The Punjab Inside
Friday, 20 November 2026Admin Login
Punjab

ਵੱਡੀ ਖ਼ਬਰ: ਪੰਜਾਬ CM ਭਗਵੰਤ ਮਾਨ ਦੇ ਕੈਂਪ ਆਫਿਸ ’ਤੇ CBI ਦੀ ਰੇਡ

ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫਿਸ ’ਤੇ CBI ਨੇ ਮੰਗਲਵਾਰ ਨੂੰ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ CM ਦੇ OSD ਰਾਜਬੀਰ ਘੁੰਮਣ ਨਾਲ ਸਬੰਧਤ ਦੋ ਹੋਰ ਥਾਵਾਂ ’ਤੇ ਵੀ CBI ਦੀ ਕਾਰਵਾਈ ਜਾਰੀ ਦੱਸੀ ਗਈ ਹੈ।

ਵੱਡੀ ਖ਼ਬਰ: ਪੰਜਾਬ CM ਭਗਵੰਤ ਮਾਨ ਦੇ ਕੈਂਪ ਆਫਿਸ ’ਤੇ CBI ਦੀ ਰੇਡ
Punjab Inside Team
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਕੈਂਪ ਆਫਿਸ ’ਤੇ ਮੰਗਲਵਾਰ ਨੂੰ CBI ਨੇ ਛਾਪੇਮਾਰੀ ਕੀਤੀ। CBI ਦੀ ਇਹ ਕਾਰਵਾਈ ਚੰਡੀਗੜ੍ਹ ਸਮੇਤ ਤਿੰਨ ਥਾਵਾਂ ’ਤੇ ਚੱਲ ਰਹੀ ਹੈ।

ਜਾਣਕਾਰੀ ਮੁਤਾਬਕ CBI ਦੀ ਟੀਮ ਨੇ ਸੈਕਟਰ-2, ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਕੈਂਪ ਆਫਿਸ ਵਿੱਚ ਰੇਡ ਕੀਤੀ। ਇਸ ਤੋਂ ਇਲਾਵਾ CM ਦੇ OSD ਰਾਜਬੀਰ ਘੁੰਮਣ ਨਾਲ ਸਬੰਧਤ ਦੋ ਹੋਰ ਥਾਵਾਂ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ।

ਇਨ੍ਹਾਂ ਤਿੰਨ ਥਾਵਾਂ ’ਤੇ CBI ਦੀ ਕਾਰਵਾਈ

  • ਮੁੱਖ ਮੰਤਰੀ ਭਗਵੰਤ ਮਾਨ ਦਾ ਕੈਂਪ ਆਫਿਸ, ਸੈਕਟਰ-2, ਚੰਡੀਗੜ੍ਹ
  • CM ਦੇ OSD ਰਾਜਬੀਰ ਘੁੰਮਣ ਦੀ ਰਿਹਾਇਸ਼, ਪਿੰਡ ਘਰਾਚੋਂ
  • ਰਾਜਬੀਰ ਘੁੰਮਣ ਦੇ ਇੱਕ ਕਰੀਬੀ ਰਿਸ਼ਤੇਦਾਰ ਦੀ ਰਿਹਾਇਸ਼, ਫੇਜ਼-11, ਮੋਹਾਲੀ

ਫਿਲਹਾਲ CBI ਦੀ ਟੀਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਛਾਪੇਮਾਰੀ ਕਿਸ ਮਾਮਲੇ ਨਾਲ ਸਬੰਧਤ ਹੈ ਅਤੇ ਜਾਂਚ ਦੌਰਾਨ ਕੀ ਕੁਝ ਬਰਾਮਦ ਜਾਂ ਜ਼ਬਤ ਕੀਤਾ ਗਿਆ ਹੈ, ਇਸ ਬਾਰੇ CBI ਵੱਲੋਂ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।