#2027 Elections
All articles tagged with “2027 Elections”
ਆਰਤੀ ਰਾਓ ਦੇ ‘ਭਾਵੀ CM’ ਦੇ ਨਾਅਰਿਆਂ ’ਤੇ ਰਾਓ ਇੰਦਰਜੀਤ ਸਿੰਘ ਦਾ ਬਿਆਨ, ਕਿਹਾ- ‘CM ਦੀ ਚੋਣ ਪਾਰਟੀ ਲੀਡਰਸ਼ਿਪ ਕਰਦੀ ਹੈ’
ਹਾਂਸੀ ਵਿੱਚ ਸਿਹਤ ਮੰਤਰੀ ਆਰਤੀ ਰਾਓ ਦੇ ਸਮਰਥਨ ਵਿੱਚ ਲੱਗੇ ‘ਭਾਵੀ ਮੁੱਖ ਮੰਤਰੀ’ ਦੇ ਨਾਅਰਿਆਂ ’ਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਆਰਤੀ ਰਾਓ ਪਹਿਲੀ ਵਾਰ ਵਿਧਾਇਕ ਬਣੀ ਹੈ ਅਤੇ ਪਾਰਟੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਪਾਰਟੀ ਲੀਡਰਸ਼ਿਪ ਕਰਦੀ ਹੈ ਅਤੇ ਭਵਿੱਖ ਸਬੰਧੀ ਫ਼ੈਸਲਾ ਵੀ ਪਾਰਟੀ ਹੀ ਕਰੇਗੀ। ਇਹ ਬਿਆਨ ਸ਼ਹੀਦ ਰਾਓ ਤੁਲਾਰਾਮ ਦੀ ਪ੍ਰਤਿਮਾ ਦੇ ਉਦਘਾਟਨ ਸਮਾਗਮ ਦੌਰਾਨ ਦਿੱਤਾ ਗਿਆ।

ਚੰਡੀਗੜ੍ਹ ’ਚ ਅੱਜ ਪੰਜਾਬ ਕਾਂਗਰਸ ਦਾ ਵੱਡਾ ਪ੍ਰਦਰਸ਼ਨ, ਇੱਕੋ ਮੰਚ ’ਤੇ ਨਜ਼ਰ ਆ ਸਕਦੇ ਨੇ ਚੰਨੀ ਤੇ ਰਾਜਾ ਵੜਿੰਗ
ਪੰਜਾਬ ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂ ਤੇ ਵਰਕਰ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਇਕੱਠੇ ਹੋਣਗੇ, ਜਿੱਥੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਰਿਹਾਇਸ਼ ਵੱਲ ਵਿਰੋਧ ਮਾਰਚ ਕੱਢਿਆ ਜਾਵੇਗਾ। ਨਵੇਂ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ਦੌਰਾਨ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਸਮੇਤ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਆਗੂ ਇੱਕੋ ਮੰਚ ’ਤੇ ਨਜ਼ਰ ਆ ਸਕਦੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਦਾ Countdown ਸ਼ੁਰੂ, ਕਿੰਨੇ ਗੇੜ 'ਚ ਪੈਣਗੀਆਂ ਵੋਟਾਂ? ਚੋਣ ਕਮਿਸ਼ਨ ਨੇ ਦਿੱਤੇ ਸੰਕੇਤ
ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। UP ਵਿੱਚ 3-4 ਪੜਾਵਾਂ ਅਤੇ ਪੰਜਾਬ ਸਮੇਤ ਕੁਝ ਰਾਜਾਂ ਵਿੱਚ ਇੱਕ ਪੜਾਅ ਵਿੱਚ ਚੋਣਾਂ ਕਰਵਾਉਣ ’ਤੇ ਵਿਚਾਰ ਹੋ ਰਿਹਾ ਹੈ।

ਭਾਜਪਾ ਦੇ ਨਵੇਂ ਇੰਚਾਰਜ ਦਾ ਐਲਾਨ, 117 ਸੀਟਾਂ ’ਤੇ ਇਕੱਲੇ ਲੜੇਗੀ ਪਾਰਟੀ !
ਭਾਜਪਾ ਦੇ ਨਵੇਂ ਪੰਜਾਬ ਇੰਚਾਰਜ ਸਤੀਸ਼ ਪੂਨੀਆ ਨੇ ਕਿਹਾ ਹੈ ਕਿ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜੇਗੀ। ਉਨ੍ਹਾਂ ਨੇ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਨੂੰ ਵੀ ਨਕਾਰ ਦਿੱਤਾ।

ਪੰਜਾਬ ’ਚ BJP ਨੂੰ ਮਿਲਿਆ ਵੱਡਾ ਹੁਲਾਰਾ, 3 ਦਰਜਨ ਤੋਂ ਵੱਧ ਆਗੂ ਭਾਜਪਾ ’ਚ ਸ਼ਾਮਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪਟਿਆਲਾ, ਮਾਨਸਾ, ਸੰਗਰੂਰ, ਪਾਤੜਾਂ ਅਤੇ ਲਹਿਰਾਗਾਗਾ ਇਲਾਕਿਆਂ ਨਾਲ ਸਬੰਧਤ 3 ਦਰਜਨ ਤੋਂ ਵੱਧ ਆਗੂ ਭਾਜਪਾ ਵਿੱਚ ਸ਼ਾਮਲ ਹੋਏ।

ਪੰਜਾਬ ਦੀ ਸਿਆਸਤ ’ਚ BJP ਦਾ ਵੱਡਾ ਦਾਅ: Manpreet Badal ਕੌਮੀ ਮੀਤ ਪ੍ਰਧਾਨ, Tarun Chugh ਨੂੰ ਹੈੱਡਕੁਆਰਟਰ ਦੀ ਜ਼ਿੰਮੇਵਾਰੀ

Punjab Congress ’ਚ ਫਿਰ ਭਖੀ ਸਿਆਸਤ, 15 ਵਿਧਾਇਕਾਂ ਨੇ Rahul Gandhi ਤੋਂ ਮੰਗਿਆ ਮਿਲਣ ਦਾ ਸਮਾਂ
ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਮੁੜ ਤੇਜ਼ ਹੋ ਗਈ ਹੈ। ਚੰਨੀ ਗੁੱਟ ਤੋਂ ਬਾਅਦ ਹੁਣ 15 ਕਾਂਗਰਸੀ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਵਿਧਾਇਕ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ, ਸੰਗਠਨ ਨਾਲ ਜੁੜੇ ਮੁੱਦਿਆਂ ਅਤੇ ਆਗੂਆਂ ਵਿਚਕਾਰ ਚੱਲ ਰਹੀ ਖਿੱਚੋਤਾਣ ਬਾਰੇ ਚਰਚਾ ਕਰਨਾ ਚਾਹੁੰਦੇ ਹਨ।

Vidhan Sabha ਦੇ ਆਖ਼ਰੀ ਦਿਨ 9 ਬਿੱਲਾਂ ਨੂੰ ਲੈ ਕੇ ਹੰਗਾਮਾ, Congress ਨੇ ਕਿਹਾ- ਬਿਨਾਂ ਸਮਾਂ ਦਿੱਤੇ ਬਿੱਲ ਸੌਂਪਣਾ ਲੋਕਤੰਤਰ ਦਾ ਮਜ਼ਾਕ

'Akali Dal Waris Punjab De’ ਦਾ ਵੱਡਾ ਐਲਾਨ, 2027 ਦੀਆਂ ਚੋਣਾਂ ਇਕੱਲਿਆਂ ਲੜੇਗੀ ਪਾਰਟੀ

ਰੂਪਨਗਰ ਰੈਲੀ ਤੋਂ Channi ਰਹਿਣਗੇ ਗੈਰਹਾਜ਼ਰ? Youth Congress ਨੂੰ ਸੱਦਾ ਨਾ ਮਿਲਣ 'ਤੇ ਉੱਠੇ ਸਵਾਲ

ਮੋਗਾ 'ਚ ਲੱਗੇ 'Raja Warring ਭਜਾਓ, Channi ਲਿਆਓ' ਦੇ ਪੋਸਟਰ

