The Punjab Inside
Saturday, 3 October 2026Admin Login

‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਸਬੰਧਤ Lovely Group ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀ

ED Raids Lovely Group: ਦਿੱਲੀ ਦੀ ਟੀਮ ਵੱਲੋਂ ਫੇਮਾ (FEMA) ਉਲੰਘਣਾਵਾਂ ਦੀ ਕੀਤੀ ਜਾ ਰਹੀ ਹੈ ਜਾਂਚ

‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਸਬੰਧਤ Lovely Group ਦੇ ਟਿਕਾਣਿਆਂ 'ਤੇ ED ਵੱਲੋਂ ਛਾਪੇਮਾਰੀ
Punjab Inside Team
Share:

ED Raids Lovely Group: ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਦਿੱਲੀ ਟੀਮ ਵੱਲੋਂ ਅੱਜ ਸਵੇਰ ਤੋਂ ਜਲੰਧਰ ਅਤੇ ਫਗਵਾੜਾ ਵਿੱਚ ਲਵਲੀ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਇਸ ਗਰੁੱਪ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ।

ਇਹ ਛਾਪੇਮਾਰੀ ਗਰੁੱਪ ਦੇ ਲਗਪਗ ਸਾਰੇ ਟਿਕਾਣਿਆਂ 'ਤੇ ਚੱਲ ਰਹੀ ਹੈ, ਜਿਸ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਲਵਲੀ ਆਟੋਜ਼, ਲਵਲੀ ਸਵੀਟਸ ਅਤੇ ਲਵਲੀ ਡਿਸਟੈਂਸ ਐਜੂਕੇਸ਼ਨ ਸੈਂਟਰ ਸ਼ਾਮਲ ਹਨ। ਅਸ਼ੋਕ ਮਿੱਤਲ ਦੇ ਭਰਾਵਾਂ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਸਮੇਤ ਪਰਿਵਾਰ ਦੇ ਵੱਖ-ਵੱਖ ਰਿਹਾਇਸ਼ੀ ਸਥਾਨਾਂ ਅਤੇ ਦਫ਼ਤਰਾਂ ਦੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਦੀਆਂ ਕਥਿਤ ਉਲੰਘਣਾਵਾਂ ਲਈ ਤਲਾਸ਼ੀ ਲਈ ਜਾ ਰਹੀ ਹੈ।

ਮਿੱਤਲ ਐੱਲ ਪੀ ਯੂ (LPU) ਦੇ ਸੰਸਥਾਪਕ ਚਾਂਸਲਰ ਵੀ ਹਨ। ਈਡੀ ਦੇ ਅਧਿਕਾਰੀ ਕੇਂਦਰੀ ਬਲਾਂ ਦੇ ਨਾਲ ਦਿੱਲੀ ਤੋਂ ਇੱਥੇ ਪਹੁੰਚੇ ਅਤੇ ਸਾਰੇ ਸਥਾਨਾਂ 'ਤੇ ਇੱਕੋ ਸਮੇਂ ਜਾਂਚ ਸ਼ੁਰੂ ਕਰ ਦਿੱਤੀ।