The Punjab Inside
Saturday, 3 October 2026Admin Login
Politics

ਕਾਕਰੋਚ ਜਨਤਾ ਪਾਰਟੀ 'ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ 'X' ਅਕਾਊਂਟ; ਇੰਸਟਾਗ੍ਰਾਮ 'ਤੇ ਕਰੋੜਾਂ ਫਾਲੋਅਰਜ਼

ਇਸ ਵਿਅੰਗਮਈ ਸੰਗਠਨ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੇ ਸੋਸ਼ਲ ਮੀਡੀਆ ਦੇ ਸਾਰੇ ਪੁਰਾਣੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ। ਸਿਰਫ਼ ਚਾਰ ਦਿਨਾਂ ਅੰਦਰ ਕਾਕਰੋਚ ਜਨਤਾ ਪਾਰਟੀ (CJP) ਦੇ ਫਾਲੋਅਰਜ਼ ਦੀ ਗਿਣਤੀ 13.5 ਮਿਲੀਅਨ (1.35 ਕਰੋੜ) ਤੋਂ ਵੱਧ ਹੋ ਗਈ ਹੈ।

ਕਾਕਰੋਚ ਜਨਤਾ ਪਾਰਟੀ 'ਤੇ ਵੱਡਾ ਐਕਸ਼ਨ, ਭਾਰਤ 'ਚ ਬੰਦ ਹੋਇਆ 'X' ਅਕਾਊਂਟ; ਇੰਸਟਾਗ੍ਰਾਮ 'ਤੇ ਕਰੋੜਾਂ ਫਾਲੋਅਰਜ਼
Punjab Inside Team
Share:

ਨਵੀਂ ਦਿੱਲੀ : ਵਿਅੰਗਮਈ ਰਾਜਨੀਤਿਕ ਸੰਗਠਨ 'ਕਾਕਰੋਚ ਜਨਤਾ ਪਾਰਟੀ' ਦੇ 'ਐਕਸ' ਅਕਾਊਂਟ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਦੋਂ ਹੋਈ ਜਦੋਂ ਕੁਝ ਹੀ ਦਿਨਾਂ ਵਿੱਚ ਇਸ ਸੰਗਠਨ ਨੇ ਸੋਸ਼ਲ ਮੀਡੀਆ 'ਤੇ ਭਾਰੀ ਪ੍ਰਸਿੱਧੀ ਪ੍ਰਾਪਤ ਹਾਸਲ ਕੀਤੀ।


ਹਾਲਾਂਕਿ, ਇੰਸਟਾਗ੍ਰਾਮ 'ਤੇ ਇਸ ਅਕਾਊਂਟ ਨੇ 13 ਮਿਲੀਅਨ ਤੋਂ ਵੱਧ ਫਾਲੋਅਰਜ਼ ਇਕੱਠੇ ਕਰ ਲਏ ਹਨ। ਇਸ ਤਰ੍ਹਾਂ ਇੰਸਟਾ 'ਤੇ ਫਾਲੋਅਰਜ਼ ਮਾਮਲੇ ਵਿੱਚ ਇਹ ਅਕਾਊਂਟ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਪਿੱਛੇ ਛੱਡ ਦਿੱਤਾ ਸੀ।


ਕਾਕਰੋਚ ਜਨਤਾ ਪਾਰਟੀ' (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ 'ਤੇ ਇੱਕ ਸਕ੍ਰੀਨਸ਼ਾਟ ਸਾਂਝਾ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ। ਉਸਨੇ ਲਿਖਿਆ, "ਜਿਵੇਂ ਕਿ ਉਮੀਦ ਕੀਤੀ ਗਈ ਸੀ, ਕਾਕਰੋਚ ਜਨਤਾ ਪਾਰਟੀ ਦਾ ਅਕਾਊਂਟ ਰੋਕ ਦਿੱਤਾ ਗਿਆ ਹੈ।" ਵਰਤਮਾਨ ਵਿੱਚ X 'ਤੇ ਉਸਦੇ ਹੈਂਡਲ, @CJP_2029 ਦੀ ਖੋਜ ਕਰਨ 'ਤੇ 'Account Withheld' ਦਾ ਨੋਟਿਸ ਦਿਖਾਈ ਦਿੰਦਾ ਹੈ। ਨੋਟਿਸ ਦੇ ਅਨੁਸਾਰ, ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਅਕਾਊਂਟ ਨੂੰ ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਕੇਵਲ ਭਾਰਤ ਦੀਆਂ ਭੂਗੋਲਿਕ ਸੀਮਾਵਾਂ ਅੰਦਰ ਹੀ ਸੀਮਤ ਕਰ ਦਿੱਤਾ ਗਿਆ ਹੈ।

ਭਾਜਪਾ ਦੇ ਅਕਾਊਂਟ ਨੂੰ ਛੱਡਿਆ ਪਿੱਛੇ

ਇਸ ਵਿਅੰਗਮਈ ਸੰਗਠਨ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੇ ਸੋਸ਼ਲ ਮੀਡੀਆ ਦੇ ਸਾਰੇ ਪੁਰਾਣੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ। ਸਿਰਫ਼ ਚਾਰ ਦਿਨਾਂ ਅੰਦਰ ਕਾਕਰੋਚ ਜਨਤਾ ਪਾਰਟੀ (CJP) ਦੇ ਫਾਲੋਅਰਜ਼ ਦੀ ਗਿਣਤੀ 13.5 ਮਿਲੀਅਨ (1.35 ਕਰੋੜ) ਤੋਂ ਵੱਧ ਹੋ ਗਈ ਹੈ। ਇਸ ਦੇ ਮੁਕਾਬਲ ਭਾਰਤੀ ਜਨਤਾ ਪਾਰਟੀ (BJP) ਦੇ ਅਧਿਕਾਰਤ ਇੰਸਟਾਗ੍ਰਾਮ ਖਾਤੇ ਦੇ ਵਰਤਮਾਨ ਵਿੱਚ 8.8 ਮਿਲੀਅਨ ਫਾਲੋਅਰ ਹਨ। ਇਸ ਤਰ੍ਹਾਂ CJP ਨੇ ਪ੍ਰਭਾਵਸ਼ਾਲੀ ਢੰਗ ਨਾਲ ਭਾਜਪਾ ਦੇ ਖਾਤੇ ਨੂੰ ਵੀ ਪਛਾੜ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ

ਇਹ ਵਿਵਾਦ ਜਸਟਿਸ ਸੂਰਿਆ ਕਾਂਤ ਸ਼ਰਮਾ ਦੁਆਰਾ ਅਦਾਲਤ ਦੀ ਸੁਣਵਾਈ ਦੌਰਾਨ ਕੀਤੀ ਗਈ ਟਿੱਪਣੀ ਤੋਂ ਪੈਦਾ ਹੋਇਆ ਹੈ। ਉਨ੍ਹਾਂ ਦੀ ਟਿੱਪਣੀ ਨੂੰ ਸੋਸ਼ਲ ਮੀਡੀਆ 'ਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ "ਕਾਕਰੋਚ" ਜਾਂ "ਸਮਾਜ ਦੇ ਪਰਜੀਵੀਆਂ" ਵਿਚਕਾਰ ਤੁਲਨਾ ਕਰਨ ਵਜੋਂ ਸਮਝਿਆ ਗਿਆ ਸੀ। ਇਸ ਦੇ ਜਵਾਬ ਵਿੱਚ ਅਭਿਜੀਤ ਦੀਪਕੇ ਨੇ ਸੀਜੇਪੀ ਦੀ ਸਥਾਪਨਾ ਇੱਕ ਵਿਅੰਗਮਈ ਪਹਿਲਕਦਮੀ ਵਜੋਂ ਕੀਤੀ, ਇੱਕ ਪਲੇਟਫਾਰਮ ਜੋ ਆਪਣੇ ਆਪ ਨੂੰ "ਆਲਸੀ ਅਤੇ ਬੇਰੁਜ਼ਗਾਰਾਂ" ਦੀ ਆਵਾਜ਼ ਵਜੋਂ ਪੇਸ਼ ਕਰਦਾ ਹੈ।

ਆਪਣੀ ਸ਼ੁਰੂਆਤ ਸਿਰਫ਼ 24 ਘੰਟਿਆਂ ਅੰਦਰ ਇਸ ਡਿਜੀਟਲ ਪਲੇਟਫਾਰਮ ਨੇ 5,000 ਤੋਂ ਵੱਧ ਆਨਲਾਈਨ ਰਜਿਸਟ੍ਰੇਸ਼ਨਾਂ ਪ੍ਰਾਪਤ ਕੀਤੀਆਂ, ਲਗਪਗ ਰਾਤੋ-ਰਾਤ ਇਹ ਇੱਕ ਵਿਸ਼ਾਲ ਜਨ ਅੰਦੋਲਨ ਵਿੱਚ ਬਦਲ ਗਿਆ, ਜਿਸਨੇ ਨੌਜਵਾਨਾਂ ਦੀਆਂ ਨਿਰਾਸ਼ਾਵਾਂ ਨੂੰ ਆਵਾਜ਼ ਦਿੱਤੀ।