#ED
All articles tagged with “ED”
Punjab Corruption Cases: ਈਡੀ ਦੀ ਚਿੱਠੀ ਦੀ ਗੂੰਜ—61 ਮਾਮਲੇ, 21 ਅਧਿਕਾਰੀ ਤੇ 5 ਵਿਚੋਲੇ
ਈਡੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲਿਖੇ ਗਏ ਕਥਿਤ ਪੱਤਰ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਪੱਤਰ ਵਿੱਚ 61 ਮਾਮਲਿਆਂ, 21 ਅਧਿਕਾਰੀਆਂ ਅਤੇ 5 ਪ੍ਰਾਈਵੇਟ ਵਿਚੋਲਿਆਂ ਨਾਲ ਜੁੜੇ ਕਥਿਤ ਦੋਸ਼ਾਂ ਦਾ ਜ਼ਿਕਰ ਹੈ। ਮਾਮਲਿਆਂ ਵਿੱਚ ਤਬਾਦਲੇ, ਤਾਇਨਾਤੀਆਂ, ਜ਼ਮੀਨੀ ਸੌਦੇ, ਅਸਲਾ ਲਾਇਸੈਂਸ, ਸਰਕਾਰੀ ਨੀਤੀਆਂ ਅਤੇ ਕਥਿਤ ਭੁਗਤਾਨ ਸ਼ਾਮਲ ਹਨ। ਨਿਤਿਨ ਗੋਹਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਦੱਸਦਿਆਂ ਖਾਰਜ ਕੀਤਾ ਹੈ।
Punjab Politicsਆਪ ਲੀਡਰਾਂ ਦੇ ਨਜਦੀਕੀਆਂ ‘ਤੇ ਐਕਸ਼ਨ ਦੀ ਤਿਆਰੀ!
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ AAP ਆਗੂਆਂ ਦੇ ਕਰੀਬੀ ਦੱਸੇ ਜਾ ਰਹੇ ਇੱਕ ਵਿਅਕਤੀ ਖ਼ਿਲਾਫ਼ ਕਾਰਵਾਈ ਅਤੇ FIR ਦਰਜ ਕਰਨ ਲਈ ਪੱਤਰ ਲਿਖਿਆ ਹੈ। ED ਦਾ ਦਾਅਵਾ ਹੈ ਕਿ ਵਿਅਕਤੀ ਕਥਿਤ ਤੌਰ ’ਤੇ IAS, IPS, PCS ਅਤੇ DSP ਅਧਿਕਾਰੀਆਂ ਦੀਆਂ ਤਬਾਦਲਾ-ਪੋਸਟਿੰਗਾਂ, ਟੈਂਡਰਾਂ, ਜ਼ਮੀਨੀ ਸੌਦਿਆਂ ਅਤੇ ਹਥਿਆਰਾਂ ਦੇ ਲਾਇਸੈਂਸਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਜਾਂਚ ਦੌਰਾਨ ਕਰੀਬ 21 ਲੱਖ ਰੁਪਏ ਨਕਦ ਅਤੇ ਕਥਿਤ ਨਕਦ ਤੇ ਹਵਾਲਾ ਲੈਣ-ਦੇਣ ਨਾਲ ਸਬੰਧਤ WhatsApp ਚੈਟਾਂ ਮਿਲਣ ਦਾ ED ਨੇ ਦਾਅਵਾ ਕੀਤਾ ਹੈ।
Punjab Politicsਹਰ ਘਰ ਤੱਕ ਪਹੁੰਚਣਗੀਆਂ BJP ਦੀਆਂ ਨੀਤੀਆਂ, Punjab ਬਚਾਉਣ ਦੀ ਮੁਹਿੰਮ ਹੋਵੇਗੀ ਤੇਜ਼ : Kewal Singh Dhillon
ਬੇਰੁਜ਼ਗਾਰੀ, ਨਸ਼ੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ’ਤੇ ਨਿਸ਼ਾਨਾ; 2027 ਦੀਆਂ ਚੋਣਾਂ ਲਈ ਭਾਜਪਾ ਨੇ ਸੰਗਠਨ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਤੇਜ਼
Punjab Politics'Akali Dal Waris Punjab De’ ਦਾ ਵੱਡਾ ਐਲਾਨ, 2027 ਦੀਆਂ ਚੋਣਾਂ ਇਕੱਲਿਆਂ ਲੜੇਗੀ ਪਾਰਟੀ
ਪੰਜਾਬ Voter List SIR: ਪੰਜਾਬ ਵਿੱਚ 20 ਲੱਖ ਵੋਟਰਾਂ ’ਤੇ ਲਟਕੀ ਤਲਵਾਰ, 1.93 ਕਰੋੜ ਨੇ ਜਮ੍ਹਾਂ ਕਰਵਾਏ ਗਣਨਾ ਫਾਰਮ
Punjab PoliticsPatiala 'ਚ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, Raja Warring ਦੇ ਭਾਸ਼ਣ ਵੇਲੇ Channi ਦੇ ਹੱਕ 'ਚ ਲੱਗੇ ਨਾਅਰੇ
Protestਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਮਰਨ ਵਰਤ ਕੀਤਾ ਖ਼ਤਮ, ਕੇਂਦਰ ਨੇ ਤਿੰਨ ਮੰਗਾਂ 'ਤੇ ਦਿੱਤਾ ਲਿਖਤੀ ਭਰੋਸਾ
ਸਮਾਜ ਸੇਵੀ ਸੋਨਮ ਵਾਂਗਚੁਕ ਨੇ ਕੇਂਦਰ ਸਰਕਾਰ ਵੱਲੋਂ ਤਿੰਨ ਮੁੱਖ ਮੰਗਾਂ 'ਤੇ ਲਿਖਤੀ ਭਰੋਸਾ ਮਿਲਣ ਤੋਂ ਬਾਅਦ 26 ਦਿਨਾਂ ਦਾ ਮਰਨ ਵਰਤ ਖ਼ਤਮ ਕਰ ਦਿੱਤਾ। ਸਰਕਾਰ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ, ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ 'ਤੇ ਸੰਸਦ ਵਿੱਚ ਚਰਚਾ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਬਹਿਬਲ ਕਲਾਂ ਗੋਲੀਕਾਂਡ: SIT ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਕੀਤਾ ਤਲਬ, ਅੱਜ ਸਵੇਰੇ 11 ਵਜੇ ਹੋਣਗੇ ਪੇਸ਼
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।
Punjab Politicsਸਾਬਕਾ SHO ਗੁਰਜਿੰਦਰਜੀਤ ਸਿੰਘ ਨਾਗਰਾ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ, 4 ਕਰੋੜ ਦੀ ਕਥਿਤ ਜਬਰਨ ਵਸੂਲੀ ਮਾਮਲੇ 'ਚ ਵੱਡੀ ਕਾਰਵਾਈ
ਟਾਂਡਾ ਉੜਮੁੜ ਦੇ ਸਾਬਕਾ SHO ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਕਥਿਤ 4 ਕਰੋੜ ਰੁਪਏ ਦੀ ਜਬਰਨ ਵਸੂਲੀ ਮਾਮਲੇ ਵਿੱਚ ਦਸੂਹਾ ਸਿਵਲ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੋਸ਼ ਹੈ ਕਿ ਕਤਲ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਬਚਾਉਣ ਦੇ ਨਾਂ 'ਤੇ ਵਸੂਲੀ ਕੀਤੀ ਗਈ। ਪੰਜਾਬ ਪੁਲਿਸ ਨੇ ਨਾਗਰਾ ਨੂੰ ਮੁਅੱਤਲ ਕਰਕੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ BNS ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ: SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ, ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ
ਸਾਲ 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਜਾਂਚ ਨੂੰ ਨਵਾਂ ਮੋੜ ਮਿਲਿਆ ਹੈ। SIT ਹੁਣ ਅਕਤੂਬਰ 2015 ਦੇ ਘਟਨਾਕ੍ਰਮ, ਪੁਲਿਸ ਕਾਰਵਾਈ ਦੇ ਹੁਕਮਾਂ ਅਤੇ ਫ਼ੈਸਲਾ ਲੈਣ ਵਾਲਿਆਂ ਦੀ ਭੂਮਿਕਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Punjab Politicsਕਪੂਰਥਲਾ ਮੇਅਰ ਚੋਣ 'ਤੇ ਹਾਈਕੋਰਟ ਦਾ ਵੱਡਾ ਐਕਸ਼ਨ: ਚੋਣ ਪ੍ਰਕਿਰਿਆ 'ਤੇ ਅੰਤ੍ਰਿਮ ਰੋਕ, DC ਸੰਭਾਲਣਗੇ ਨਿਗਮ ਦਾ ਕੰਮਕਾਜ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 'ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਚੋਣ ਦੀ ਵੀਡੀਓਗ੍ਰਾਫੀ CFSL ਨੂੰ ਭੇਜਣ ਦੇ ਹੁਕਮ ਦਿੱਤੇ ਹਨ ਅਤੇ ਅਗਲੇ ਹੁਕਮਾਂ ਤੱਕ ਨਗਰ ਨਿਗਮ ਦਾ ਪ੍ਰਸ਼ਾਸਨਿਕ ਕੰਮਕਾਜ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤਾ ਹੈ।
Punjabਖਾਲੜਾ ਹੱਤਿਆਕਾਂਡ: ਦੋਸ਼ੀ ਪੁਲਿਸ ਅਧਿਕਾਰੀਆਂ ਦੇ ਵੀਰਤਾ ਪਦਕ ਅਜੇ ਵੀ ਬਰਕਰਾਰ, ਕਾਰਵਾਈ ਨਾ ਹੋਣ 'ਤੇ ਉੱਠੇ ਸਵਾਲ
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੋ ਸਾਬਕਾ ਪੁਲਿਸ ਅਧਿਕਾਰੀਆਂ ਦੇ ਵੀਰਤਾ ਪਦਕ ਅਜੇ ਤੱਕ ਵਾਪਸ ਨਹੀਂ ਲਏ ਗਏ। ਕੇਂਦਰੀ ਗ੍ਰਹਿ ਮੰਤਰਾਲੇ ਦੇ 2007 ਦੇ ਨਿਰਦੇਸ਼ਾਂ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਮੁੜ ਸਵਾਲ ਉੱਠ ਰਹੇ ਹਨ।