The Punjab Inside
Friday, 20 November 2026Admin Login
Haryana

ਧਨਤੇਰਸ ਮੌਕੇ CM ਨਾਇਬ ਸੈਣੀ ਨੇ ਲਾਡਵਾ ਨੂੰ ਦਿੱਤੀ 13.23 ਕਰੋੜ ਦੀ ਸੌਗਾਤ, 63 ਪਿੰਡਾਂ ਦੇ ਵਿਕਾਸ ਲਈ 21-21 ਲੱਖ ਰੁਪਏ ਦੇਣ ਦਾ ਐਲਾਨ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਧਨਤੇਰਸ ਮੌਕੇ ਲਾਡਵਾ ਵਿਧਾਨ ਸਭਾ ਹਲਕੇ ਦੇ 63 ਪਿੰਡਾਂ ਲਈ 13.23 ਕਰੋੜ ਰੁਪਏ ਦੇ ਵਿਕਾਸ ਫੰਡ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਪੰਚਾਇਤੀ ਰਾਜ ਸੰਸਥਾਵਾਂ, ਨਗਰ ਪਾਲਿਕਾਵਾਂ ਅਤੇ ਹੋਰ ਭਲਾਈ ਯੋਜਨਾਵਾਂ ਤਹਿਤ 4470.77 ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਗਈ।

ਧਨਤੇਰਸ ਮੌਕੇ CM ਨਾਇਬ ਸੈਣੀ ਨੇ ਲਾਡਵਾ ਨੂੰ ਦਿੱਤੀ 13.23 ਕਰੋੜ ਦੀ ਸੌਗਾਤ, 63 ਪਿੰਡਾਂ ਦੇ ਵਿਕਾਸ ਲਈ 21-21 ਲੱਖ ਰੁਪਏ ਦੇਣ ਦਾ ਐਲਾਨ
Punjab Inside Team
Share:

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਧਨਤੇਰਸ ਮੌਕੇ ਸ਼ਾਮ ਨੂੰ ਲਾਡਵਾ ਵਿਧਾਨ ਸਭਾ ਹਲਕੇ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਾਡਵਾ ਉਨ੍ਹਾਂ ਲਈ ਸਿਰਫ਼ ਇੱਕ ਸਿਆਸੀ ਵਿਧਾਨ ਸਭਾ ਹਲਕਾ ਨਹੀਂ, ਸਗੋਂ ਉਨ੍ਹਾਂ ਦਾ ਆਪਣਾ ਘਰ ਅਤੇ ਪਰਿਵਾਰ ਹੈ। ਇਲਾਕਾ ਵਾਸੀਆਂ ਦਾ ਪਿਆਰ ਅਤੇ ਆਸ਼ੀਰਵਾਦ ਹੀ ਉਨ੍ਹਾਂ ਦੀ ਅਸਲ ਤਾਕਤ ਹੈ ਅਤੇ ਲਾਡਵਾ ਦੀ ਤਰੱਕੀ ਯਕੀਨੀ ਬਣਾਉਣਾ ਉਨ੍ਹਾਂ ਦਾ ਸਭ ਤੋਂ ਵੱਡਾ ਫ਼ਰਜ਼ ਹੈ।

ਮੁੱਖ ਮੰਤਰੀ ਨੇ ਇਸ ਪਵਿੱਤਰ ਮੌਕੇ ’ਤੇ ਲੋਕਾਂ ਨੂੰ ਧਨਤੇਰਸ, ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ ਅਤੇ ਛੱਠ ਮਹਾਪਰਵ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

63 ਪਿੰਡਾਂ ਦੇ ਵਿਕਾਸ ਲਈ 13.23 ਕਰੋੜ ਰੁਪਏ ਦਾ ਐਲਾਨ

ਧਨਤੇਰਸ ਦੇ ਤਿਉਹਾਰ ਨੂੰ ਹੋਰ ਖ਼ਾਸ ਬਣਾਉਂਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਹਲਕੇ ਦੇ 63 ਪਿੰਡਾਂ ਦੇ ਵਿਕਾਸ ਲਈ 13.23 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤਹਿਤ ਹਰੇਕ ਪਿੰਡ ਨੂੰ ਵਿਕਾਸ ਕਾਰਜਾਂ ਲਈ 21-21 ਲੱਖ ਰੁਪਏ ਦਿੱਤੇ ਜਾਣਗੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਭਰ ਦੇ ਲੱਖਾਂ ਪਰਿਵਾਰਾਂ, ਪੰਚਾਇਤੀ ਰਾਜ ਸੰਸਥਾਵਾਂ ਅਤੇ ਨਗਰ ਪਾਲਿਕਾਵਾਂ ਦੇ ਖਾਤਿਆਂ ਵਿੱਚ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਤਹਿਤ ਸਿੱਧੇ ਤੌਰ ’ਤੇ 4470 ਕਰੋੜ 77 ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ। ਇਸ ਵਿੱਚ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ 1158 ਕਰੋੜ ਰੁਪਏ ਅਤੇ ਸਥਾਨਕ ਸਰਕਾਰਾਂ ਲਈ 1727.80 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨਾ ਸ਼ਾਮਲ ਹੈ।

ਤਿੰਨ ਗਊਸ਼ਾਲਾਵਾਂ ਨੂੰ 34.53 ਲੱਖ ਰੁਪਏ ਦੀ ਵਿੱਤੀ ਸਹਾਇਤਾ

ਭਾਰਤੀ ਸੱਭਿਆਚਾਰ ਅਤੇ ਗਊ ਸੇਵਾ ਨੂੰ ਮਹੱਤਵ ਦਿੰਦਿਆਂ ਮੁੱਖ ਮੰਤਰੀ ਨੇ ਇਲਾਕੇ ਦੀਆਂ ਤਿੰਨ ਪ੍ਰਮੁੱਖ ਗਊਸ਼ਾਲਾਵਾਂ ਨੂੰ ਕੁੱਲ 34.53 ਲੱਖ ਰੁਪਏ ਦੇ ਵਿੱਤੀ ਸਹਾਇਤਾ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲਾਡਵਾ ਉਨ੍ਹਾਂ ਦਾ ਘਰ ਹੈ ਅਤੇ ਉਹ ਇੱਥੋਂ ਦੇ ਵਿਕਾਸ ਦੀ ਰਫ਼ਤਾਰ ਕਦੇ ਵੀ ਰੁਕਣ ਨਹੀਂ ਦੇਣਗੇ।

ਤਿਉਹਾਰਾਂ ਦੇ ਮਹੱਤਵ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਦਿੱਤਾ ਸੰਦੇਸ਼

ਮੁੱਖ ਮੰਤਰੀ ਨੇ ਦੀਵਾਲੀ ਨਾਲ ਜੁੜੇ ਪੰਜਾਂ ਤਿਉਹਾਰਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਧਨਤੇਰਸ ਸਿਹਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ, ਜਦਕਿ ਦੀਵਾਲੀ ਹਨੇਰੇ ’ਤੇ ਰੌਸ਼ਨੀ ਦੀ ਜਿੱਤ ਦਾ ਤਿਉਹਾਰ ਹੈ। ਗੋਵਰਧਨ ਪੂਜਾ ਕੁਦਰਤ ਅਤੇ ਅੰਨਦਾਤਾ ਪ੍ਰਤੀ ਧੰਨਵਾਦ ਪ੍ਰਗਟਾਉਣ ਦਾ ਮੌਕਾ ਹੈ ਅਤੇ ਭਾਈ ਦੂਜ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਉਦੋਂ ਹੀ ਸਾਰਥਕ ਹੁੰਦੀ ਹੈ, ਜਦੋਂ ਸਮਾਜ ਦੇ ਹਰ ਲੋੜਵੰਦ ਵਿਅਕਤੀ ਦੇ ਚਿਹਰੇ ’ਤੇ ਮੁਸਕਾਨ ਹੋਵੇ। ਉਨ੍ਹਾਂ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਆਦਰਸ਼ਾਂ, ਫ਼ਰਜ਼, ਤਿਆਗ ਅਤੇ ਲੋਕ ਸੇਵਾ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੱਤੀ।

ਹਰਿਆਣਾ ਦੀ ਹੀਰਕ ਜੈਅੰਤੀ ਨੂੰ ਵਿਕਾਸ ਦੇ ਸੰਕਲਪ ਵਰ੍ਹੇ ਵਜੋਂ ਮਨਾਉਣ ਦਾ ਐਲਾਨ

ਮੁੱਖ ਮੰਤਰੀ ਨੇ ਹਰਿਆਣਾ ਦੇ ਗਠਨ ਅਤੇ ਸੂਬੇ ਦੀ ਤਰੱਕੀ ਵਿੱਚ ਸਿਆਸੀ ਤੇ ਸਮਾਜਿਕ ਕਾਰਕੁਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਆਪਣੇ ਸ਼ਾਨਦਾਰ 60 ਸਾਲ ਪੂਰੇ ਕਰ ਚੁੱਕਾ ਹੈ। ਸੂਬਾ ਸਰਕਾਰ ਇਸ ਹੀਰਕ ਜੈਅੰਤੀ ਨੂੰ ਸਿਰਫ਼ ਇੱਕ ਜਸ਼ਨ ਤੱਕ ਸੀਮਤ ਨਹੀਂ ਰੱਖੇਗੀ, ਸਗੋਂ ਇਸ ਨੂੰ ‘ਵਿਕਾਸ ਦੇ ਸੰਕਲਪ ਵਰ੍ਹੇ’ ਵਜੋਂ ਮਨਾਇਆ ਜਾਵੇਗਾ।