#Electricity
All articles tagged with “Electricity”

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਚੇਅਰਮੈਨ ਬਣੇ ਅਰੁਣ ਕੁਮਾਰ ਗੁਪਤਾ, ਮੰਤਰੀ ਅਨਿਲ ਵਿਜ ਨੇ ਦਿਵਾਈ ਸਹੁੰ
ਅਰੁਣ ਕੁਮਾਰ ਗੁਪਤਾ ਨੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਦੇ ਨਵੇਂ ਚੇਅਰਮੈਨ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕ ਲਈ ਹੈ। ਊਰਜਾ ਮੰਤਰੀ ਅਨਿਲ ਵਿਜ ਨੇ ਹਰਿਆਣਾ ਨਿਵਾਸ ਵਿਖੇ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨੂੰ ਸਹੁੰ ਦਿਵਾਈ। 1992 ਬੈਚ ਦੇ IAS ਅਧਿਕਾਰੀ ਗੁਪਤਾ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਰਗੇ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਦਯੋਗਾਂ ਨੂੰ ਮਿਲੇਗੀ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਜੀਐੱਸਟੀ ਰਿਟੇਨ ਕਰਨ ਦੀ ਵੀ ਮਿਲੇਗੀ ਸਹੂਲਤ: ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਅਗਲੀ ਅਕਾਲੀ ਸਰਕਾਰ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਜੀਐੱਸਟੀ ਰਿਟੇਨ ਕਰਨ ਦੀ ਸਹੂਲਤ ਅਤੇ ਇੰਸਪੈਕਟਰੀ ਰਾਜ ਤੋਂ ਮੁਕਤੀ ਦੇਵੇਗੀ। ਉਨ੍ਹਾਂ ਆੜ੍ਹਤੀਆਂ ਲਈ 2.5 ਫ਼ੀਸਦੀ ਕਮਿਸ਼ਨ, ‘ਬਿਲਡ ਪੰਜਾਬ’ ਵਿਭਾਗ ਅਤੇ ਗੈਰ-ਕਾਨੂੰਨੀ ਕਲੋਨੀਆਂ ਰੈਗੂਲਰ ਕਰਨ ਦਾ ਵੀ ਐਲਾਨ ਕੀਤਾ।
ਬਿਜਲੀ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ ਹਰਿਆਣਾ ਸਰਕਾਰ, ਨਿੱਜੀ ਕੰਪਨੀ ਦੇ ਲਾਇਸੈਂਸ ਖ਼ਿਲਾਫ਼ ਟ੍ਰਿਬਿਊਨਲ ਜਾਵਾਂਗੇ: ਨਾਇਬ ਸੈਣੀ

PSPCL ਮੁੱਖ ਦਫ਼ਤਰ ਵਿਖੇ ਡਾ. ਬਲਜਿੰਦਰ ਸਿੰਘ ਦੀ ਵਿਜ਼ਿਟ, ਜਨਤਕ ਜਵਾਬਦੇਹੀ ’ਤੇ ਮੰਗਿਆ ਲਿਖਤੀ ਜਵਾਬ
ਪਟਿਆਲਾ ਵਿਖੇ PSPCL ਹੈੱਡਕੁਆਰਟਰ ਪਹੁੰਚੇ ਵਿਸ਼ਵ ਮਾਨਵ ਅਧਿਕਾਰ ਰੱਖਿਆ ਕਮਿਸ਼ਨ ਦੇ ਨੈਸ਼ਨਲ ਵਾਈਸ ਪ੍ਰੈਸੀਡੈਂਟ ਡਾ. ਬਲਜਿੰਦਰ ਸਿੰਘ ਨੇ ਬਿਜਲੀ ਸੇਵਾਵਾਂ ਨਾਲ ਜੁੜੀਆਂ ਲੋਕਾਂ ਦੀਆਂ ਸ਼ਿਕਾਇਤਾਂ, ਉਨ੍ਹਾਂ ਦੇ ਨਿਪਟਾਰੇ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਲਿਖਤੀ ਰਿਪਰਜ਼ੈਂਟੇਸ਼ਨ ਦੇਣ ਤੋਂ ਬਾਅਦ PSPCL ਨੇ ਲਿਖਤੀ ਜਵਾਬ ਦੇਣ ਦਾ ਭਰੋਸਾ ਦਿੱਤਾ।

