#Punjab Politics
All articles tagged with “Punjab Politics”

ਬੰਗਾ ਨੇੜੇ LPU ਦੀ ਬੱਸ ਪੁਲ ਤੋਂ ਹੇਠਾਂ ਡਿੱਗੀ, 3 ਦੀ ਮੌਤ
ਬੰਗਾ ਨੇੜੇ ਪਿੰਡ ਮਜਾਰੀ ਕੋਲ ਮਨਾਲੀ ਤੋਂ ਪਰਤ ਰਹੀ LPU ਵਿਦਿਆਰਥੀਆਂ ਵਾਲੀ ਬੱਸ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ, ਜਦਕਿ ਬਚਾਅ ਕਾਰਜ ਅਤੇ ਪੁਲੀਸ ਦੀ ਜਾਂਚ ਜਾਰੀ ਹੈ।
ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ: ਡਿਊਟੀ ਤੋਂ ਘਰ ਪਰਤਦੇ ਸਮੇਂ ਬਾਈਕ ਸਵਾਰਾਂ ਨੇ ਮਾਰੀ ਗੋਲੀ
ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਡਿਊਟੀ ਤੋਂ ਘਰ ਪਰਤਦੇ ਸਮੇਂ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਪਿੱਛਿਓਂ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੀ ਬਾਂਹ ਦੇ ਆਰ-ਪਾਰ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ASI ਨੇ ਆਪਣੇ ਭਰਾ ਦੇ ਕਤਲ ਨਾਲ ਸਬੰਧਤ ਅਦਾਲਤੀ ਕੇਸ ਕਾਰਨ ਪੁਰਾਣੀ ਰੰਜਿਸ਼ ਤਹਿਤ ਹਮਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਨਾਬਾਲਗ ਕੁੜੀਆਂ ਦੀਆਂ ਖੁਦਕੁਸ਼ੀਆਂ ਨੇ ਖੜ੍ਹੇ ਕੀਤੇ ਕਈ ਸਵਾਲ
ਅੰਮ੍ਰਿਤਸਰ ਵਿੱਚ ਦੋ ਨਾਬਾਲਗ ਵਿਦਿਆਰਥਣਾਂ ਦੀਆਂ ਖੁਦਕੁਸ਼ੀਆਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਵਿਵਹਾਰ, ਫੀਸ ਸਬੰਧੀ ਦਬਾਅ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇੱਕ ਮਾਮਲੇ ਵਿੱਚ ਪਰਿਵਾਰ ਨੇ ਸਕੂਲ ਵਿੱਚ ਕਥਿਤ ਬੇਇੱਜ਼ਤੀ ਅਤੇ ਦੂਜੇ ਵਿੱਚ ਫੀਸ ਨੂੰ ਲੈ ਕੇ ਕਥਿਤ ਪਰੇਸ਼ਾਨੀ ਦੇ ਦੋਸ਼ ਲਾਏ ਹਨ। ਮਾਹਿਰਾਂ ਨੇ ਇਕੱਲੇਪਣ, ਨਿਰਾਸ਼ਾ ਅਤੇ ਡਿਜੀਟਲ ਮੀਡੀਆ ਕਾਰਨ ਵਧ ਰਹੀ ਸਮਾਜਿਕ ਤੁਲਨਾ ਨੂੰ ਵੀ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਚਿੰਤਾ ਦਾ ਵਿਸ਼ਾ ਦੱਸਿਆ ਹੈ।
ਲੁਧਿਆਣਾ ਤੇ ਬਠਿੰਡਾ ’ਚ 24 ਘੰਟਿਆਂ ਦੌਰਾਨ 2 ਸਾਬਕਾ ਸਰਪੰਚਾਂ ਦਾ ਕਤਲ
ਲੁਧਿਆਣਾ ਅਤੇ ਬਠਿੰਡਾ ਵਿੱਚ 24 ਘੰਟਿਆਂ ਦੌਰਾਨ ਦੋ ਸਾਬਕਾ ਸਰਪੰਚਾਂ ਦਾ ਕਤਲ ਹੋਇਆ। ਮਾਣੇਵਾਲ ਦੇ ਨਵਤੇਜ ਸਿੰਘ ਨੀਟੂ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ, ਜਦਕਿ ਫੂਸ ਮੰਡੀ ਦੇ ਜਗਤਾਰ ਸਿੰਘ ਉਰਫ਼ ਤਾਰਾ ’ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ। ਲੁਧਿਆਣਾ ਪੁਲੀਸ ਜ਼ਮੀਨੀ ਵਿਵਾਦ ਨੂੰ ਕਤਲ ਦਾ ਕਾਰਨ ਮੰਨ ਕੇ ਜਾਂਚ ਕਰ ਰਹੀ ਹੈ, ਜਦਕਿ ਬਠਿੰਡਾ ਵਿੱਚ ਪੁਲੀਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਤਬਾਦਲਿਆਂ, ਪਸੰਦੀਦਾ ਨੀਤੀਆਂ ਅਤੇ ਟੈਂਡਰਾਂ ਲਈ ਪੈਸੇ ਲੈਣ ਦੇ ਲਾਏ ਗਏ ਸਨ ਦੋਸ਼; ED ਨੇ ਪੰਜਾਬ ਸਰਕਾਰ ’ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਜ ਉਸ ਪਟੀਸ਼ਨ ’ਤੇ ਫੈਸਲਾ ਸੁਣਾਏਗੀ, ਜਿਸ ਵਿੱਚ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਵਿਅਕਤੀਆਂ ’ਤੇ ਤਬਾਦਲਿਆਂ, ਪਸੰਦੀਦਾ ਨੀਤੀਆਂ ਅਤੇ ਟੈਂਡਰਾਂ ਲਈ ਕਥਿਤ ਤੌਰ ’ਤੇ ਪੈਸੇ ਲੈਣ ਦੇ ਦੋਸ਼ ਲਾਏ ਗਏ ਹਨ। ED ਨੇ ਪੰਜਾਬ ਸਰਕਾਰ ’ਤੇ ਆਪਣੇ ਪੱਤਰ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਸਰਕਾਰ ਨੇ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ।

ਸਾਊਦੀ ਅਰਬ ’ਚ ਹਿਰਾਸਤ ਅਧੀਨ ਬਲਜਿੰਦਰ ਸਿੰਘ ਦਾ ਮਾਮਲਾ PMO ਪਹੁੰਚਿਆ, ਡਾ. ਬਲਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਦੀ ਕੀਤੀ ਅਪੀਲ
ਸਾਊਦੀ ਅਰਬ ਵਿੱਚ ਹਿਰਾਸਤ ਅਧੀਨ ਬਲਜਿੰਦਰ ਸਿੰਘ ਦਿਓਲ ਦੇ ਮਾਮਲੇ ਨੂੰ ਲੈ ਕੇ UNHRC–WHRPC ਦੀ ਟੀਮ ਵੱਲੋਂ ਯਤਨ ਜਾਰੀ ਹਨ। ਡਾ. ਬਲਜਿੰਦਰ ਸਿੰਘ ਨੇ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਦਫ਼ਤਰ (PMO) ਪਹੁੰਚ ਕੇ ਮਾਮਲੇ ਸਬੰਧੀ ਵਿਸਥਾਰਪੂਰਵਕ ਪ੍ਰਤੀਨਿਧਤਾ ਸੌਂਪੀ ਅਤੇ ਪ੍ਰਧਾਨ ਮੰਤਰੀ ਤੋਂ ਨਿੱਜੀ ਤੌਰ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਟੀਮ ਮੁਤਾਬਕ PMO ਵਿੱਚ ਪ੍ਰਤੀਨਿਧਤਾ ਦੀ ਰਸੀਵਿੰਗ ਹੋ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਦੇ ਕੌਂਸਲਰ ਵਜੋਂ ਦਰਸਾਏ ਗਏ ਫ਼ਾਰੂਕ ਜੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ, ਮੁਲਾਕਾਤ ਦੀ ਤਾਰੀਖ਼ ਅਤੇ ਅਗਲੀ ਕਾਰਵਾਈ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।

ਬਲਜਿੰਦਰ ਸਿੰਘ ਦੇ ਸਾਊਦੀ ਅਰਬ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਤੇ ਡਾ. ਬਲਜਿੰਦਰ ਸਿੰਘ ਵਿਚਕਾਰ ਅਹਿਮ ਮੁਲਾਕਾਤ
ਸਾਊਦੀ ਅਰਬ ਵਿੱਚ ਬਲਜਿੰਦਰ ਸਿੰਘ ਨਾਲ ਜੁੜੇ ਮਾਮਲੇ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਸਿੱਧੂ ਅਤੇ ਡਾ. ਬਲਜਿੰਦਰ ਸਿੰਘ ਵਿਚਕਾਰ ਮੁਲਾਕਾਤ ਹੋਈ। ਇਸ ਦੌਰਾਨ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਮਾਮਲਾ ਉਠਾਉਣ, ਪਰਿਵਾਰ ਨੂੰ ਸਹਿਯੋਗ ਦੇਣ ਅਤੇ ਬਲਜਿੰਦਰ ਸਿੰਘ ਨੂੰ ਪੰਜਾਬ ਵਾਪਸ ਲਿਆਉਣ ਲਈ ਸਾਂਝੇ ਯਤਨਾਂ ਬਾਰੇ ਚਰਚਾ ਕੀਤੀ ਗਈ।
Amarjeet Chawla Case: ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਰੂਪ ਕੌਰ ਸੰਧੂ ਅਕਾਲੀ ਦਲ ’ਚੋਂ ਬਰਖ਼ਾਸਤ
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਮੁਤਾਬਕ ਇਹ ਕਾਰਵਾਈ ਵਾਰ-ਵਾਰ ਅਨੁਸ਼ਾਸਨਹੀਣਤਾ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਰੂਪ ਕੌਰ ਨੇ ਹਾਲ ਹੀ ਵਿੱਚ ਅਮਰਜੀਤ ਸਿੰਘ ਚਾਵਲਾ ਮਾਮਲੇ ਵਰਗੇ ਹੋਰ ਮਾਮਲੇ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਸੀ।

ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ, ਸਰਕਾਰੀ ਕੋਠੀ ਵਿਵਾਦ ਨੇ ਫੜਿਆ ਤੂਲ
gayatri-bishnoi-sukhpal-khaira-police-complaint-government-residence-row

ਯੋਜਨਾ ਕੇਂਦਰ ਦੀ, ਮਸ਼ਹੂਰੀ ਮਾਨ ਸਰਕਾਰ ਦੀ’, ਸੁਨੀਲ ਜਾਖੜ ਨੇ 750 ਕਰੋੜ ਦੇ ਐਲਾਨ ’ਤੇ ਚੁੱਕੇ ਸਵਾਲ ਸੰਖੇਪ ਸਿਰਲੇਖ
ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਵੱਲੋਂ ਐੱਸਸੀ ਬਹੁਲ ਪਿੰਡਾਂ ਲਈ ਐਲਾਨੇ 750 ਕਰੋੜ ਰੁਪਏ ਦੇ ਵਿਕਾਸ ਪ੍ਰੋਗਰਾਮ ’ਤੇ ਸਵਾਲ ਚੁੱਕਦਿਆਂ ਇਸ ਨੂੰ ਕੇਂਦਰੀ ਯੋਜਨਾ ਨਾਲ ਜੋੜਿਆ। ਉਨ੍ਹਾਂ ਨਸ਼ਿਆਂ ਅਤੇ ਵੋਟਰ ਸੂਚੀਆਂ ਦੀ SIR ਦੇ ਮੁੱਦੇ ’ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ, ਜਦਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ AAP ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ।

ਛਪਾਰ ਦਾ ਇਤਿਹਾਸਕ ਮੇਲਾ: ਗੁੱਗਾ ਪੀਰ ਦੀ ਆਸਥਾ ਤੋਂ ਸਿਆਸੀ ਕਾਨਫਰੰਸਾਂ ਤੱਕ, ਜਾਣੋ ਕੀ ਹੈ ਇਸ ਮੇਲੇ ਦੀ ਮਹੱਤਤਾ
ਲੁਧਿਆਣਾ ਦੇ ਪਿੰਡ ਛਪਾਰ ਵਿੱਚ 24 ਤੋਂ 28 ਸਤੰਬਰ ਤੱਕ ਇਤਿਹਾਸਕ ਛਪਾਰ ਦਾ ਮੇਲਾ ਲੱਗ ਰਿਹਾ ਹੈ, ਜਿੱਥੇ ਗੁੱਗਾ ਪੀਰ ਦੀ ਮਾੜੀ ’ਤੇ ਮੱਥਾ ਟੇਕਣ ਲਈ ਦੂਰ-ਦੂਰ ਤੋਂ ਸ਼ਰਧਾਲੂ ਪਹੁੰਚ ਰਹੇ ਹਨ। ਮੇਲੇ ਵਿੱਚ ਮਿੱਟੀ ਕੱਢਣ ਦੀ ਪੁਰਾਤਨ ਰਸਮ ਦੇ ਨਾਲ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਅਤੇ ਸਿਆਸੀ ਕਾਨਫਰੰਸਾਂ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

ਮੁਹਾਲੀ ’ਚ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ’ਚ ਹਾਈਕੋਰਟ ਦੀ ਰੋਕ!
ਮੁਹਾਲੀ ਦੇ ਸੈਕਟਰ 101 ਅਤੇ 103 ਵਿੱਚ ਇੰਡਸਟਰੀਅਲ ਪਾਰਕ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਮਾਮਲਾ ਪਹੁੰਚਿਆ ਹੈ। GMADA ਦੇ ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਸੈਕਟਰਾਂ ਲਈ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਚੱਲ ਰਹੀ ਹੈ। ਸੈਕਟਰ 101 ਅਤੇ 103 ਨੂੰ ਉਦਯੋਗਿਕ ਵਿਕਾਸ ਲਈ ਨਿਰਧਾਰਤ ਕੀਤਾ ਗਿਆ ਹੈ।

