The Punjab Inside
Friday, 20 November 2026Admin Login

#Bhagwant Mann

All articles tagged with “Bhagwant Mann”

ਡੀਏ ਦੀ ਚਿੱਠੀ ਨੂੰ ਲੈ ਕੇ ਕੇਵਲ ਢਿੱਲੋਂ ਨੇ ‘ਆਪ’ ਸਰਕਾਰ ’ਤੇ ਲਾਏ ਧੋਖੇ ਦੇ ਦੋਸ਼

ਡੀਏ ਦੀ ਚਿੱਠੀ ਨੂੰ ਲੈ ਕੇ ਕੇਵਲ ਢਿੱਲੋਂ ਨੇ ‘ਆਪ’ ਸਰਕਾਰ ’ਤੇ ਲਾਏ ਧੋਖੇ ਦੇ ਦੋਸ਼

ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਡੀਏ ਵਾਧੇ ਸਬੰਧੀ ਸਰਕਾਰੀ ਚਿੱਠੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਰਾਣੀਆਂ ਬਕਾਇਆ ਡੀਏ ਕਿਸ਼ਤਾਂ ਅਤੇ ਉਨ੍ਹਾਂ ਦੇ ਭੁਗਤਾਨ ਦੀ ਤਰੀਕ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੁਲਾਜ਼ਮਾਂ ਨਾਲ ਧੋਖਾ ਹੈ ਅਤੇ 2027 ਵਿੱਚ ਭਾਜਪਾ ਸਰਕਾਰ ਬਣਨ ’ਤੇ ਡੀਏ ਜਾਰੀ ਕਰਨ ਦਾ ਭਰੋਸਾ ਦਿੱਤਾ।

GMADA ’ਚ ਬਿਲਡਰਾਂ ਨੂੰ ਕਥਿਤ 100 ਕਰੋੜ ਤੋਂ ਵੱਧ ਦੀ ਰਾਹਤ ’ਤੇ ਬਾਜਵਾ ਨੇ ਮਾਨ ਸਰਕਾਰ ਤੋਂ ਮੰਗਿਆ ਜਵਾਬ

GMADA ’ਚ ਬਿਲਡਰਾਂ ਨੂੰ ਕਥਿਤ 100 ਕਰੋੜ ਤੋਂ ਵੱਧ ਦੀ ਰਾਹਤ ’ਤੇ ਬਾਜਵਾ ਨੇ ਮਾਨ ਸਰਕਾਰ ਤੋਂ ਮੰਗਿਆ ਜਵਾਬ

ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ GMADA ਵਿੱਚ ਬਿਲਡਰਾਂ ਨੂੰ ਕਥਿਤ ਤੌਰ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਰਾਹਤ ਦੇਣ ਦੇ ਮਾਮਲੇ ’ਤੇ ਪੰਜਾਬ ਦੀ ਮਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ED ਦੀ ਜਾਂਚ ਦਾ ਹਵਾਲਾ ਦਿੰਦਿਆਂ ਇਸ ਮਾਮਲੇ ਦੀ ਸਮੇਂਬੱਧ ਜਾਂਚ ਅਤੇ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ GMADA ਦੀ ਜ਼ਮੀਨ ਅਤੇ ਸਰਕਾਰੀ ਆਮਦਨ ਨਾਲ ਜੁੜੇ ਫੈਸਲਿਆਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

‘ਪੰਜਾਬ ਪੁਲਿਸ ਮੰਤਰੀ ਦੇ ਦਬਾਅ ਹੇਠ’, ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਨੇ ਹਾਈਕੋਰਟ ’ਚ ਲਾਈ ਗੁਹਾਰ, CBI ਜਾਂਚ ਦੀ ਮੰਗ

‘ਪੰਜਾਬ ਪੁਲਿਸ ਮੰਤਰੀ ਦੇ ਦਬਾਅ ਹੇਠ’, ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਨੇ ਹਾਈਕੋਰਟ ’ਚ ਲਾਈ ਗੁਹਾਰ, CBI ਜਾਂਚ ਦੀ ਮੰਗ

ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਪਟੀਸ਼ਨ ਵਿੱਚ ਪੰਜਾਬ ਪੁਲਿਸ ’ਤੇ ਨਿਰਪੱਖ ਜਾਂਚ ਨਾ ਕਰਨ ਅਤੇ ਦਬਾਅ ਬਣਾਉਣ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਜਾਂਚ CBI ਜਾਂ ਕਿਸੇ ਹੋਰ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਹਾਈਕੋਰਟ ਨੇ ਪਟੀਸ਼ਨ ਨੂੰ ਪਹਿਲਾਂ ਦਾਇਰ ਜਨਹਿੱਤ ਪਟੀਸ਼ਨ ਨਾਲ ਜੋੜ ਕੇ 29 ਸਤੰਬਰ ਨੂੰ ਸੁਣਵਾਈ ਲਈ ਲਗਾਉਣ ਦਾ ਹੁਕਮ ਦਿੱਤਾ ਹੈ।

CM ਭਗਵੰਤ ਮਾਨ ਦੀ ਧੂਰੀ ਫੇਰੀ ਤੋਂ ਪਹਿਲਾਂ ਕਾਂਗਰਸੀ ਆਗੂ ਹਰਦੀਪ ਦੌਲਤਪੁਰ ਘਰ ’ਚ ਨਜ਼ਰਬੰਦ

CM ਭਗਵੰਤ ਮਾਨ ਦੀ ਧੂਰੀ ਫੇਰੀ ਤੋਂ ਪਹਿਲਾਂ ਕਾਂਗਰਸੀ ਆਗੂ ਹਰਦੀਪ ਦੌਲਤਪੁਰ ਘਰ ’ਚ ਨਜ਼ਰਬੰਦ

ਮੁੱਖ ਮੰਤਰੀ ਭਗਵੰਤ ਮਾਨ ਦੀ ਧੂਰੀ ਦੇ ਪਿੰਡ ਧੂਰਾ ਵਿੱਚ ਲੋਕ ਮਿਲਣੀ ਤੋਂ ਪਹਿਲਾਂ ਕਾਂਗਰਸ ਆਗੂ ਹਰਦੀਪ ਸਿੰਘ ਦੌਲਤਪੁਰ ਨੂੰ ਪੁਲੀਸ ਵੱਲੋਂ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਖ਼ਬਰ ਹੈ। ਦੌਲਤਪੁਰ ਨੇ ਮੁੱਖ ਮੰਤਰੀ ਨੂੰ ਧੂਰੀ ਦੇ ਮੁੱਦਿਆਂ ’ਤੇ ਸਵਾਲ ਪੁੱਛਣ ਦੀ ਗੱਲ ਕਹੀ, ਜਦਕਿ ਪੁਲੀਸ ਨੇ ਅਜਿਹੀ ਕਾਰਵਾਈ ਨੂੰ ਲਾਅ ਐਂਡ ਆਰਡਰ ਨਾਲ ਜੋੜਿਆ ਹੈ

ਤੀਰਥ ਯਾਤਰਾ ਦੌਰਾਨ ਵਿਛੜਿਆ ਬਜ਼ੁਰਗ 4 ਦਿਨਾਂ ਬਾਅਦ ਪਰਿਵਾਰ ਨਾਲ ਮਿਲਿਆ, ਬਿਹਾਰ ਦੇ ਨੌਜਵਾਨ ਨੇ Google-AI ਦੀ ਮਦਦ ਨਾਲ ਲੱਭਿਆ ਪਿੰਡ

ਤੀਰਥ ਯਾਤਰਾ ਦੌਰਾਨ ਵਿਛੜਿਆ ਬਜ਼ੁਰਗ 4 ਦਿਨਾਂ ਬਾਅਦ ਪਰਿਵਾਰ ਨਾਲ ਮਿਲਿਆ, ਬਿਹਾਰ ਦੇ ਨੌਜਵਾਨ ਨੇ Google-AI ਦੀ ਮਦਦ ਨਾਲ ਲੱਭਿਆ ਪਿੰਡ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਹਰਿਮੰਦਰ ਸਾਹਿਬ ਗਏ ਪਿੰਡ ਫਤਹਿਗੜ੍ਹ ਗੁੱਜਰਾਂ ਦੇ ਬਜ਼ੁਰਗ ਚਮਨ ਲਾਲ ਜਥੇ ਤੋਂ ਵਿਛੜ ਕੇ ਬਿਹਾਰ ਪਹੁੰਚ ਗਏ। ਬਿਹਾਰ ਦੇ ਨੀਰਜ ਕੁਮਾਰ ਨੇ ਚਾਰ ਦਿਨ Google ਅਤੇ AI ਦੀ ਮਦਦ ਨਾਲ ਉਨ੍ਹਾਂ ਦਾ ਪਿੰਡ ਲੱਭਿਆ ਅਤੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾ ਦਿੱਤਾ।

CM ਦੇ ਕਾਫ਼ਲੇ ਅੱਗੇ ਭਾਜਪਾ ਆਗੂ ਰਵਨੀਤ ਬਿੱਟੂ ਨੇ ਕੀਤਾ ਪ੍ਰਦਰਸ਼ਨ

CM ਦੇ ਕਾਫ਼ਲੇ ਅੱਗੇ ਭਾਜਪਾ ਆਗੂ ਰਵਨੀਤ ਬਿੱਟੂ ਨੇ ਕੀਤਾ ਪ੍ਰਦਰਸ਼ਨ

ਲੁਧਿਆਣਾ ਵਿੱਚ CM ਭਗਵੰਤ ਮਾਨ ਦੇ PAU ਦੌਰੇ ਦੌਰਾਨ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਾਫ਼ਲੇ ਦੇ ਨੇੜੇ ਸ਼ਰਾਬ ਦੀ ਬੋਤਲ, ਅੰਡੇ ਅਤੇ ਟਮਾਟਰ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਿੱਟੂ ਨੇ ਇਹ ਕਾਰਵਾਈ ਆਪਣੇ ਕਾਫ਼ਲੇ ’ਤੇ ਇੱਕ ਦਿਨ ਪਹਿਲਾਂ ਹੋਏ ਕਥਿਤ ਹਮਲੇ ਦੇ ਜਵਾਬ ਵਜੋਂ ਦੱਸੀ ਹੈ।

ਰਵਨੀਤ ਬਿੱਟੂ ਨੇ ਕਾਫ਼ਲੇ ’ਤੇ ਹਮਲੇ ਮਾਮਲੇ ’ਚ ਫੜੇ ਤਿੰਨ ਵਿਅਕਤੀਆਂ ਨੂੰ ਕੀਤਾ ਮੁਆਫ਼,

ਰਵਨੀਤ ਬਿੱਟੂ ਨੇ ਕਾਫ਼ਲੇ ’ਤੇ ਹਮਲੇ ਮਾਮਲੇ ’ਚ ਫੜੇ ਤਿੰਨ ਵਿਅਕਤੀਆਂ ਨੂੰ ਕੀਤਾ ਮੁਆਫ਼,

ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪਠਾਨਕੋਟ ਯਾਤਰਾ ਵਿੱਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਉਨ੍ਹਾਂ ਦੇ ਕਾਫ਼ਲੇ ਨਾਲ ਵਾਪਰੀ ਘਟਨਾ ਦੇ ਸਬੰਧ ਵਿੱਚ ਫੜੇ ਗਏ ਤਿੰਨ ਵਿਅਕਤੀਆਂ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਬਿੱਟੂ ਨੇ ਪੰਜਾਬ ਪੁਲਿਸ ’ਤੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਦੇਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਥਿਤ ਲਾਪਰਵਾਹੀ ਵਰਤਣ ਵਾਲੇ IPS ਅਧਿਕਾਰੀਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵਿਆਪਕ ਰਿਪੋਰਟ ਸੌਂਪਣਗੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ DGP ਤੋਂ ਘਟਨਾ ਸਬੰਧੀ ਜਵਾਬਦੇਹੀ ਦੀ ਮੰਗ ਕੀਤੀ ਹੈ।

CM Mann ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ ਤੇ ਖਹਿਰਾ ਖ਼ਿਲਾਫ਼ ਮਾਣਹਾਨੀ ਮਾਮਲਾ, ਚੰਡੀਗੜ੍ਹ ਅਦਾਲਤ ਦੀ ਅੰਤਰਿਮ ਰੋਕ

CM Mann ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ ਤੇ ਖਹਿਰਾ ਖ਼ਿਲਾਫ਼ ਮਾਣਹਾਨੀ ਮਾਮਲਾ, ਚੰਡੀਗੜ੍ਹ ਅਦਾਲਤ ਦੀ ਅੰਤਰਿਮ ਰੋਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਥਿਤ ਤੌਰ ’ਤੇ ਮਾਣਹਾਨੀਯੋਗ ਅਤੇ ਅਪੁਸ਼ਟ ਦੋਸ਼ ਲਗਾਉਣ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਸਮੇਤ ਹੋਰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। 8 ਸਤੰਬਰ 2026 ਨੂੰ ਦਾਇਰ ਕੀਤੇ ਮਾਮਲੇ ਤੋਂ ਬਾਅਦ ਚੰਡੀਗੜ੍ਹ ਦੀ ਅਦਾਲਤ ਨੇ ਅਗਲੇ ਹੁਕਮਾਂ ਤੱਕ ਡਾ. ਗੁਰਪ੍ਰੀਤ ਕੌਰ ਬਾਰੇ ਕਥਿਤ ਰਿਸ਼ਵਤ ਮੰਗਣ ਨਾਲ ਸਬੰਧਤ ਅਪੁਸ਼ਟ ਜਾਂ ਮਾਣਹਾਨੀਯੋਗ ਸਮੱਗਰੀ ਪ੍ਰਕਾਸ਼ਿਤ ਜਾਂ ਸਾਂਝੀ ਕਰਨ ’ਤੇ ਅੰਤਰਿਮ ਰੋਕ ਲਗਾਈ ਹੈ। ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।

CM ਭਗਵੰਤ ਮਾਨ ਦੇਣ ਅਸਤੀਫ਼ਾ! ਬਿਜਲੀ ਸੰਕਟ ਤੇ ਵਿਗੜੀ ਕਾਨੂੰਨ-ਵਿਵਸਥਾ ਨੂੰ ਲੈ ਕੇ ਡਾ. ਚੀਮਾ ਦਾ ‘ਆਪ’ ਸਰਕਾਰ ’ਤੇ ਹਮਲਾ

CM ਭਗਵੰਤ ਮਾਨ ਦੇਣ ਅਸਤੀਫ਼ਾ! ਬਿਜਲੀ ਸੰਕਟ ਤੇ ਵਿਗੜੀ ਕਾਨੂੰਨ-ਵਿਵਸਥਾ ਨੂੰ ਲੈ ਕੇ ਡਾ. ਚੀਮਾ ਦਾ ‘ਆਪ’ ਸਰਕਾਰ ’ਤੇ ਹਮਲਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਬਿਜਲੀ ਸੰਕਟ, ਕਾਨੂੰਨ-ਵਿਵਸਥਾ ਅਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਿਜਲੀ ਸੰਕਟ ਦੇ ਵਿਰੋਧ ਵਿੱਚ 16 ਸਤੰਬਰ ਨੂੰ ਸਾਰੇ ਹਲਕਿਆਂ ਵਿੱਚ ਬਿਜਲੀ ਗਰਿੱਡਾਂ ਅੱਗੇ ਧਰਨੇ ਦਿੱਤੇ ਜਾਣਗੇ।

CM Wife Gurpreet Kaur ’ਤੇ ਕਥਿਤ 5 ਕਰੋੜ ਦੇ ਇਲਜ਼ਾਮ ਮਾਮਲੇ 'ਚ ਚੰਡੀਗੜ੍ਹ ਅਦਾਲਤ ਨੇ ਗੈਰ-ਪ੍ਰਮਾਣਿਤ ਪੋਸਟਾਂ ’ਤੇ ਲਗਾਈ ਰੋਕ

CM Wife Gurpreet Kaur ’ਤੇ ਕਥਿਤ 5 ਕਰੋੜ ਦੇ ਇਲਜ਼ਾਮ ਮਾਮਲੇ 'ਚ ਚੰਡੀਗੜ੍ਹ ਅਦਾਲਤ ਨੇ ਗੈਰ-ਪ੍ਰਮਾਣਿਤ ਪੋਸਟਾਂ ’ਤੇ ਲਗਾਈ ਰੋਕ

ਡਾ. ਗੁਰਪ੍ਰੀਤ ਕੌਰ ’ਤੇ ਕਥਿਤ 5 ਕਰੋੜ ਦੇ ਇਲਜ਼ਾਮਾਂ ਨੂੰ ਲੈ ਕੇ ਚੰਡੀਗੜ੍ਹ ਅਦਾਲਤ ਨੇ ਨਵੀਆਂ ਗੈਰ-ਪ੍ਰਮਾਣਿਤ ਪੋਸਟਾਂ ’ਤੇ ਰੋਕ ਲਗਾਈ। ਪੁਰਾਣੀਆਂ ਪੋਸਟਾਂ ਡਿਲੀਟ ਕਰਨ ਦਾ ਤੁਰੰਤ ਹੁਕਮ ਨਹੀਂ, 30 ਸਤੰਬਰ ਨੂੰ ਅਗਲੀ ਸੁਣਵਾਈ।

CM ਸੈਣੀ ਨੇ ਬਵਾਨੀਖੇੜਾ ’ਚ 78 ਕਰੋੜ ਦੀਆਂ ਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ, ਮਹਾਰਿਸ਼ੀ ਵਾਲਮੀਕੀ ਸਟੇਡੀਅਮ ਬਣਾਉਣ ਦਾ ਐਲਾਨ

CM ਸੈਣੀ ਨੇ ਬਵਾਨੀਖੇੜਾ ’ਚ 78 ਕਰੋੜ ਦੀਆਂ ਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ, ਮਹਾਰਿਸ਼ੀ ਵਾਲਮੀਕੀ ਸਟੇਡੀਅਮ ਬਣਾਉਣ ਦਾ ਐਲਾਨ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਵਾਨੀਖੇੜਾ ਵਿੱਚ ਵਿਕਾਸ ਸੰਕਲਪ ਜਨ ਸਭਾ ਦੌਰਾਨ ਕਰੀਬ 78 ਕਰੋੜ ਰੁਪਏ ਦੀਆਂ 7 ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। CM ਨੇ ਬਵਾਨੀਖੇੜਾ ਵਿੱਚ 15 ਕਰੋੜ ਦੀ ਲਾਗਤ ਨਾਲ ਮਹਾਰਿਸ਼ੀ ਵਾਲਮੀਕੀ ਸਟੇਡੀਅਮ, 10 ਕਰੋੜ ਨਾਲ ਨਵਾਂ PWD ਰੈਸਟ ਹਾਊਸ ਅਤੇ 50 ਕਰੋੜ ਦੀ ਲਾਗਤ ਨਾਲ ਨਾਗਰਿਕ ਹਸਪਤਾਲ ਨੂੰ 50 ਵਾਧੂ ਬਿਸਤਰਿਆਂ ਨਾਲ ਅਪਗ੍ਰੇਡ ਕਰਨ ਸਮੇਤ ਕਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ।

ਰੇਵਾੜੀ ’ਚ CM ਸੈਣੀ ਨੇ ਹਾਫ ਮੈਰਾਥਨ ਨੂੰ ਦਿਖਾਈ ਹਰੀ ਝੰਡੀ, ਰਾਓ ਇੰਦਰਜੀਤ ਦੀ ਗੈਰਹਾਜ਼ਰੀ ਨੇ ਮੁੜ ਛੇੜੇ ਸਿਆਸੀ ਸਵਾਲ

ਰੇਵਾੜੀ ’ਚ CM ਸੈਣੀ ਨੇ ਹਾਫ ਮੈਰਾਥਨ ਨੂੰ ਦਿਖਾਈ ਹਰੀ ਝੰਡੀ, ਰਾਓ ਇੰਦਰਜੀਤ ਦੀ ਗੈਰਹਾਜ਼ਰੀ ਨੇ ਮੁੜ ਛੇੜੇ ਸਿਆਸੀ ਸਵਾਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਰੇਵਾੜੀ ਦੇ ਰਾਓ ਤੁਲਾਰਾਮ ਸਟੇਡੀਅਮ ਤੋਂ ਰਾਜ ਪੱਧਰੀ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ‘ਹਰਿਆਣਾ ਉਦੈ ਅਭਿਆਨ’ ਤਹਿਤ ਕਰਵਾਈ ਗਈ ਇਸ ਮੈਰਾਥਨ ਵਿੱਚ ਕਰੀਬ 60 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਹਾਲਾਂਕਿ ਗੁਰੂਗ੍ਰਾਮ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਗੈਰਹਾਜ਼ਰੀ ਨੇ ਦੱਖਣੀ ਹਰਿਆਣਾ ਦੀ ਭਾਜਪਾ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਮੁੜ ਚਰਚਾ ਛੇੜ ਦਿੱਤੀ ਹੈ।