#Political News
All articles tagged with “Political News”
ਫ਼ਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਾਲਾ ਬੋਰਡ ਪਾੜੇ ਜਾਣ ਦਾ ਦਾਅਵਾ; 'ਆਪ' ਸਮਰਥਕਾਂ 'ਤੇ ਲੱਗੇ ਦੋਸ਼
ਸੀਸੀਟੀਵੀ ਕੈਮਰਿਆਂ ਵਿੱਚ ਘਟਨਾ ਕੈਦ ਹੋਣ ਦਾ ਦਾਅਵਾ; ਅਕਾਲੀ ਆਗੂਆਂ ਵੱਲੋਂ ਤੁਰੰਤ ਐੱਫ.ਆਈ.ਆਰ. ਦੀ ਮੰਗ
Protestਦੇਹਰਾਦੂਨ 'ਚ ਹਾਈ-ਅਲਰਟ: ਪੰਜਾਬ ਤੋਂ ਆਏ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਸਰਹੱਦ 'ਤੇ ਘੇਰਿਆ, ਤਣਾਅਪੂਰਨ ਮਾਹੌਲ
ਕਰਣਪ੍ਰਯਾਗ ਵਿਵਾਦ ਮਗਰੋਂ ਹਿਰਾਸਤ ’ਚ ਲਏ ਗਏ ਚਾਰ ਨਿਹੰਗਾਂ ਦੀ ਰਿਹਾਈ ਦੀ ਮੰਗ ਲੈ ਕੇ ਹਿਮਾਚਲ ਪ੍ਰਦੇਸ਼ ਰਾਹੀਂ ਉੱਤਰਾਖੰਡ ਆ ਰਹੇ ਨਿਹੰਗਾਂ ਦੇ ਜਥੇ ਨੂੰ ਉੱਤਰਾਖੰਡ ਪੁਲਿਸ ਨੇ ਕੁਲਹਾਲ ’ਚ ਰੋਕ ਲਿਆ। ਇਸ ਲਈ ਪੁਲਿਸ ਨੇ ਨੀਮ ਫ਼ੌਜੀ ਬਲਾਂ ਦੀ ਮਦਦ ਲਈ। ਇਹ ਪਾਵੰਟਾ ਸਾਹਿਬ ਗੁਰਦੁਆਰੇ ’ਚ ਰੁਕੇ ਸਨ ਜਿਥੋਂ ਦੇਰ ਰਾਤ ਦੇਹਰਾਦੂਨ ਲਈ ਨਿਕਲੇ। ਇਨ੍ਹਾਂ ਨੂੰ ਕੁਲਹਾਲ ਹੱਦ ’ਤੇ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ।
Punjabਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਪੱਤਰ ਜਾਰੀ, 29 ਜੂਨ ਨੂੰ ਹੋਣਗੇ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਵਿਧਾਇਕਾਂ ਅਤੇ ਪੰਜਾਬ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਅਧਿਕਾਰਤ ਪੱਤਰ ਜਾਰੀ ਕਰਕੇ 29 ਜੂਨ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
Punjab Politicsਪੰਜਾਬ 'ਚ ਭਾਜਪਾ ਖੇਡੇਗੀ 'ਇਕੱਲਿਆਂ' ਦਾਅ! 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦਾ ਵੱਡਾ ਐਲਾਨ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਸੰਕੇਤ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਐਲਾਨ ਕੀਤਾ ਹੈ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਆਪਣੇ ਬਲਬੂਤੇ ਚੋਣ ਲੜਨ ਲਈ ਤਿਆਰ ਹੈ।
Punjabਬਹਿਬਲ ਕਲਾਂ ਗੋਲੀਕਾਂਡ: SIT ਵੱਲੋਂ ਵਿਜੇ ਸਾਂਪਲਾ, ਮਾਲਵਿੰਦਰ ਸਿੰਘ ਜੱਗੀ ਤੇ ਗਗਨਦੀਪ ਸਿੰਘ ਬਰਾੜ ਤਲਬ
2015 ਦੇ ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਫਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐਸਡੀ ਰਹੇ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।
BusinessGST ਚੋਰੀ ਕਾਰਨ ਪੰਜਾਬ ਨੂੰ ਸਾਲਾਨਾ 15,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ, MSME ਫੋਰਮ ਵੱਲੋਂ SIT ਜਾਂਚ ਦੀ ਮੰਗ
ਵਰਲਡ ਐਮਐਸਐਮਈ ਫੋਰਮ (World MSME Forum) ਨੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਜੀਐਸਟੀ (GST) ਚੋਰੀ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਫੋਰਮ ਦਾ ਦਾਅਵਾ ਹੈ ਕਿ ਸੂਬੇ ਵਿੱਚ ਜਾਅਲੀ ਬਿਲਿੰਗ ਅਤੇ ਫਰਜ਼ੀ ਇਨਵੌਇਸਾਂ ਰਾਹੀਂ ਚੱਲ ਰਹੇ ਰੈਕੇਟ ਕਾਰਨ ਪੰਜਾਬ ਨੂੰ ਹਰ ਸਾਲ 15,000 ਕਰੋੜ ਰੁਪਏ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
Protestਅੱਜ ਸਿੱਖਿਆ ਮੰਤਰੀ ਦੇ ਪਿੰਡ ਨੇੜੇ ਲੱਗੇਗੀ ‘ਬੇਰੁਜ਼ਗਾਰਾਂ ਦੀ ਸੱਥ’, ਸਰਕਾਰ ਦੇ ਨੌਕਰੀਆਂ ਸਬੰਧੀ ਦਾਅਵਿਆਂ ’ਤੇ ਚੁੱਕੇ ਜਾਣਗੇ ਸਵਾਲ
ਸਿੱਖਿਆ ਅਤੇ ਸਿਹਤ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਅੱਜ ਸਿੱਖਿਆ ਮੰਤਰੀ Harjot Singh Bains ਦੇ ਪਿੰਡ ਨੇੜੇ ‘ਬੇਰੁਜ਼ਗਾਰਾਂ ਦੀ ਸੱਥ’ ਲਗਾਉਣ ਦਾ ਐਲਾਨ ਕੀਤਾ ਹੈ।
ਨਿਹੰਗ ਸਿੰਘਾਂ ਦੀ ਚੇਤਾਵਨੀ: 21 ਜੂਨ ਤੋਂ ਕੀਰਤਪੁਰ-ਮਨਾਲੀ ਮਾਰਗ ’ਤੇ ਲੱਗ ਸਕਦਾ ਹੈ ‘ਖਾਲਸਾ ਟੈਕਸ’ ਮੋਰਚਾ
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ 21 ਜੂਨ ਤੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਮਿਸਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ (ਚਮਕੌਰ ਸਾਹਿਬ) ਨਾਲ ਸਬੰਧਤ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਜੇਕਰ ਸਰਕਾਰਾਂ ਵੱਲੋਂ ਇਸ ਮਸਲੇ ਦਾ ਜਲਦ ਹੱਲ ਨਾ ਕੱਢਿਆ ਗਿਆ ਤਾਂ ਉਹ ਇਤਿਹਾਸਕ ਪਰੰਪਰਾ ਤਹਿਤ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ’ਤੇ ‘ਖਾਲਸਾ ਟੈਕਸ’ ਲਗਾਉਣ ਲਈ ਮਜਬੂਰ ਹੋਣਗੇ
EducationNEET ਪੇਪਰ ਲੀਕ ਮਾਮਲਾ: ਟੈਲੀਗ੍ਰਾਮ ਨੂੰ ਵੱਡਾ ਝਟਕਾ, ਦਿੱਲੀ ਹਾਈ ਕੋਰਟ ਨੇ ਪਾਬੰਦੀ ਹਟਾਉਣ ਤੋਂ ਕੀਤਾ ਇਨਕਾਰ
NEET ਪੇਪਰ ਲੀਕ ਮਾਮਲੇ ਨਾਲ ਜੁੜੇ ਵਿਵਾਦ ਵਿਚ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਟੈਲੀਗ੍ਰਾਮ 'ਤੇ ਲਗਾਈ ਗਈ ਅਸਥਾਈ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
Businessਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨਾਲ ਤੁਰੰਤ ਨਹੀਂ ਮਿਲੇਗੀ ਰਾਹਤ, ਕੇਂਦਰੀ ਮੰਤਰੀ ਦਾ ਵੱਡਾ ਬਿਆਨ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੁਰੰਤ ਘਟਣ ਦੀ ਸੰਭਾਵਨਾ ਨਹੀਂ ਹੈ।
Punjabਕਲਾਨੌਰ 'ਚ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਧਮਾਕਾ
ਕਲਾਨੌਰ - ਕਸਬੇ ਦੇ ਬੱਸ ਸਟੈਂਡ ਨੇੜੇ ਇਕ ਨਿੱਜੀ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਬਾਅਦ ਦੁਪਹਿਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਬਹੁਤ ਜਿਆਦਾ ਸੀ ਜੋ ਦੂਰ ਦੂਰ ਤੱਕ ਸੁਣਾਈ ਦਿੱਤੀ।
Punjabਹੁਸ਼ਿਆਰਪੁਰ ‘ਚ ਬੋਰਵੈੱਲ ‘ਚ ਡਿੱਗਿਆ ਚਾਰ ਸਾਲਾ ਬੱਚਾ ਕਰੀਬ ਨੌਂ ਘੰਟਿਆਂ ਦੀ ਜੱਦੋ-ਜਹਿਦ ਬਾਅਦ ਸੁਰੱਖਿਅਤ ਬਚਾਇਆ
ਬੱਚੇ ਦੀ ਪਛਾਣ ਗੁਰਕਰਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਨੇੜੇ ਖੇਡਦਿਆਂ ਬੋਰਵੈੱਲ ਵਿੱਚ ਡਿੱਗ ਗਿਆ ਸੀ ਅਤੇ ਕਰੀਬ 25 ਤੋਂ 30 ਫੁੱਟ ਦੀ ਗਹਿਰਾਈ ‘ਤੇ ਫਸ ਗਿਆ ਸੀ। ਬਚਾਅ ਟੀਮਾਂ ਨੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਐਨ.ਡੀ.ਆਰ.ਐਫ. ਦੇ ਇਕ ਜਵਾਨ ਨੇ ਉਸ ਨੂੰ ਆਪਣੀਆਂ ਬਾਂਹਾਂ ਵਿੱਚ ਚੁੱਕ ਕੇ ਬਾਹਰ ਲਿਆਇਆ। ਬੱਚੇ ਦਾ ਸਰੀਰ ਮਿੱਟੀ ਨਾਲ ਲੱਥਪੱਥ ਸੀ, ਪਰ ਉਹ ਹੋਸ਼ ਵਿੱਚ ਅਤੇ ਸਥਿਰ ਦਿਖਾਈ ਦੇ ਰਿਹਾ ਸੀ।