Tuesday, 19 May 2026Admin Login
Business

ਅਨਿਲ ਅੰਬਾਨੀ ਦਾ ਐਪਸਟੀਨ ਕੁਨੈਕਸ਼ਨ: ਅਮਰੀਕੀ ਰੱਖਿਆ ਸੌਦਿਆਂ ਲਈ ਮੰਗੀ ਸੀ ਗੁਪਤ ਮਦਦ, ਸੈਂਕੜੇ ਮੈਸੇਜ ਆਏ ਸਾਹਮਣੇ !

ਐਪਸਟੀਨ ਨੇ ਅੰਬਾਨੀ ਨਾਲ ਵਿਦੇਸ਼ ਨੀਤੀ ਤੇ ਟਰੰਪ ਦੀ ਨਿਯੁਕਤੀਆਂ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਦਾਹਰਨ ਵਜੋਂ, ਮਾਰਚ 2017 ’ਚ, ਅੰਬਾਨੀ ਨੇ ਐਪਸਟਾਈਨ ਤੋਂ ਪੁੱਛਿਆ ਕਿ ਕੀ ਸੀਆਈਏ ਦੇ ਸਾਬਕਾ ਨਿਰਦੇਸ਼ਕ ਤੇ ਭਾਰਤ ਵਿਚ ਅਮਰੀਕੀ ਰਾਜਦੂਤ ਦੇ ਅਹੁਦੇ ਲਈ ਉਨ੍ਹਾਂ ਦੇ ਪਸੰਦੀਦਾ ਉਮੀਦਵਾਰ ਡੇਵਿਡ ਪੇਟਰਾਇਸ ਨੂੰ ਨਿਯੁਕਤ ਕੀਤਾ ਜਾਵੇਗਾ।

By Parmeet Singh Bidowali
Share:
ਅਨਿਲ ਅੰਬਾਨੀ ਦਾ ਐਪਸਟੀਨ ਕੁਨੈਕਸ਼ਨ: ਅਮਰੀਕੀ ਰੱਖਿਆ ਸੌਦਿਆਂ ਲਈ ਮੰਗੀ ਸੀ ਗੁਪਤ ਮਦਦ, ਸੈਂਕੜੇ ਮੈਸੇਜ ਆਏ ਸਾਹਮਣੇ !

 ਨਵੀਂ ਦਿੱਲੀ : ਟਰੰਪ ਪ੍ਰਸ਼ਾਸਨ ਦੇ ਸ਼ੁਰੂਆਤੀ ਦਿਨਾਂ ’ਚ ਉਦਯੋਗਪਤੀ ਅਨਿਲ ਅੰਬਾਨੀ ਇਹ ਪਤਾ ਲਗਾਉਣ ਲਈ ਉਤਸੁਕ ਸਨ ਕਿ ਨਵੇਂ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ’ਚ ਭਾਰਤ ਦੀ ਕੀ ਭੂਮਿਕਾ ਹੋ ਸਕਦੀ ਹੈ। ਇਸੇ ਨੇ 2017 ’ਚ ਉਨ੍ਹਾਂ ਨੂੰ ਜੇਫਰੀ ਐਪਸਟੀਨ ਤਕ ਪਹੁੰਚਾਇਆ। ਐਪਸਟੀਨ ਨੇ ਅਨਿਲ ਅੰਬਾਨੀ ਸਾਹਮਣੇ ਖ਼ੁਦ ਨੂੰ ਵ੍ਹਾਈਟ ਹਾਊਸ ਦਾ ਅੰਦਰੂਨੀ ਵਿਅਕਤੀ ਦੱਸਿਆ। ਦੋਹਾਂ ਵਿਚਕਾਰ ਹੋਏ ਸੈਂਕੜੇ ਸੁਨੇਹਿਆਂ ਦੀ ਸਮੀਖਿਆ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ।ਅਨਿਲ ਅੰਬਾਨੀ ਨੇ ਐਪਸਟੀਨ ਨਾਲ ਆਨਲਾਈਨ ਜਾਣ-ਪਛਾਣ ਹੋਣ ਦੇ ਬਾਅਦ ਮੈਸੇਜ ਭੇਜਿਆ ਕਿ ਭਾਰਤ ਨਾਲ ਸੰਬੰਧਾਂ ਤੇ ਰੱਖਿਆ ਸਹਿਯੋਗ ਲਈ ਵ੍ਹਾਈਟ ਹਾਊਸ ਨਾਲ ਸੌਦਾ ਕਰਨ ’ਚ ਤੁਹਾਡੇ ਮਾਰਗਦਰਸ਼ਨ ਦੀ ਲੋੜ ਹੋਵੇਗੀ। ਐਪਸਟੀਨ ਨੇ ਅੰਬਾਨੀ ਨੂੰ ਕੁਝ ਅੰਦਰੂਨੀ ਜਾਣਕਾਰੀ ਦੇਣ ਦਾ ਵਾਅਦਾ ਕੀਤਾ। ਇਹ ਐਪਸਟੀਨ ਦੀ ਵਿਸ਼ਵ ਭਰ ’ਚ ਪਹੁੰਚ ਅਤੇ ਦੁਨੀਆ ਦੇ ਸਭ ਤੋਂ ਧਨੀ ਲੋਕਾਂ ’ਚ ਪਾਵਰ ਬ੍ਰੋਕਰ ਵਜੋਂ ਭੂਮਿਕਾ ਨੂੰ ਦਰਸਾਉਂਦੀ ਹੈ, ਜੋ ਬੈਕ-ਚੈਨਲ ਕੂਟਨੀਤੀ ਦੀ ਦੁਨੀਆ ’ਚ ਕੰਮ ਕਰਨ ਵਿਚ ਸਮਰੱਥ ਸੀ


ਐਪਸਟੀਨ ਨੇ ਅੰਬਾਨੀ ਨਾਲ ਵਿਦੇਸ਼ ਨੀਤੀ ਤੇ ਟਰੰਪ ਦੀ ਨਿਯੁਕਤੀਆਂ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਦਾਹਰਨ ਵਜੋਂ, ਮਾਰਚ 2017 ’ਚ, ਅੰਬਾਨੀ ਨੇ ਐਪਸਟਾਈਨ ਤੋਂ ਪੁੱਛਿਆ ਕਿ ਕੀ ਸੀਆਈਏ ਦੇ ਸਾਬਕਾ ਨਿਰਦੇਸ਼ਕ ਤੇ ਭਾਰਤ ਵਿਚ ਅਮਰੀਕੀ ਰਾਜਦੂਤ ਦੇ ਅਹੁਦੇ ਲਈ ਉਨ੍ਹਾਂ ਦੇ ਪਸੰਦੀਦਾ ਉਮੀਦਵਾਰ ਡੇਵਿਡ ਪੇਟਰਾਇਸ ਨੂੰ ਨਿਯੁਕਤ ਕੀਤਾ ਜਾਵੇਗਾ। ਕੁਝ ਸਮੇਂ ਬਾਅਦ ਐਪਸਟਾਈਨ ਨੇ ਕਿਹਾ ਕਿ ਉਨ੍ਹਾਂ ਨੂੰ "ਦੱਸਿਆ ਗਿਆ" ਸੀ ਕਿ ਪੇਟਰਾਇਸ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਜਾ ਰਹੀ। ਇਹ ਅਹੁਦਾ ਨਵੰਬਰ ’ਚ ਇਕ ਕਾਰੋਬਾਰੀ ਤੇ ਸਾਬਕਾ ਸਰਕਾਰੀ ਅਧਿਕਾਰੀ ਕੇਨੇਥ ਆਈ. ਜਸਟਰ ਨੂੰ ਦਿੱਤਾ ਗਿਆ। ਜੁਲਾਈ 2017 ’ਚ, ਐਪਸਟਾਈਨ ਨੇ ਅੰਬਾਨੀ ਨੂੰ ਦੱਸਿਆ ਕਿ ਲੰਬੇ ਸਮੇਂ ਤੋਂ ਰਿਪਬਲਿਕਨ ਵਿਚਾਰਧਾਰਾ ਦੇ ਕੱਟੜ ਸਮਰਥਕ ਜਾਨ ਬੋਲਟਨ, ਲੈਫਟਿਨੈਂਟ ਜਨਰਲ ਐੱਚ.ਆਰ. ਮੈਕਮਾਸਟਰ ਦੀ ਜਗ੍ਹਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਨਗੇ। ਐਪਸਟਾਈਨ ਨੇ ਲਿਖਿਆ ਕਿ ਮੈਕਮਾਸਟਰ ਇਸ ਅਹੁਦਾ 'ਤੇ ਜ਼ਿਆਦਾ ਸਮੇਂ ਤੱਕ ਨਹੀਂ ਟਿਕਣਗੇ ਤੇ ਬੋਲਟਨ ਅਗਲੇ ਹੋਣਗੇ। ਹਾਲਾਂਕਿ, ਕੱਟੜ ਰੂੜੀਵਾਦੀ ਆਗੂ ਜਨਰਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ, ਜਿਸ ਦਾ ਟਰੰਪ ਨੇ ਬਚਾਅ ਕੀਤਾ ਪਰ ਐਪਸਟਾਈਨ ਦੇ ਸੁਨੇਹੇ ਦੇ ਅੱਠ ਮਹੀਨੇ ਬਾਅਦ, ਇਹ ਜਾਣਕਾਰੀ ਸੱਚ ਸਾਬਤ ਹੋਈ। ਬੋਲਟਨ ਨੇ ਮੈਕਮਾਸਟਰ ਦੀ ਜਗ੍ਹਾ ਲੈ ਲਈ।