The Punjab Inside
Saturday, 3 October 2026Admin Login

ਵਰਿੰਦਾਵਨ ਕਿਸ਼ਤੀ ਹਾਦਸਾ: ਮੋਗਾ ਦੀ ਸਪਨਾ ਹੰਸ ਦੀ ਦਰਦਨਾਕ ਮੌਤ, ਗਈ ਸੀ ਦਰਸ਼ਨਾਂ ਲਈ ਪਰ ਕਫ਼ਨ 'ਚ ਮੁੜੀ

ਮਥੁਰਾ-ਵਰਿੰਦਾਵਨ ਦੇ ਪਵਿੱਤਰ ਦਰਸ਼ਨਾਂ ਲਈ ਗਏ ਮੋਗਾ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ਵਿੱਚ ਬਦਲ ਗਈਆਂ, ਜਦੋਂ ਬੀਤੇ ਕੱਲ੍ਹ ਵਾਪਰੇ ਇੱਕ ਭਿਆਨਕ ਕਿਸ਼ਤੀ ਹਾਦਸੇ ਵਿੱਚ ਮੋਗਾ ਦੀ ਰਹਿਣ ਵਾਲੀ ਸਪਨਾ ਹੰਸ ਦੀ ਮੌਤ ਹੋ ਗਈ। ਇਸ ਖ਼ਬਰ ਦੇ ਮੋਗਾ ਪਹੁੰਚਦਿਆਂ ਹੀ ਗੁਰੂ ਰਾਮਦਾਸ ਨਗਰ ਸਮੇਤ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਵਰਿੰਦਾਵਨ ਕਿਸ਼ਤੀ ਹਾਦਸਾ: ਮੋਗਾ ਦੀ ਸਪਨਾ ਹੰਸ ਦੀ ਦਰਦਨਾਕ ਮੌਤ, ਗਈ ਸੀ ਦਰਸ਼ਨਾਂ ਲਈ ਪਰ ਕਫ਼ਨ 'ਚ ਮੁੜੀ
Punjab Inside Team
Share:

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮਥੁਰਾ-ਵਰਿੰਦਾਵਨ ਦੇ ਪਵਿੱਤਰ ਦਰਸ਼ਨਾਂ ਲਈ ਗਏ ਮੋਗਾ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ਵਿੱਚ ਬਦਲ ਗਈਆਂ, ਜਦੋਂ ਬੀਤੇ ਕੱਲ੍ਹ ਵਾਪਰੇ ਇੱਕ ਭਿਆਨਕ ਕਿਸ਼ਤੀ ਹਾਦਸੇ ਵਿੱਚ ਮੋਗਾ ਦੀ ਰਹਿਣ ਵਾਲੀ ਸਪਨਾ ਹੰਸ ਦੀ ਮੌਤ ਹੋ ਗਈ। ਇਸ ਖ਼ਬਰ ਦੇ ਮੋਗਾ ਪਹੁੰਚਦਿਆਂ ਹੀ ਗੁਰੂ ਰਾਮਦਾਸ ਨਗਰ ਸਮੇਤ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


ਦਰਸ਼ਨਾਂ ਲਈ ਗਏ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ


ਮਿਲੀ ਜਾਣਕਾਰੀ ਅਨੁਸਾਰ, ਗੁਰੂ ਰਾਮਦਾਸ ਨਗਰ ਦੇ ਨਿਵਾਸੀ ਸਪਨਾ ਹੰਸ ਧਾਰਮਿਕ ਯਾਤਰਾ 'ਤੇ ਵਰਿੰਦਾਵਨ ਗਏ ਹੋਏ ਸਨ। ਬੀਤੇ ਦਿਨ ਜਦੋਂ ਉਹ ਯਮੁਨਾ ਨਦੀ ਵਿੱਚ ਕਿਸ਼ਤੀ ਰਾਹੀਂ ਦਰਸ਼ਨ ਕਰ ਰਹੇ ਸਨ, ਤਾਂ ਅਚਾਨਕ ਵਾਪਰੇ ਹਾਦਸੇ ਕਾਰਨ ਉਹ ਆਪਣੀ ਜਾਨ ਗੁਆ ਬੈਠੇ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕੀਤੇ, ਪਰ ਬਦਕਿਸਮਤੀ ਨਾਲ ਸਪਨਾ ਹੰਸ ਨੂੰ ਬਚਾਇਆ ਨਹੀਂ ਜਾ ਸਕਿਆ।


ਇਲਾਕੇ ਵਿੱਚ ਗ਼ਮਗੀਨ ਮਾਹੌਲ

ਸਪਨਾ ਹੰਸ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਇਲਾਕਾ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਤਾਂਤਾ ਲੱਗ ਗਿਆ ਹੈ। ਗੁਆਂਢੀਆਂ ਨੇ ਦੱਸਿਆ ਕਿ ਪਰਿਵਾਰ ਬਹੁਤ ਹੀ ਮਿਲਣਸਾਰ ਸੀ ਅਤੇ ਵੱਡੀ ਉਮੀਦ ਨਾਲ ਯਾਤਰਾ 'ਤੇ ਗਿਆ ਸੀ। ਇਸ ਅਚਾਨਕ ਹੋਏ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਪ੍ਰਸ਼ਾਸਨਿਕ ਕਾਰਵਾਈ

ਫਿਲਹਾਲ ਮ੍ਰਿਤਕ ਦੇਹ ਨੂੰ ਮੋਗਾ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰ ਅਤੇ ਸਥਾਨਕ ਆਗੂ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਖੜ੍ਹੇ ਹਨ ਅਤੇ ਯੂਪੀ ਸਰਕਾਰ ਤੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਦੀ ਮੰਗ ਕਰ ਰਹੇ ਹਨ।