The Punjab Inside
Saturday, 3 October 2026Admin Login

CM ਮਾਨ ਦੀ 'ਲੋਕ ਮਿਲਣੀ' ਤੋਂ ਪਹਿਲਾਂ ਮਹਿਲ ਕਲਾਂ 'ਚ ਹੰਗਾਮਾ, ਲੱਗੇ ਮੁੱਖ ਮੰਤਰੀ ਵਿਰੋਧੀ ਪੋਸਟਰ; ਪੁਲਿਸ ਨੇ ਤੁਰੰਤ ਉਤਾਰੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਹੋਣ ਵਾਲੀ 'ਲੋਕ ਮਿਲਣੀ' ਤੋਂ ਕੁਝ ਘੰਟੇ ਪਹਿਲਾਂ ਇਲਾਕੇ ਵਿੱਚ ਉਸ ਵੇਲੇ ਚਰਚਾ ਛਿੜ ਗਈ, ਜਦੋਂ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਸਹਿਜੜਾ ਨੇੜੇ ਡਰੇਨ ਦੇ ਪੁਲ ਸਮੇਤ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਵਿਰੋਧੀ ਪੋਸਟਰ ਲੱਗੇ ਹੋਏ ਮਿਲੇ।

CM ਮਾਨ ਦੀ 'ਲੋਕ ਮਿਲਣੀ' ਤੋਂ ਪਹਿਲਾਂ ਮਹਿਲ ਕਲਾਂ 'ਚ ਹੰਗਾਮਾ, ਲੱਗੇ ਮੁੱਖ ਮੰਤਰੀ ਵਿਰੋਧੀ ਪੋਸਟਰ; ਪੁਲਿਸ ਨੇ ਤੁਰੰਤ ਉਤਾਰੇ
Punjab Inside Team
Share:

ਮਹਿਲ ਕਲਾਂ, 30 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਹੋਣ ਵਾਲੀ 'ਲੋਕ ਮਿਲਣੀ' ਤੋਂ ਕੁਝ ਘੰਟੇ ਪਹਿਲਾਂ ਇਲਾਕੇ ਵਿੱਚ ਉਸ ਵੇਲੇ ਚਰਚਾ ਛਿੜ ਗਈ, ਜਦੋਂ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਸਹਿਜੜਾ ਨੇੜੇ ਡਰੇਨ ਦੇ ਪੁਲ ਸਮੇਤ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਵਿਰੋਧੀ ਪੋਸਟਰ ਲੱਗੇ ਹੋਏ ਮਿਲੇ।

ਮਿਲੀ ਜਾਣਕਾਰੀ ਅਨੁਸਾਰ, ਇਨ੍ਹਾਂ ਪੋਸਟਰਾਂ ਵਿੱਚ ਅਕਾਲ ਤਖ਼ਤ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ "ਗੁਰੂ ਦੋਖੀ" ਅਤੇ "ਪੰਥ ਵਿਰੋਧੀ" ਕਰਾਰ ਦਿੱਤਾ ਗਿਆ ਸੀ। ਸਵੇਰੇ-ਸਵੇਰੇ ਇਹ ਪੋਸਟਰ ਨਜ਼ਰ ਆਉਣ ਤੋਂ ਬਾਅਦ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ।

ਸੂਤਰਾਂ ਮੁਤਾਬਕ, ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਪੋਸਟਰਾਂ ਸਬੰਧੀ ਜਾਣਕਾਰੀ ਮਿਲੀ, ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਵੱਲੋਂ ਸਹਿਜੜਾ ਡਰੇਨ ਪੁਲ ਸਮੇਤ ਹੋਰ ਥਾਵਾਂ ਤੋਂ ਪੋਸਟਰ ਹਟਾ ਦਿੱਤੇ ਗਏ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਜਾਂ ਤਣਾਅ ਨੂੰ ਟਾਲਿਆ ਜਾ ਸਕੇ।

ਉੱਧਰ, ਮੁੱਖ ਮੰਤਰੀ ਦੀ 'ਲੋਕ ਮਿਲਣੀ' ਨੂੰ ਲੈ ਕੇ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੋਸਟਰਾਂ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਚੌਕਸੀ ਹੋਰ ਵਧਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਪੋਸਟਰ ਕਿਸ ਵੱਲੋਂ ਅਤੇ ਕਦੋਂ ਲਗਾਏ ਗਏ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।