ਹਰਿਆਣਾ ਦੇ ਪਿੰਡ 'ਚ ਲਵ ਮੈਰਿਜ਼ ਖ਼ਿਲਾਫ਼ ਮਤਾ, ਜੋੜੇ ਤੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ
ਹਿਸਾਰ ਦੇ ਆਰਿਆ ਨਗਰ ਪਿੰਡ ਵਿੱਚ ਸਮਾਜਿਕ ਪੰਚਾਇਤ ਨੇ ਲਵ ਮੈਰਿਜ਼ ਕਰਨ ਵਾਲੇ ਇੱਕੋ ਪਿੰਡ ਦੇ ਜੋੜਿਆਂ ਦੇ ਸਮਾਜਿਕ ਬਾਈਕਾਟ ਦਾ ਮਤਾ ਪਾਸ ਕੀਤਾ ਹੈ। ਅਜਿਹੇ ਵਿਆਹਾਂ ਦਾ ਸਮਰਥਨ ਕਰਨ ਵਾਲੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਕਾਰਵਾਈ ਦੀ ਗੱਲ ਕਹੀ ਗਈ। ਹਾਲਾਂਕਿ, ਸਰਪੰਚ ਨੇ ਕਿਹਾ ਕਿ ਚੁਣੀ ਹੋਈ ਗ੍ਰਾਮ ਪੰਚਾਇਤ ਦਾ ਇਸ ਫੈਸਲੇ ਵਿੱਚ ਕੋਈ ਰੋਲ ਨਹੀਂ ਹੈ। ਪੁਲਿਸ ਨੇ ਜੋੜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕਹੀ ਹੈ, ਜਦਕਿ ਕਾਨੂੰਨੀ ਮਾਹਿਰਾਂ ਮੁਤਾਬਕ ਬਾਲਗਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਸੰਵਿਧਾਨਕ ਅਧਿਕਾਰ ਹੈ।