The Punjab Inside
Friday, 20 November 2026Admin Login

#Punjab News

All articles tagged with “Punjab News”

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 47.3 ਕਿਲੋ ਹੈਰੋਇਨ ਤੇ 3 ਪਿਸਤੌਲਾਂ ਸਮੇਤ ਫਿਰੋਜ਼ਪੁਰ ਦੇ 4 ਵਿਅਕਤੀ ਗ੍ਰਿਫ਼ਤਾਰ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 47.3 ਕਿਲੋ ਹੈਰੋਇਨ ਤੇ 3 ਪਿਸਤੌਲਾਂ ਸਮੇਤ ਫਿਰੋਜ਼ਪੁਰ ਦੇ 4 ਵਿਅਕਤੀ ਗ੍ਰਿਫ਼ਤਾਰ

ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 47.3 ਕਿਲੋ ਹੈਰੋਇਨ, ਤਿੰਨ .30 ਬੋਰ ਪਿਸਤੌਲਾਂ, ਤਿੰਨ ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਤਸਕਰੀ ਵਿੱਚ ਵਰਤੀਆਂ ਜਾ ਰਹੀਆਂ ਦੋ ਕਾਰਾਂ ਵੀ ਕਬਜ਼ੇ ਵਿੱਚ ਲਈਆਂ ਹਨ।

ਥਾਈਲੈਂਡ ’ਚ ਬਜ਼ੁਰਗ ਸਿੱਖ ਵਿਅਕਤੀ ਦੀ ਦਸਤਾਰ ਉਤਾਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿਖੇਧੀ

ਥਾਈਲੈਂਡ ’ਚ ਬਜ਼ੁਰਗ ਸਿੱਖ ਵਿਅਕਤੀ ਦੀ ਦਸਤਾਰ ਉਤਾਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿਖੇਧੀ

ਕਿਹਾ; ਵਿਦੇਸ਼ਾਂ ’ਚ ਸਿੱਖਾਂ ਦੀ ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਬੰਧਤ ਸਰਕਾਰਾਂ ਦੀ ਜ਼ਿੰਮੇਵਾਰੀ

ਏਸ਼ੀਆਈ ਖੇਡਾਂ ’ਚ ਸਿਰਸਾ ਦੇ ਦੋ ਖਿਡਾਰੀ ਦਿਖਾਉਣਗੇ ਹੁਨਰ, ਭਾਰਤੀ ਹਾਕੀ ਟੀਮ ’ਚ ਮਿਲੀ ਜਗ੍ਹਾ

ਏਸ਼ੀਆਈ ਖੇਡਾਂ ’ਚ ਸਿਰਸਾ ਦੇ ਦੋ ਖਿਡਾਰੀ ਦਿਖਾਉਣਗੇ ਹੁਨਰ, ਭਾਰਤੀ ਹਾਕੀ ਟੀਮ ’ਚ ਮਿਲੀ ਜਗ੍ਹਾ

ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਸਿਰਸਾ ਦੇ ਦੋ ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰਨਗੇ। ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਮਹਿਲਾ ਹਾਕੀ ਟੀਮ ਅਤੇ ਰਾਜਿੰਦਰ ਸਿੰਘ ਪੁਰਸ਼ ਹਾਕੀ ਟੀਮ ਦਾ ਹਿੱਸਾ ਹਨ। ਭਾਰਤੀ ਪੁਰਸ਼ ਟੀਮ ਪੂਲ-ਏ ਵਿੱਚ ਖੇਡੇਗੀ ਅਤੇ ਸੋਨ ਤਮਗਾ ਜਿੱਤਣ ਵਾਲੀ ਟੀਮ ਨੂੰ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਕੁਆਲੀਫਿਕੇਸ਼ਨ ਮਿਲੇਗੀ।

ਯੂ.ਕੇ. ’ਚ ਸਿੱਖ ਬੱਸ ਡਰਾਈਵਰ ’ਤੇ ਹਮਲਾ

ਯੂ.ਕੇ. ’ਚ ਸਿੱਖ ਬੱਸ ਡਰਾਈਵਰ ’ਤੇ ਹਮਲਾ

ਯੂ.ਕੇ. ਦੇ ਟੈਲਫੋਰਡ ਵਿੱਚ ਇੱਕ ਸਿੱਖ ਬੱਸ ਡਰਾਈਵਰ ’ਤੇ ਹਮਲੇ ਤੋਂ ਬਾਅਦ ਬੱਸ ਹਾਈਜੈਕ ਕਰਕੇ ਗਲਤ ਦਿਸ਼ਾ ਵਿੱਚ ਚਲਾਈ ਗਈ ਅਤੇ ਕਈ ਵਾਹਨਾਂ ਨੂੰ ਟੱਕਰਾਂ ਮਾਰੀਆਂ ਗਈਆਂ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਪੁਲਿਸ ਨੇ 20 ਸਾਲ ਦੇ ਕਰੀਬ ਇੱਕ ਵਿਅਕਤੀ ਨੂੰ ਲੁੱਟਖੋਹ ਅਤੇ ਖ਼ਤਰਨਾਕ ਡਰਾਈਵਿੰਗ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨਸਲੀ ਜਾਂ ਧਾਰਮਿਕ ਮਕਸਦ ਦੀ ਅਜੇ ਪੁਸ਼ਟੀ ਨਹੀਂ ਹੋਈ।

ਗੁਰੂਗ੍ਰਾਮ ’ਚ ‘ਯਮਰਾਜ ਐਕਸਪ੍ਰੈੱਸ’! ਖਚਾਖਚ ਭਰੇ ਆਟੋ ਦਾ ਵੀਡੀਓ ਵਾਇਰਲ, ਫਲਾਈਓਵਰ ’ਤੇ ਦੌੜਦਾ ਆਇਆ ਨਜ਼ਰ

ਗੁਰੂਗ੍ਰਾਮ ’ਚ ‘ਯਮਰਾਜ ਐਕਸਪ੍ਰੈੱਸ’! ਖਚਾਖਚ ਭਰੇ ਆਟੋ ਦਾ ਵੀਡੀਓ ਵਾਇਰਲ, ਫਲਾਈਓਵਰ ’ਤੇ ਦੌੜਦਾ ਆਇਆ ਨਜ਼ਰ

ਗੁਰੂਗ੍ਰਾਮ ਤੋਂ ਟ੍ਰੈਫਿਕ ਨਿਯਮਾਂ ਦੀ ਕਥਿਤ ਉਲੰਘਣਾ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਇੱਕ ਆਟੋ ਅੰਦਰੋਂ ਹੀ ਨਹੀਂ, ਸਗੋਂ ਪਿੱਛੇ ਅਤੇ ਉੱਪਰੋਂ ਵੀ ਸਵਾਰੀਆਂ ਨਾਲ ਭਰਿਆ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਟੋ ਵਿੱਚ ਦੋ ਦਰਜਨ ਤੋਂ ਵੱਧ ਲੋਕ ਸਵਾਰ ਸਨ ਅਤੇ ਇਹ ਗੁਰੂਗ੍ਰਾਮ-ਸੋਹਣਾ ਐਲੀਵੇਟਿਡ ਫਲਾਈਓਵਰ ’ਤੇ ਜਾਂਦਾ ਨਜ਼ਰ ਆਇਆ।

ਚੰਡੀਗੜ੍ਹ ਸੈਕਟਰ-17 ’ਚ ਅੱਜ ਤੋਂ ‘ਸ਼ੈਫੇਕਸ ਇੰਡੀਆ 2026’, ਫੂਡ ਬਿਜ਼ਨਸ ਦੀਆਂ ਚੁਣੌਤੀਆਂ ’ਤੇ ਹੋਵੇਗੀ ਚਰਚਾ

ਚੰਡੀਗੜ੍ਹ ਸੈਕਟਰ-17 ’ਚ ਅੱਜ ਤੋਂ ‘ਸ਼ੈਫੇਕਸ ਇੰਡੀਆ 2026’, ਫੂਡ ਬਿਜ਼ਨਸ ਦੀਆਂ ਚੁਣੌਤੀਆਂ ’ਤੇ ਹੋਵੇਗੀ ਚਰਚਾ

ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ 18 ਤੋਂ 20 ਸਤੰਬਰ ਤੱਕ ‘ਸ਼ੈਫੇਕਸ ਇੰਡੀਆ 2026’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤਿੰਨ ਦਿਨਾਂ ਦੇ ਇਸ ਸਮਾਗਮ ਵਿੱਚ ਸ਼ੈਫ, ਰੈਸਟੋਰੈਂਟ ਸੰਚਾਲਕ, ਫੂਡ ਉਦਯੋਗਪਤੀ, ਹਾਸਪਿਟੈਲਿਟੀ ਮਾਹਿਰ ਅਤੇ ਸਪਲਾਇਰ ਫੂਡ ਤੇ ਹਾਸਪਿਟੈਲਿਟੀ ਕਾਰੋਬਾਰ ਨਾਲ ਜੁੜੀਆਂ ਚੁਣੌਤੀਆਂ ਅਤੇ ਨਵੇਂ ਮੌਕਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ।

ਪੰਜਾਬ ‘ਚ ਚੱਲੀਆਂ ਫਿਰ ਗੋਲੀਆਂ, ਸਾਰੀ ਘਟਨਾ CCTV ਵਿੱਚ ਹੋਈ ਕੈਦ

ਪੰਜਾਬ ‘ਚ ਚੱਲੀਆਂ ਫਿਰ ਗੋਲੀਆਂ, ਸਾਰੀ ਘਟਨਾ CCTV ਵਿੱਚ ਹੋਈ ਕੈਦ

ਕੈਂਟ ਦੇ ਮੁਹੱਲਾ ਨੰਬਰ 30 ਵਿੱਚ ਦੇਰ ਰਾਤ 30-35 ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਹੰਗਾਮਾ ਕਰਕੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਕਰੀਬ 12 ਮਿੰਟ ਤੱਕ ਚੱਲੀ ਇਸ ਘਟਨਾ ਵਿੱਚ ਇੱਕ ਕਾਰ ਅਤੇ ਦੋ ਐਕਟਿਵਾ ਨੁਕਸਾਨੀਆਂ ਗਈਆਂ, ਪਰ ਕਿਸੇ ਵਿਅਕਤੀ ਨੂੰ ਗੋਲੀ ਨਹੀਂ ਲੱਗੀ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ।

Suspended DIG Bhullar Case: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ SC ’ਚ ਸੁਣਵਾਈ 4 ਹਫ਼ਤਿਆਂ ਲਈ ਟਲੀ

Suspended DIG Bhullar Case: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ SC ’ਚ ਸੁਣਵਾਈ 4 ਹਫ਼ਤਿਆਂ ਲਈ ਟਲੀ

ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਦੂਜੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਸੁਣਵਾਈ 4 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ। CBI ਵੱਲੋਂ ਜਾਂਚ ਕੀਤੇ ਜਾ ਰਹੇ ਇਸ ਮਾਮਲੇ ਵਿੱਚ ਅਦਾਲਤ ਨੇ ਸੰਕੇਤ ਦਿੱਤਾ ਕਿ ਕੁਝ ਅਹਿਮ ਗਵਾਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਜ਼ਮਾਨਤ ਅਰਜ਼ੀ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, 4 ਪੰਜਾਬੀ ਡਿਪੋਰਟ

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲਿਆਂ ’ਤੇ ਵੱਡੀ ਕਾਰਵਾਈ, 4 ਪੰਜਾਬੀ ਡਿਪੋਰਟ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਜਬਰੀ ਉਗਰਾਹੀ, ਗੋਲੀਬਾਰੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਹੈ। ਏਜੰਸੀ ਮੁਤਾਬਕ ਇਸ ਸਾਲ ਅਜਿਹੇ ਮਾਮਲਿਆਂ ਵਿੱਚ ਸ਼ਾਮਲ 111 ਸ਼ੱਕੀਆਂ ਨੂੰ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ।

ਏਸ਼ੀਆ ਕੱਪ ਜਿੱਤ ਕੇ ਦਿੱਲੀ ਪਰਤੀ ਭਾਰਤੀ ਮਹਿਲਾ ਕ੍ਰਿਕਟ ਟੀਮ, ਖਿਡਾਰਨਾਂ ਦਾ ਏਅਰਪੋਰਟ ’ਤੇ ਨਜ਼ਰ ਆਇਆ ਜੋਸ਼

ਏਸ਼ੀਆ ਕੱਪ ਜਿੱਤ ਕੇ ਦਿੱਲੀ ਪਰਤੀ ਭਾਰਤੀ ਮਹਿਲਾ ਕ੍ਰਿਕਟ ਟੀਮ, ਖਿਡਾਰਨਾਂ ਦਾ ਏਅਰਪੋਰਟ ’ਤੇ ਨਜ਼ਰ ਆਇਆ ਜੋਸ਼

ਦੁਬਈ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਰਾਤ ਦਿੱਲੀ ਪਰਤ ਆਈ। ਟੀਮ ਨੇ ਫਾਈਨਲ ਵਿੱਚ 183 ਦੌੜਾਂ ਬਣਾਈਆਂ ਅਤੇ ਸ੍ਰੀਲੰਕਾ ਨੂੰ 111 ਦੌੜਾਂ ’ਤੇ ਆਊਟ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਵੀ ਵਿਵਾਦ ਚਰਚਾ ਵਿੱਚ ਰਿਹਾ।

‘ਪੰਜਾਬੀ ਆ ਗਏ ਓਏ’, ਦਿਲਜੀਤ ਦੁਸਾਂਝ ਨੇ ਵੈਂਬਲੇ ਸਟੇਡੀਅਮ ’ਚ ਰਚਿਆ ਇਤਿਹਾਸ, ਹੁਣ ਅਹਿਮਦਾਬਾਦ ’ਚ ਹੋਵੇਗਾ ਵੱਡਾ ਸ਼ੋਅ

‘ਪੰਜਾਬੀ ਆ ਗਏ ਓਏ’, ਦਿਲਜੀਤ ਦੁਸਾਂਝ ਨੇ ਵੈਂਬਲੇ ਸਟੇਡੀਅਮ ’ਚ ਰਚਿਆ ਇਤਿਹਾਸ, ਹੁਣ ਅਹਿਮਦਾਬਾਦ ’ਚ ਹੋਵੇਗਾ ਵੱਡਾ ਸ਼ੋਅ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਲੰਡਨ ਦੇ ਮਸ਼ਹੂਰ ਵੈਂਬਲੇ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਕੇ ਇਤਿਹਾਸ ਰਚ ਦਿੱਤਾ। ਲਗਭਗ 90 ਹਜ਼ਾਰ ਦਰਸ਼ਕਾਂ ਦੇ ਸਾਹਮਣੇ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਨੇ 21 ਨਵੰਬਰ 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਲਾਈਵ ਸ਼ੋਅ ਕਰਨ ਦਾ ਐਲਾਨ ਕੀਤਾ।

ਪੰਜਾਬ ’ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਅੱਜ 7 ਜ਼ਿਲ੍ਹਿਆਂ ’ਚ ਯੈਲੋ ਅਲਰਟ

ਪੰਜਾਬ ’ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਅੱਜ 7 ਜ਼ਿਲ੍ਹਿਆਂ ’ਚ ਯੈਲੋ ਅਲਰਟ

ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ 7 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ 16 ਅਤੇ 17 ਸਤੰਬਰ ਨੂੰ ਚੰਡੀਗੜ੍ਹ ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।