The Punjab Inside
Saturday, 3 October 2026Admin Login

#high court

All articles tagged with “high court”

ਮੁਹਾਲੀ ’ਚ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ’ਚ ਹਾਈਕੋਰਟ ਦੀ ਰੋਕ!

ਮੁਹਾਲੀ ’ਚ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ’ਚ ਹਾਈਕੋਰਟ ਦੀ ਰੋਕ!

ਮੁਹਾਲੀ ਦੇ ਸੈਕਟਰ 101 ਅਤੇ 103 ਵਿੱਚ ਇੰਡਸਟਰੀਅਲ ਪਾਰਕ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਮਾਮਲਾ ਪਹੁੰਚਿਆ ਹੈ। GMADA ਦੇ ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਸੈਕਟਰਾਂ ਲਈ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਚੱਲ ਰਹੀ ਹੈ। ਸੈਕਟਰ 101 ਅਤੇ 103 ਨੂੰ ਉਦਯੋਗਿਕ ਵਿਕਾਸ ਲਈ ਨਿਰਧਾਰਤ ਕੀਤਾ ਗਿਆ ਹੈ।

‘ਪੰਜਾਬ ਪੁਲਿਸ ਮੰਤਰੀ ਦੇ ਦਬਾਅ ਹੇਠ’, ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਨੇ ਹਾਈਕੋਰਟ ’ਚ ਲਾਈ ਗੁਹਾਰ, CBI ਜਾਂਚ ਦੀ ਮੰਗ

‘ਪੰਜਾਬ ਪੁਲਿਸ ਮੰਤਰੀ ਦੇ ਦਬਾਅ ਹੇਠ’, ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਨੇ ਹਾਈਕੋਰਟ ’ਚ ਲਾਈ ਗੁਹਾਰ, CBI ਜਾਂਚ ਦੀ ਮੰਗ

ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਪਟੀਸ਼ਨ ਵਿੱਚ ਪੰਜਾਬ ਪੁਲਿਸ ’ਤੇ ਨਿਰਪੱਖ ਜਾਂਚ ਨਾ ਕਰਨ ਅਤੇ ਦਬਾਅ ਬਣਾਉਣ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਜਾਂਚ CBI ਜਾਂ ਕਿਸੇ ਹੋਰ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਹਾਈਕੋਰਟ ਨੇ ਪਟੀਸ਼ਨ ਨੂੰ ਪਹਿਲਾਂ ਦਾਇਰ ਜਨਹਿੱਤ ਪਟੀਸ਼ਨ ਨਾਲ ਜੋੜ ਕੇ 29 ਸਤੰਬਰ ਨੂੰ ਸੁਣਵਾਈ ਲਈ ਲਗਾਉਣ ਦਾ ਹੁਕਮ ਦਿੱਤਾ ਹੈ।

ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਹਾਈ ਕੋਰਟ ਨੇ ਲਾਲਜੀਤ ਭੁੱਲਰ ਦੇ ਪਿਤਾ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਜ

ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲਾ: ਹਾਈ ਕੋਰਟ ਨੇ ਲਾਲਜੀਤ ਭੁੱਲਰ ਦੇ ਪਿਤਾ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਜ

ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਖਦੇਵ ਸਿੰਘ ਭੁੱਲਰ ਅਤੇ ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਸਬੰਧੀ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਅਦਾਲਤ ਨੇ ਜਾਂਚ ਵਿੱਚ ਬਾਕੀ ਰਹਿੰਦੀ ਸਬੂਤਾਂ ਦੀ ਬਰਾਮਦਗੀ ਅਤੇ ਗਵਾਹਾਂ ਜਾਂ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਨੂੰ ਵੀ ਵਿਚਾਰ ਵਿੱਚ ਲਿਆ। ਮਾਮਲੇ ਦੀ ਜਾਂਚ ਅਤੇ ਅਦਾਲਤੀ ਕਾਰਵਾਈ ਅਜੇ ਜਾਰੀ ਹੈ।

ਆਪ ਮੰਤਰੀ ਦੇ ਕੈਨੇਡਾ ਦੌਰੇ ਦਾ ਹਾਈਕੋਰਟ ਨੇ ਮੰਗਿਆ ਜਵਾਬ: ਕਿਹਾ ਇੱਕ ਹੀ ਸਮੇਂ ਦੇ ਵਿੱਚ ਦੋ ਜਗ੍ਹਾ ਤੇ ਕਿਵੇਂ ਪਹੁੰਚੇ

ਆਪ ਮੰਤਰੀ ਦੇ ਕੈਨੇਡਾ ਦੌਰੇ ਦਾ ਹਾਈਕੋਰਟ ਨੇ ਮੰਗਿਆ ਜਵਾਬ: ਕਿਹਾ ਇੱਕ ਹੀ ਸਮੇਂ ਦੇ ਵਿੱਚ ਦੋ ਜਗ੍ਹਾ ਤੇ ਕਿਵੇਂ ਪਹੁੰਚੇ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਜਨਵਰੀ 2024 ਦੇ ਕੈਨੇਡਾ ਦੌਰੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ PIL ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਵਿਦੇਸ਼ ਯਾਤਰਾ, ਸਰਕਾਰੀ ਰਿਕਾਰਡ ਅਤੇ ਯਾਤਰਾ ਭੱਤਿਆਂ ਦੀ ਜਾਂਚ ਦੀ ਮੰਗ ਕੀਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।