The Punjab Inside
Friday, 20 November 2026Admin Login

#BJP

All articles tagged with “BJP”

CM ਦੇ ਕਾਫ਼ਲੇ ਅੱਗੇ ਭਾਜਪਾ ਆਗੂ ਰਵਨੀਤ ਬਿੱਟੂ ਨੇ ਕੀਤਾ ਪ੍ਰਦਰਸ਼ਨ

CM ਦੇ ਕਾਫ਼ਲੇ ਅੱਗੇ ਭਾਜਪਾ ਆਗੂ ਰਵਨੀਤ ਬਿੱਟੂ ਨੇ ਕੀਤਾ ਪ੍ਰਦਰਸ਼ਨ

ਲੁਧਿਆਣਾ ਵਿੱਚ CM ਭਗਵੰਤ ਮਾਨ ਦੇ PAU ਦੌਰੇ ਦੌਰਾਨ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਾਫ਼ਲੇ ਦੇ ਨੇੜੇ ਸ਼ਰਾਬ ਦੀ ਬੋਤਲ, ਅੰਡੇ ਅਤੇ ਟਮਾਟਰ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਿੱਟੂ ਨੇ ਇਹ ਕਾਰਵਾਈ ਆਪਣੇ ਕਾਫ਼ਲੇ ’ਤੇ ਇੱਕ ਦਿਨ ਪਹਿਲਾਂ ਹੋਏ ਕਥਿਤ ਹਮਲੇ ਦੇ ਜਵਾਬ ਵਜੋਂ ਦੱਸੀ ਹੈ।

ਰਵਨੀਤ ਬਿੱਟੂ ਨੇ ਕਾਫ਼ਲੇ ’ਤੇ ਹਮਲੇ ਮਾਮਲੇ ’ਚ ਫੜੇ ਤਿੰਨ ਵਿਅਕਤੀਆਂ ਨੂੰ ਕੀਤਾ ਮੁਆਫ਼,

ਰਵਨੀਤ ਬਿੱਟੂ ਨੇ ਕਾਫ਼ਲੇ ’ਤੇ ਹਮਲੇ ਮਾਮਲੇ ’ਚ ਫੜੇ ਤਿੰਨ ਵਿਅਕਤੀਆਂ ਨੂੰ ਕੀਤਾ ਮੁਆਫ਼,

ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪਠਾਨਕੋਟ ਯਾਤਰਾ ਵਿੱਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਉਨ੍ਹਾਂ ਦੇ ਕਾਫ਼ਲੇ ਨਾਲ ਵਾਪਰੀ ਘਟਨਾ ਦੇ ਸਬੰਧ ਵਿੱਚ ਫੜੇ ਗਏ ਤਿੰਨ ਵਿਅਕਤੀਆਂ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਬਿੱਟੂ ਨੇ ਪੰਜਾਬ ਪੁਲਿਸ ’ਤੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਦੇਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਥਿਤ ਲਾਪਰਵਾਹੀ ਵਰਤਣ ਵਾਲੇ IPS ਅਧਿਕਾਰੀਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵਿਆਪਕ ਰਿਪੋਰਟ ਸੌਂਪਣਗੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ DGP ਤੋਂ ਘਟਨਾ ਸਬੰਧੀ ਜਵਾਬਦੇਹੀ ਦੀ ਮੰਗ ਕੀਤੀ ਹੈ।

ਬਟਾਲਾ ਨੇੜੇ ਰਵਨੀਤ ਬਿੱਟੂ ਦੇ ਕਾਫਲੇ ’ਤੇ ਆਂਡੇ-ਟਮਾਟਰ ਸੁੱਟਣ ਦਾ ਦੋਸ਼, ਸੁਰੱਖਿਆ ਲਈ ਘਰ ’ਚ ਲੈਣੀ ਪਈ ਪਨਾਹ

ਬਟਾਲਾ ਨੇੜੇ ਰਵਨੀਤ ਬਿੱਟੂ ਦੇ ਕਾਫਲੇ ’ਤੇ ਆਂਡੇ-ਟਮਾਟਰ ਸੁੱਟਣ ਦਾ ਦੋਸ਼, ਸੁਰੱਖਿਆ ਲਈ ਘਰ ’ਚ ਲੈਣੀ ਪਈ ਪਨਾਹ

ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ ਹੈ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਸਮੇਂ ਘਸੀਟਪੁਰਾ ਅੱਡੇ ਨੇੜੇ ਉਨ੍ਹਾਂ ਦੇ ਕਾਫਲੇ ਨੂੰ ਘੇਰ ਕੇ ਆਂਡੇ ਅਤੇ ਟਮਾਟਰ ਸੁੱਟੇ ਗਏ। ਬਿੱਟੂ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਨੇੜਲੇ ਇੱਕ ਘਰ ਵਿੱਚ ਪਨਾਹ ਲੈਣੀ ਪਈ। ਉਨ੍ਹਾਂ ਨੇ ਘਟਨਾ ਲਈ ‘ਆਪ’ ਸਮਰਥਕਾਂ ਨੂੰ ਜ਼ਿੰਮੇਵਾਰ ਦੱਸਿਆ, ਜਦਕਿ ‘ਆਪ’ ਆਗੂ ਜੋਬਨ ਰੰਧਾਵਾ ਨੇ ਕਿਹਾ ਕਿ ਵਿਰੋਧ ਰਵਨੀਤ ਬਿੱਟੂ ਦਾ ਨਹੀਂ, ਸਗੋਂ ਭਾਜਪਾ ਆਗੂ ਸੰਦੀਪ ਪਾਠਕ ਦਾ ਕੀਤਾ ਗਿਆ ਸੀ।

ਸਾਢੇ ਤਿੰਨ ਘੰਟੇ ਜਾਮ ਰਿਹਾ NH, ਆਪ ਤੇ ਭਾਜਪਾ 'ਚ ਵੱਡਾ ਟਕਰਾਅ; ਰਵਨੀਤ ਬਿੱਟੂ ਨੇ ਲਾਏ ਆਂਡੇ ਤੇ ਪੱਥਰਾਂ ਨਾਲ ਹਮਲੇ ਦੇ ਦੋਸ਼

ਸਾਢੇ ਤਿੰਨ ਘੰਟੇ ਜਾਮ ਰਿਹਾ NH, ਆਪ ਤੇ ਭਾਜਪਾ 'ਚ ਵੱਡਾ ਟਕਰਾਅ; ਰਵਨੀਤ ਬਿੱਟੂ ਨੇ ਲਾਏ ਆਂਡੇ ਤੇ ਪੱਥਰਾਂ ਨਾਲ ਹਮਲੇ ਦੇ ਦੋਸ਼

ਜੋਬਨ ਰੰਧਾਵਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਭਰਾ ਨਾਲ ਰਵਨੀਤ ਬਿੱਟੂ ਦੇ ਗਨਮੈਨਾਂ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਮਾਮਲੇ ਸਬੰਧੀ ਆਪਣਾ ਵਿਰੋਧ ਦਰਜ ਕਰਵਾਉਂਦੇ ਹਨ।

ਪੰਜਾਬ ਭਾਜਪਾ ਦੀਆਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦਾ ਅੱਜ ਤੋਂ ਆਗਾਜ਼

ਪੰਜਾਬ ਭਾਜਪਾ ਦੀਆਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦਾ ਅੱਜ ਤੋਂ ਆਗਾਜ਼

ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ 18 ਤੋਂ 30 ਸਤੰਬਰ ਤੱਕ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਕੱਢੀਆਂ ਜਾ ਰਹੀਆਂ ਹਨ। ਪਹਿਲੀ ਯਾਤਰਾ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਸਥਿਤ ਏਕਤਾ ਸਥਲ ਤੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਰਵਾਨਾ ਕਰਨਗੇ। ਚਾਰੋਂ ਯਾਤਰਾਵਾਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀਆਂ ਹੋਈਆਂ 30 ਸਤੰਬਰ ਨੂੰ ਜਲੰਧਰ ਵਿੱਚ ਸਮਾਪਤ ਹੋਣਗੀਆਂ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ।

ਨਸ਼ਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਭਾਜਪਾ ਨੇ ਪੰਜਾਬ ਸਰਕਾਰ ਨੂੰ ਘੇਰਿਆ

ਨਸ਼ਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਭਾਜਪਾ ਨੇ ਪੰਜਾਬ ਸਰਕਾਰ ਨੂੰ ਘੇਰਿਆ

ਪੰਜਾਬ ਭਾਜਪਾ ਨੇ ਨਸ਼ਿਆਂ ਦੇ ਮੁੱਦੇ ’ਤੇ ਸੂਬਾ ਸਰਕਾਰ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਮੁਤਾਬਕ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਪਾਰਟੀ ਆਗੂਆਂ ਨੇ ਨਸ਼ਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸਰਕਾਰ ’ਤੇ ਨਸ਼ਿਆਂ ਦੀ ਰੋਕਥਾਮ ਵਿੱਚ ਨਾਕਾਮ ਰਹਿਣ ਦੇ ਦੋਸ਼ ਲਗਾਏ ਅਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ।

ਫਰੀਦਾਬਾਦ ਗਣੇਸ਼ ਮਹੋਤਸਵ ਵਿੱਚ ਪਹੁੰਚੇ CM ਸੈਣੀ, ਬੋਲੇ- ‘ਬੱਪਾ ਸਾਨੂੰ ਜੀਣ ਦੀ ਕਲਾ ਸਿਖਾਉਂਦੇ ਹਨ’

ਫਰੀਦਾਬਾਦ ਗਣੇਸ਼ ਮਹੋਤਸਵ ਵਿੱਚ ਪਹੁੰਚੇ CM ਸੈਣੀ, ਬੋਲੇ- ‘ਬੱਪਾ ਸਾਨੂੰ ਜੀਣ ਦੀ ਕਲਾ ਸਿਖਾਉਂਦੇ ਹਨ’

ਫਰੀਦਾਬਾਦ ਵਿੱਚ ਵਿਪੁਲ ਗੋਇਲ ਵੱਲੋਂ ਕਰਵਾਏ ਗਣੇਸ਼ ਮਹੋਤਸਵ ਵਿੱਚ CM ਨਾਇਬ ਸਿੰਘ ਸੈਣੀ ਅਤੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਸ਼ਿਰਕਤ ਕਰਕੇ ਗਣਪਤੀ ਬੱਪਾ ਦੀ ਪੂਜਾ ਕੀਤੀ। CM ਸੈਣੀ ਨੇ ਸੂਬੇ ਦੀ ਸੁੱਖ-ਸਮ੍ਰਿੱਧੀ ਅਤੇ ਸ਼ਾਂਤੀ ਦੀ ਕਾਮਨਾ ਕਰਦਿਆਂ ਕਿਹਾ ਕਿ ਗਣੇਸ਼ ਮਹੋਤਸਵ ਸਮਾਜਿਕ ਏਕਤਾ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਦੇਣ ਦਾ ਮੌਕਾ ਹੈ।

ਸੰਗਰੂਰ ’ਚ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਮਿਲੇ ਤਰੁਣ ਚੁੱਘ

ਸੰਗਰੂਰ ’ਚ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਮਿਲੇ ਤਰੁਣ ਚੁੱਘ

ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸੰਗਰੂਰ ਵਿੱਚ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਣਕਾਰੀ ਲਈ। ਚੁੱਘ ਨੇ ਕਿਹਾ ਕਿ ਗੁਲਜ਼ਾਰ ਸਿੰਘ ਵੱਲੋਂ ਮੌਤ ਤੋਂ ਪਹਿਲਾਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣ ਤੱਕ ਉਹ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਪਰਿਵਾਰ ਤੋਂ ਲਿਖਤੀ ਪੱਤਰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਕੋਲ ਮਾਮਲਾ ਉਠਾਉਣ ਦੀ ਗੱਲ ਵੀ ਕਹੀ।

‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਦਾ ਜਾਇਜ਼ਾ, ਕੇਵਲ ਸਿੰਘ ਢਿੱਲੋਂ ਨੇ ਫ਼ਤਹਿਗੜ੍ਹ ਸਾਹਿਬ ਤੇ ਤਲਵੰਡੀ ਸਾਬੋ ਦਾ ਕੀਤਾ ਦੌਰਾ

‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਦਾ ਜਾਇਜ਼ਾ, ਕੇਵਲ ਸਿੰਘ ਢਿੱਲੋਂ ਨੇ ਫ਼ਤਹਿਗੜ੍ਹ ਸਾਹਿਬ ਤੇ ਤਲਵੰਡੀ ਸਾਬੋ ਦਾ ਕੀਤਾ ਦੌਰਾ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫ਼ਤਹਿਗੜ੍ਹ ਸਾਹਿਬ ਅਤੇ ਤਲਵੰਡੀ ਸਾਬੋ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੱਢੀਆਂ ਜਾ ਰਹੀਆਂ ਚਾਰ ਯਾਤਰਾਵਾਂ ਰਾਹੀਂ ਨਸ਼ੇ ਖ਼ਿਲਾਫ਼ ਜਨ ਅੰਦੋਲਨ ਖੜ੍ਹਾ ਕਰਨ ਅਤੇ ਲੋਕਾਂ ਨੂੰ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਨਾਇਬ ਸੈਣੀ ਪੰਜਾਬ ਦੇ ਸਰਪੰਚਾਂ ਨੂੰ ਭਾਜਪਾ ਚ ਕਰਵਾ ਰਹੇ ਨੇ ਸ਼ਾਮਲ

ਨਾਇਬ ਸੈਣੀ ਪੰਜਾਬ ਦੇ ਸਰਪੰਚਾਂ ਨੂੰ ਭਾਜਪਾ ਚ ਕਰਵਾ ਰਹੇ ਨੇ ਸ਼ਾਮਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਨੂੰ ਲੈ ਕੇ ਕਿਹਾ ਕਿ ਸੂਬੇ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਵਿਕਾਸ ਲਈ ਸਖ਼ਤ ਫ਼ੈਸਲੇ ਲੈਣ ਤੋਂ ਨਾ ਡਰੇ। ਇਸ ਮੌਕੇ 500 ਤੋਂ ਵੱਧ ਸਰਪੰਚਾਂ, ਜ਼ਿਲ੍ਹਾ ਪਰਿਸ਼ਦ ਮੈਂਬਰਾਂ ਅਤੇ ਕਿਸਾਨ ਆਗੂਆਂ ਨੇ BJP ਦੀ ਮੈਂਬਰਸ਼ਿਪ ਲਈ।

ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਦੀ ਹੋਵੇਗੀ ਬੱਲੇ-ਬੱਲੇ! ਅਨਿਲ ਵਿਜ ਨਾਲ ਮੀਟਿੰਗ ’ਚ 80-90% ਮੰਗਾਂ ’ਤੇ ਬਣੀ ਸਹਿਮਤੀ

ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਦੀ ਹੋਵੇਗੀ ਬੱਲੇ-ਬੱਲੇ! ਅਨਿਲ ਵਿਜ ਨਾਲ ਮੀਟਿੰਗ ’ਚ 80-90% ਮੰਗਾਂ ’ਤੇ ਬਣੀ ਸਹਿਮਤੀ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਦੀ ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਨਾਲ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਕਰਮਚਾਰੀਆਂ ਦੀਆਂ ਲਗਭਗ 80 ਤੋਂ 90 ਫੀਸਦੀ ਮੰਗਾਂ ’ਤੇ ਸਹਿਮਤੀ ਬਣੀ। 700 ਕੰਡਕਟਰਾਂ ਦੀ ਜਲਦ ਭਰਤੀ, 2072 ਰੈਗੂਲਰ ਕੰਡਕਟਰਾਂ ਦੀ ਭਰਤੀ ਦਾ ਪ੍ਰਸਤਾਵ, 8 ਘੰਟਿਆਂ ਦੀ ਡਿਊਟੀ ਤੋਂ ਬਾਅਦ ਓਵਰਟਾਈਮ, ਹਰ ਜ਼ਿਲ੍ਹੇ ਵਿੱਚ ਨੋਡਲ ਅਫਸਰ ਅਤੇ ਵਰਦੀ-ਜੁੱਤੀ ਭੱਤੇ ਵਿੱਚ ਵਾਧੇ ਸਮੇਤ ਕਈ ਮੁੱਦਿਆਂ ’ਤੇ ਫੈਸਲੇ ਲਏ ਗਏ।

2027 ਚੋਣਾਂ ਤੋਂ ਪਹਿਲਾਂ ਪੰਜਾਬ ’ਚ ਭਾਜਪਾ ਦੀ ਤਿਆਰੀ ਤੇਜ਼, ਅਮਿਤ ਸ਼ਾਹ ਦੀ ਰੈਲੀ ਤੇ PM ਮੋਦੀ ਦੇ ਦੌਰੇ ਦੀ ਯੋਜਨਾ

2027 ਚੋਣਾਂ ਤੋਂ ਪਹਿਲਾਂ ਪੰਜਾਬ ’ਚ ਭਾਜਪਾ ਦੀ ਤਿਆਰੀ ਤੇਜ਼, ਅਮਿਤ ਸ਼ਾਹ ਦੀ ਰੈਲੀ ਤੇ PM ਮੋਦੀ ਦੇ ਦੌਰੇ ਦੀ ਯੋਜਨਾ

ਸਤੰਬਰ ’ਚ ਨਸ਼ਿਆਂ ਤੇ ਵਿਗੜੀ ਕਾਨੂੰਨ-ਵਿਵਸਥਾ ਵਿਰੁੱਧ ਮਾਰਚ, ਜਲੰਧਰ ’ਚ ਅਮਿਤ ਸ਼ਾਹ ਦੀ ਰੈਲੀ ਦੀ ਯੋਜਨਾ; ਅਕਤੂਬਰ ’ਚ PM ਮੋਦੀ ਦੇ ਤਿੰਨ ਦਿਨਾ ਦੌਰੇ ਦੀ ਸੰਭਾਵਨਾ