿਆ ਜਾ ਰਿਹਾ ਗੈਰ-ਜ਼ਰੂਰੀ ਰਿਕਾਰਡ, SIT ਅੱਗੇ ਪੇਸ਼ ਹੋਣ ਮਗਰੋਂ ਬੋਲੇ ਹਰਜਿੰਦਰ ਸਿੰਘ ਧਾਮੀ
Punjab Inside Team
Share:

 ਚੰਡੀਗੜ੍ਹ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਹੋਏ ਸਰੂਪ ਮਾਮਲਿਆਂ ਨਾਲ ਸਬੰਧਤ ਰਿਕਾਰਡ ਲੈਣ ਲਈ ਪੰਜਾਬ ਸਰਕਾਰ ਦੁਆਰਾ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਪੁੱਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿਚ ਸਟਾਫ਼ ਵਲੋ ਰਿਕਾਰਡ ਵਿਸੇਸ਼ ਜਾਂਚ ਟੀਮ ਨੂੰ ਸੌਂਪਿਆ ਗਿਆ।


ਧਾਮੀ ਨੇ ਕਿਹਾ ਕਿ ਕਮੇਟੀ ਵਲੋ ਸਿਟ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਵਿਸੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ਉਤੇ ਇਤਰਾਜ ਕਰਦਿਆਂ ਕਿਹਾ ਕਿ ਜਾਂਚ ਬਹਾਨੇ ਸ੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ ਅਤੇ ਉਹ ਰਿਕਾਰਡ ਮੰਗਿਆ ਜਾ ਰਿਹਾ ਹੈ , ਜਿਸਦਾ 328 ਸਰੂਪਾਂ ਨਾਲ ਕੋਈ ਸਬੰਧ ਨਹੀਂ ਹੈ।


ਉਹਨਾਂ ਦੱਸਿਆ ਕਿ ਸਿਟ ਨੇ ਲੈਜ਼ਰ, ਬਿਲ ਸਮੇਤ ਕਈ ਹੋਰ ਜਰੂਰੀ ਓਰੀਜੀਨਲ ਰਸੀਦਾਂ, ਡਾਕੂਮੈਂਟ ਦੀ ਮੰਗ ਕੀਤੀ ਪਰ ਸ੍ਰੋਮਣੀ ਕਮੇਟੀ ਵਲੋ ਫੋਟੋ ਸਟੇਟ ਤਸਦੀਕ ਕਰਕੇ ਕਾਪੀਆਂ ਦਿਤੀਅਾੰ ਗਈਆਂ ਹਨ ਅਤੇ ਟੀਮ ਨੂੰ ਭਰੋਸਾ ਦਿੱਤਾ ਕਿ ਅਸਲ ਡਾਕੂਮੈਂਟ ਕੋਰਟ ਵਿਚ ਪੇਸ਼ ਕੀਤੇ ਜਾਣਗੇ।