#Punjab Assembly Election 2027
All articles tagged with “Punjab Assembly Election 2027”
ProtestCJP Protest Delhi Live: ਅਭਿਜੀਤ ਦੀਪਕੇ ਜੰਤਰ-ਮੰਤਰ 'ਤੇ ਮੌਜੂਦ, ਸੈਂਕੜੇ ਪ੍ਰਦਰਸ਼ਨਕਾਰੀ ਕਰ ਰਹੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ
ਸੋਸ਼ਲ ਮੀਡੀਆ 'ਤੇ ਅਪਡੇਟ ਸਾਂਝਾ ਕਰਦੇ ਹੋਏ ਪਾਰਟੀ ਨੇ ਕਿਹਾ ਕਿ ਹੁਣ ਸਮਰਥਕ ਸਿੱਧੇ ਧਰਨਾ ਵਾਲੀ ਥਾਂ 'ਤੇ ਜਾ ਸਕਦੇ ਹਨ। ਉਨ੍ਹਾਂ ਨੂੰ ਹੁਣ ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਹੀਂ ਹੈ, ਜਿਵੇਂ ਕਿ ਪਹਿਲਾਂ ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੰਜ਼ਿਲ ਤੈਅ ਕੀਤੀ ਗਈ ਸੀ।
Punjab Politicsਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਖਹਿਰਾ ਨੇ ਮਾਨ ਸਰਕਾਰ ਨੂੰ ਘੇਰਿਆ, ਕਿਹਾ- ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਨਾਕਾਮੀ ਤੇ ਅਯੋਗਤਾ ਦਾ ਸਬੂਤ
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਬੇਅਦਬੀ ਕਾਨੂੰਨ ਦੇ ਨਾਂ ’ਤੇ ਕੱਢੀ ਗਈ “ਸ਼ੁਕਰਾਨਾ ਯਾਤਰਾ” ਹੁਣ ਖੋਖਲਾ ਸਿਆਸੀ ਡਰਾਮਾ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਸਟੰਟ ਸਾਬਤ ਹੋ ਰਹੀ ਹੈ। ਜੇਕਰ ਸਰਕਾਰ ਸੱਚਮੁੱਚ ਬੇਅਦਬੀ ਦੇ ਮਾਮਲਿਆਂ ਪ੍ਰਤੀ ਗੰਭੀਰ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਦੇ ਕੇਸ ਵਿੱਚ ਚਲਾਨ ਸਮੇਂ ਸਿਰ ਪੇਸ਼ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਦੀ।
Businessਐੱਲਪੀਜੀ ਕੀਮਤਾਂ 'ਤੇ ਸੰਕਟ: ਤੇਲ ਕੰਪਨੀਆਂ 'ਤੇ ਬੋਝ ਵਧਿਆ, ਹਰ ਸਿਲੰਡਰ 'ਤੇ 700 ਰੁਪਏ ਦਾ ਨੁਕਸਾਨ
ਘਰੇਲੂ ਊਰਜਾ ਬਾਜ਼ਾਰ ਨੂੰ ਸਥਿਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਬਾਵਜੂਦ ਸਰਕਾਰੀ ਖੇਤਰ ਦੀਆਂ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਹਰੇਕ ਘਰੇਲੂ ਐੱਲ.ਪੀ.ਜੀ. (LPG) ਸਿਲੰਡਰ 'ਤੇ ਕਰੀਬ 700 ਰੁਪਏ ਦਾ ਘਾਟਾ ਹੋ ਰਿਹਾ ਹੈ।
Protestਹੜਤਾਲ ਕਾਰਨ ਸੂਬੇ ਦੇ 544 ਸੇਵਾ ਕੇਂਦਰਾਂ ’ਚ ਕੰਮਕਾਜ ਠੱਪ, ਲੋਕਾਂ ਦੇ ਜ਼ਰੂਰੀ ਦਸਤਾਵੇਜ਼ਾਂ ਤੇ ਸਰਕਾਰੀ ਕੰਮਾਂ 'ਚ ਰੁਕਾਵਟ; ਇਹ ਹਨ ਮੰਗਾਂ
ਸੇਵਾ ਕੇਂਦਰਾਂ ਰਾਹੀਂ 27 ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ 439 ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਨਮ ਅਤੇ ਮੌਤ ਸਰਟੀਫਿਕੇਟ, ਆਮਦਨ, ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ, ਪੈਨਸ਼ਨ ਅਤੇ ਹੋਰ ਕਈ ਸਰਕਾਰੀ ਸੇਵਾਵਾਂ ਲਈ ਲੋਕ ਰੋਜ਼ਾਨਾ ਸੇਵਾ ਕੇਂਦਰਾਂ ਦਾ ਰੁਖ ਕਰਦੇ ਹਨ। ਹੜਤਾਲ ਕਾਰਨ ਇਹ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ ਅਤੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ।
Punjab Politics1000 ਰੁਪਏ ਦੀ ਮਦਦ ਬਹੁਤ ਘੱਟ ਤੇ ਦੇਰ ਨਾਲ ਚੁੱਕਿਆ ਗਿਆ ਕਦਮ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ- ਔਰਤਾਂ ਨੂੰ ਵਾਅਦੇ ਮੁਤਾਬਕ ਮਿਲਣ ਪੂਰੇ 60,000
Raja Warring ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਔਰਤ 54,000 ਰੁਪਏ ਦੀ ਇਸ ਧੋਖਾਧੜੀ ਦੇ ਖ਼ਿਲਾਫ਼ 'ਆਪ' ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ 'ਆਪ' ਸਰਕਾਰ ਸੱਚਮੁੱਚ ਆਪਣੇ ਵਾਅਦੇ ਨੂੰ ਲੈ ਕੇ ਗੰਭੀਰ ਹੈ, ਤਾਂ ਉਸ ਨੂੰ ਸੂਬੇ ਦੀ ਹਰੇਕ ਮਹਿਲਾ ਨੂੰ 54,000 ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨਾ ਚਾਹੀਦਾ ਹੈ।
PunjabED Raids Punjab-ED ਨੇ 5 ਦਿਨਾਂ ਦੇ ਰਿਮਾਂਡ 'ਤੇ ਲਏ ਰੀਅਲ ਅਸਟੇਟ ਕਾਰੋਬਾਰੀ ਪ੍ਰਵੀਨ ਕਾਂਸਲ ਤੇ ਨੀਰਜ ਕਾਂਸਲ, ਨਿਸ਼ਾਨੇ 'ਤੇ ਕਈ ਅਹਿਮ ਦਸਤਾਵੇਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕੀਤੇ ਗਏ ਰੀਅਲ ਅਸਟੇਟ ਪ੍ਰਮੋਟਰਾਂ ਪ੍ਰਵੀਨ ਕਾਂਸਲ (ਉਰਫ਼ ਰੌਕੀ) ਅਤੇ ਨੀਰਜ ਕਾਂਸਲ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ED Raids row: ਈ ਡੀ ਵੱਲੋਂ ਮੁਹਾਲੀ ਦਾ ਬਿਲਡਰ ਗ੍ਰਿਫ਼ਤਾਰ
Punjab ED Raids row: ਈ ਡੀ ਵੱਲੋਂ ਮੁਹਾਲੀ ਦੇ ਇੱਕ ਬਿਲਡਰ ਨੂੰ ਲੰਘੀ ਰਾਤ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਈ ਡੀ ਨੇ ਬੀਤੇ ਕੱਲ੍ਹ ਗਮਾਡਾ ਦੇ ਪੰਜ ਮੈਂਬਰੀ ਸਟਾਫ਼ ਨੂੰ ਤਲਬ ਕੀਤਾ ਸੀ ਅਤੇ ਇੰਡੀਅਨ ਕੋਆਪਰੇਟਿਵ ਹਾਊਸਿੰਗ...