The Punjab Inside
Saturday, 3 October 2026Admin Login
Business

Good News : ਵੇਰਕਾ ਨੇ ਦੁੱਧ ਉਤਪਾਦਕਾਂ ਨੂੰ ਦਿੱਤਾ ਤੋਹਫਾ, ਮੱਝਾਂ ਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ 'ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ

ਵੇਰਕਾ ਨੇ ਦੁੱਧ ਉਤਪਾਦਕ ਅਤੇ ਡੇਅਰੀ ਫਾਰਮਰਾਂ ਨੂੰ ਤੋਹਫਾ ਦਿੰਦਿਆਂ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਮਿਲਕਸ਼ੈਡ ਏਰੀਏ (ਪਟਿਆਲਾ ਤੇ ਫਤਹਿਗੜ੍ਹ ਸਾਹਿਬ) ਵਿੱਚ ਮਿਤੀ 01.04.2026 ਤੋਂ ਮੱਝਾਂ ਅਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ।

Good News : ਵੇਰਕਾ ਨੇ ਦੁੱਧ ਉਤਪਾਦਕਾਂ ਨੂੰ ਦਿੱਤਾ ਤੋਹਫਾ, ਮੱਝਾਂ ਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ 'ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ
Punjab Inside Team
Share:

ਪਟਿਆਲਾ : ਵੇਰਕਾ ਨੇ ਦੁੱਧ ਉਤਪਾਦਕ ਅਤੇ ਡੇਅਰੀ ਫਾਰਮਰਾਂ ਨੂੰ ਤੋਹਫਾ ਦਿੰਦਿਆਂ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਮਿਲਕਸ਼ੈੱਡ ਏਰੀਏ (ਪਟਿਆਲਾ ਤੇ ਫਤਹਿਗੜ੍ਹ ਸਾਹਿਬ) ਵਿੱਚ ਮਿਤੀ 01.04.2026 ਤੋਂ ਮੱਝਾਂ ਅਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਮਿਲਕਫੈੱਡ ਪੰਜਾਬ ਪ੍ਰਬੰਧਕ ਨਿਰਦੇਸ਼ਕ ਦੇ ਰਾਹੁਲ ਗੁਪਤਾ ਵੱਲੋ ਲਿਆ ਗਿਆ ਹੈ।

ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ, ਪਟਿਆਲਾ ਦੁੱਧ ਉਤਪਾਦਕਾਂ ਦਾ ਆਪਣਾ ਅਦਾਰਾ ਹੈ ਅਤੇ ਦੁੱਧ ਉਤਪਾਦਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧੀਆ ਰੇਟ ਦੇਣ ਦੇ ਨਾਲ ਜਿੱਥੇ ਪੰਜਾਬ ਦੀ ਨੌਜਵਾਨੀ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਹੋਵੇਗੀ, ਉੱਥੇ ਹੀ ਮੌਜੂਦਾ ਸਮੇਂ ਤੋਂ ਚੱਲ ਰਹੇ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਦੀ ਰੁੱਚੀ ਡੇਅਰੀ ਦੇ ਇਸ ਪ੍ਰਫੁਲੱਤ ਕਿੱਤੇ ਵਿੱਚ ਹੋਰ ਵਧੇਗੀ ।

ਡਾ. ਗਰਗ ਨੇ ਹੋਰ ਦੱਸਿਆ ਕਿ ਵੇਰਕਾ ਆਪਣੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਵਧੀਆ ਰੇਟ ਦੇਣ ਦੇ ਨਾਲ-ਨਾਲ ਹੋਰ ਤਕਨੀਕੀ ਸੇਵਾਵਾਂ ਜਿਵੇਂ ਕਿ ਵੈਟਨਰੀ ਡਾਕਟਰਾਂ ਦੀ ਸਹੂਲਤ ਅਤੇ ਦਵਾਈਆਂ, ਹਰੇ ਚਾਰੇ ਦੇ ਸੋਧੇ ਹੋਏ ਬੀਜ, ਵਧੀਆਂ ਕੁਆਲਟੀ ਦੀ ਫੀਡ, ਮਿਲਰਲ ਮਿਕਸਚਰ, ਵੈਂਟੀਲੇਸ਼ਨ ਪੱਖੇ, ਮਿਲਕਿੰਗ ਮਸ਼ੀਨਾਂ (ਸਿੰਗਲ ਅਤੇ ਡੱਬਲ ਬਕਿਟ) ਇੰਮਪੋਰਟਡ ਸੀਮਨ ਆਦਿ ਵੀ ਸਬਸਿਸਡੀ ਦੇ ਮੁਹੱਈਆ ਕਰਵਾਇਆ ਜਾਂਦਾ ਹੈ।

ਜੀਐੱਮ ਡਾ. ਗਰਗ ਨੇ ਪੰਜਾਬ ਭਰ ਵਿੱਚ ਪੈਂਦੇ ਦੁੱਧ ਉਤਪਾਦਕ ਤੇ ਡੇਅਰੀ ਫਾਰਮਰਾਂ ਨੂੰ ਵੀ ਵੇਰਕਾ ਨਾਲ ਜੁੜ ਕੇ ਇਨਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵੇਰਕਾ ਮਾਰਕੀਟ ਵਿੱਚ ਉਪਭੋਗਤਾਵਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁੱਧ ਉਤਪਾਦਕਾਂ ਤੋਂ ਖਰੀਦਿਆਂ ਗਿਆ ਵਧੀਆ ਕੁਆਲਟੀ ਦਾ ਦੁੱਧ ਅਤੇ ਦੁੱਧ ਤੋਂ ਬਣੇ ਤਾਜ਼ੇ ਪਦਾਰਥ ਵਾਜਿਬ ਰੇਟ 'ਤੇ ਸਪਲਾਈ ਕਰ ਰਿਹਾ ਹੈ।