The Punjab Inside
Saturday, 3 October 2026Admin Login

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਮੁੜ ਲੱਗੇ ਗੰਭੀਰ ਦੋਸ਼

ਹਲਕਾ ਸਾਹਨੇਵਾਲ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜੋ ਪਹਿਲਾਂ ਹੀ ਟਰਾਲੀ ਦੀ ਅਦਾਇਗੀ ਸਬੰਧੀ ਲੱਗੇ ਦੋਸ਼ਾਂ ਕਾਰਨ ਸੁਰਖ਼ੀਆਂ ਵਿਚ ਹਨ, ਜਦੋਂ ਕਿ ਅੱਜ ਉਨ੍ਹਾਂ ਦੇ ਹਲਕੇ ਦੇ ਸਿਆਸੀ ਆਗੂ ਨੇ ਮੰਤਰੀ ਉੱਪਰ ਕਈ ਗੰਭੀਰ ਦੋਸ਼ ਲਗਾ ਦਿੱਤੇ...

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਮੁੜ ਲੱਗੇ ਗੰਭੀਰ ਦੋਸ਼
Punjab Inside Team
Share:

ਹਲਕਾ ਸਾਹਨੇਵਾਲ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਜੋ ਪਹਿਲਾਂ ਹੀ ਟਰਾਲੀ ਦੀ ਅਦਾਇਗੀ ਸਬੰਧੀ ਲੱਗੇ ਦੋਸ਼ਾਂ ਕਾਰਨ ਸੁਰਖ਼ੀਆਂ ਵਿਚ ਹਨ, ਜਦੋਂ ਕਿ ਅੱਜ ਉਨ੍ਹਾਂ ਦੇ ਹਲਕੇ ਦੇ ਸਿਆਸੀ ਆਗੂ ਨੇ ਮੰਤਰੀ ਉੱਪਰ ਕਈ ਗੰਭੀਰ ਦੋਸ਼ ਲਗਾ ਦਿੱਤੇ ਹਨ। ਪਿੰਡ ਜੰਡਿਆਲੀ ਦੇ ਵਾਸੀ ਅਤੇ ਸਹਿਕਾਰਤਾ ਵਿਭਾਗ ਦੇ ਕਈ ਵਿਭਾਗਾਂ ਦੇ ਚੇਅਰਮੈਨ ਤੇ ਪਿੰਡ ਦੇ ਸਰਪੰਚ ਰਹੇ ਧਰਮਜੀਤ ਸਿੰਘ ਗਿੱਲ ਵਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਈਰਲ ਕਰਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਬਣਾਉਣ ਲਈ 30 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ ਅਤੇ ਨਾਲ ਹੀ ਜੰਡਿਆਲੀ ਖੇਤੀਬਾੜੀ ਸਹਿਕਾਰੀ ਸਭਾ ਦੀ ਹੋ ਰਹੀ ਚੋਣ ਵਿਚ ਵੀ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਧਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਪਿੰਡ ਜੰਡਿਆਲੀ ਦੀ ਸਰਪੰਚੀ ’ਤੇ ਕਾਬਜ਼ ਰਿਹਾ ਹੈ ਅਤੇ ਇਸ ਵਾਰ ਸਰਪੰਚ ਦੀ ਚੋਣ ਦੌਰਾਨ ਉਸ ਕੋਲੋਂ ਕੈੈਬਨਿਟ ਮੰਤਰੀ ਵਲੋਂ ਇੱਕ ਵਿਅਕਤੀ ਰਾਹੀਂ 30 ਲੱਖ ਰੁਪਏ ਦੀ ਮੰਗ ਕੀਤੀ ਗਈ, ਜਦੋਂ ਇਹ ਰਾਸ਼ੀ ਦੇਣ ਤੋਂ ਉਸ ਨੇ ਇਨਕਾਰ ਕੀਤਾ ਤਾਂ ਪੰਚਾਇਤ ਚੋਣ ਦੌਰਾਨ ਉਸ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਅਤੇ ਪਿੰਡ ਵਿਚ ਆਪਣੇ ਚਹੇਤੇ ਨੂੰ ਸਰਪੰਚ ਬਣਾ ਦਿੱਤਾ ਗਿਆ। ਹੁਣ 20 ਅਪਰੈਲ ਨੂੰ ਖੇਤੀਬਾੜੀ ਸਹਿਕਾਰੀ ਸਭਾ ਜੰਡਿਆਲੀ ਦੀ ਚੋਣ ਹੋ ਰਹੀ ਹੈ, ਜਿਸ ਵਿਚ ਫਿਰ ਕੈਬਨਿਟ ਮੰਤਰੀ ਵਲੋਂ ਚੋਣ ਕਰਵਾਉਣ ਵਾਲੇ ਅਧਿਕਾਰੀਆਂ ’ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਵਾਰ ਧਰਮਜੀਤ ਸਿੰਘ ਗਿੱਲ ਪ੍ਰਧਾਨ ਨਹੀਂ ਬਣਨਾ ਚਾਹੀਦਾ। ਉਨ੍ਹਾਂ ਖੇਤੀਬਾੜੀ ਸਹਿਕਾਰੀ ਸਭਾ ਦੀ ਨਿਰਪੱਖ ਚੋਣ ਦੀ ਮੰਗ ਕੀਤੀ ਹੈ। ਇੱਥੇ ਹੀ ਬੱਸ ਨਹੀਂ ਧਰਮਜੀਤ ਸਿੰਘ ਗਿੱਲ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ’ਤੇ ਹੋਰ ਵੀ ਗੰਭੀਰ ਦੋਸ਼ ਲਗਾਏ, ਜਿਸ ਤਹਿਤ ਹਲਕਾ ਸਾਹਨੇਵਾਲ ਵਿਚ ਮਿੱਟੀ ਦੇ ਖਣਨ ਦੌਰਾਨ 1-1 ਲੱਖ ਰੁਪਏ ਵਸੂਲੀ ਕਰਨਾ, ਨਾਜਾਇਜ਼ ਹੋਟਲ ਸਮੇਤ ਕਈ ਪ੍ਰਾਪਰਟੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਇਸ ਕੈਬਨਿਟ ਮੰਤਰੀ ਦੀ ਸੀ ਬੀ ਆਈ ਤੇ ਵਿਜੀਲੈਂਸ ਤੋਂ ਨਿਰਪੱਖ ਜਾਂਚ ਕਰਵਾਉਣ ਤਾਂ ਸੱਚ ਲੋਕਾਂ ਸਾਹਮਣੇ ਆ ਜਾਵੇਗਾ।