#ED
All articles tagged with “ED”
GMADA ਦਫ਼ਤਰ ’ਚ 36 ਘੰਟਿਆਂ ਦੀ ED ਛਾਪੇਮਾਰੀ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਤੇ ਹਾਰਡ ਡਿਸਕਾਂ ਨਾਲ ਲੈ ਕੇ ਨਿਕਲੀ ਟੀਮ
ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਕਰੀਬ 36 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਸਵੇਰੇ ਲਗਭਗ 11:30 ਵਜੇ ਸਮਾਪਤ ਹੋ ਗਈ। ਸੂਤਰਾਂ ਮੁਤਾਬਕ ED ਦੀਆਂ ਟੀਮਾਂ 30 ਤੋਂ ਵੱਧ ਬੈਗਾਂ ਵਿੱਚ ਜ਼ਬਤ ਕੀਤੇ ਦਸਤਾਵੇਜ਼ਾਂ ਦੇ ਨਾਲ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਆਪਣੇ ਨਾਲ ਲੈ ਗਈਆਂ। ਇਸ ਦੌਰਾਨ GMADA ਦੇ ਕਿਸੇ ਅਧਿਕਾਰੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਹਾਲਾਂਕਿ, ਜ਼ਬਤ ਸਮੱਗਰੀ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿੱਚ ਅਧਿਕਾਰੀਆਂ ਨੂੰ ਸੰਮਨ ਕਰਕੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ED ਸਰਚ ਦਰਮਿਆਨ ਵਾਰੰਟ ਅਫਸਰ ਸਵੇਰੇ 4 ਵਜੇ GMADA ਦਫ਼ਤਰ ਪਹੁੰਚੇ
ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿੱਚ ਵਾਰੰਟ ਅਫਸਰ ਦੀ ਨਿਯੁਕਤੀ ਲਈ ਪਟੀਸ਼ਨ ਦਾਇਰ ਕਰਨ ਤੋਂ ਕੁਝ ਘੰਟਿਆਂ ਬਾਅਦ ਵਾਰੰਟ ਅਫਸਰ ਸਵੇਰੇ 4 ਵਜੇ GMADA ਦੇ ਫੇਜ਼-8, ਮੋਹਾਲੀ ਦਫ਼ਤਰ ਪਹੁੰਚੇ। ਉਨ੍ਹਾਂ ਨਾਲ ਚੰਡੀਗੜ੍ਹ ਪੁਲੀਸ ਦੇ DSP ਅਭਿਨੰਦਨ ਵੀ ਸਨ। ਵਾਰੰਟ ਅਫਸਰ ਨੇ ਅੰਦਰ ਜਾ ਕੇ ED ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਰੀਬ 5:40 ਵਜੇ ਦਫ਼ਤਰ ਤੋਂ ਬਾਹਰ ਨਿਕਲੇ।
ਪੰਜਾਬ ’ਚ ED ਦੀਆਂ ਸਰਚਾਂ ’ਤੇ ਹਾਈਕੋਰਟ ਦੀ ਨਜ਼ਰ, ਵਾਰੰਟ ਅਫਸਰ ਨਿਯੁਕਤ
ਪੰਜਾਬ ਵਿੱਚ ED ਦੀ ਸਰਚ ਅਤੇ ਜ਼ਬਤੀ ਕਾਰਵਾਈ ਦਰਮਿਆਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਿਗਰਾਨੀ ਲਈ ਸੀਨੀਅਰ ਰੈਂਕ ਦੇ ਵਾਰੰਟ ਅਫਸਰ ਨੂੰ ਨਿਯੁਕਤ ਕੀਤਾ ਹੈ। ਜਸਟਿਸ ਸੰਜੇ ਵਸ਼ਿਸ਼ਠ ਦੇ ਬੈਂਚ ਨੇ ਵਾਰੰਟ ਅਫਸਰ ਨੂੰ ਵੀਰਵਾਰ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਹਿਰਾਸਤ ਵਿੱਚ ਲਏ ਜਾਣ ਅਤੇ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੇ ਦਾਅਵੇ ਕੀਤੇ ਗਏ।
GMADA ’ਚ ਬਿਲਡਰਾਂ ਨੂੰ ਕਥਿਤ 100 ਕਰੋੜ ਤੋਂ ਵੱਧ ਦੀ ਰਾਹਤ ’ਤੇ ਬਾਜਵਾ ਨੇ ਮਾਨ ਸਰਕਾਰ ਤੋਂ ਮੰਗਿਆ ਜਵਾਬ
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ GMADA ਵਿੱਚ ਬਿਲਡਰਾਂ ਨੂੰ ਕਥਿਤ ਤੌਰ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਰਾਹਤ ਦੇਣ ਦੇ ਮਾਮਲੇ ’ਤੇ ਪੰਜਾਬ ਦੀ ਮਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ED ਦੀ ਜਾਂਚ ਦਾ ਹਵਾਲਾ ਦਿੰਦਿਆਂ ਇਸ ਮਾਮਲੇ ਦੀ ਸਮੇਂਬੱਧ ਜਾਂਚ ਅਤੇ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ GMADA ਦੀ ਜ਼ਮੀਨ ਅਤੇ ਸਰਕਾਰੀ ਆਮਦਨ ਨਾਲ ਜੁੜੇ ਫੈਸਲਿਆਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਮੰਤਰੀ ਹਰਦੀਪ ਮੁੰਡੀਆ ਦੇ ਭਤੀਜੇ ਤੋਂ ਬਾਅਦ ਇੱਕ ਹੋਰ ਪੰਜਾਬ ਵਿੱਚ ED ਦੀ ਰੇਡ
ਚੰਡੀਗੜ੍ਹ ਦੇ ਸੈਕਟਰ-39 ਵਿੱਚ ED ਦੀ ਰੇਡ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਕੋਠੀ ਨੰਬਰ 926 ਪੰਜਾਬ ਸਰਕਾਰ ਵੱਲੋਂ ਸਤਿੰਦਰ ਜੈਨ ਨੂੰ ਦਿੱਤੀ ਗਈ ਹੈ ਅਤੇ ਇਸੇ ਘਰ ਵਿੱਚ ED ਦੀ ਕਾਰਵਾਈ ਚੱਲ ਰਹੀ ਹੈ। ਮਜੀਠੀਆ ਨੇ ਇਸ ਸਬੰਧੀ ਪੋਸਟਰ ਵੀ ਜਾਰੀ ਕੀਤਾ ਹੈ। ਦਾਅਵੇ ਦੀ ਅਧਿਕਾਰਤ ਪੁਸ਼ਟੀ ਫਿਲਹਾਲ ਨਹੀਂ ਹੋਈ।
GMADA ’ਚ ED ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ, ਦਫ਼ਤਰ ਪਹੁੰਚੇ ਗੱਦਿਆਂ ਨੇ ਲੰਮੀ ਜਾਂਚ ਦੇ ਦਿੱਤੇ ਸੰਕੇਤ
ਮੁਹਾਲੀ ਦੇ ਫੇਜ਼-8 ਸਥਿਤ GMADA ਮੁੱਖ ਦਫ਼ਤਰ ਵਿੱਚ ED ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਹੈ। ਜਾਂਚ ਟੀਮ ਵੱਲੋਂ ਤਿੰਨ ਮੰਜ਼ਿਲਾਂ ਨੂੰ ਸੀਲ ਕਰਕੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਦਫ਼ਤਰ ਵਿੱਚ ED ਅਤੇ ਕੇਂਦਰੀ ਬਲਾਂ ਦੇ 100 ਤੋਂ ਵੱਧ ਕਰਮਚਾਰੀ ਮੌਜੂਦ ਦੱਸੇ ਜਾ ਰਹੇ ਹਨ। ਅਧਿਕਾਰੀਆਂ ਅਤੇ ਜਾਂਚ ਟੀਮ ਦੇ ਲੰਮਾ ਸਮਾਂ ਦਫ਼ਤਰ ਵਿੱਚ ਰਹਿਣ ਦੇ ਪ੍ਰਬੰਧ ਵਜੋਂ ਗੱਦੇ ਮੰਗਵਾਏ ਗਏ ਹਨ। ਪੰਜਾਬ ਦੇ ਹਾਊਸਿੰਗ ਸਕੱਤਰ ਵਿਕਾਸ ਗਰਗ ਨੂੰ ਵੀ ED ਦੀ ਗੱਡੀ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਵਾਪਸ ਦਫ਼ਤਰ ਲਿਆਂਦਾ ਗਿਆ।
ਮੰਤਰੀ ਮੁੰਡੀਆਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ED ਦੀ ਕਾਰਵਾਈ, ਦੁਪਹਿਰ 2:30 ਵਜੇ ਸ਼ੁਰੂ ਹੋਈ ਤਲਾਸ਼ੀ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ’ਤੇ ED ਨੇ ਦੁਪਹਿਰ ਕਰੀਬ 2:30 ਵਜੇ ਛਾਪੇਮਾਰੀ ਸ਼ੁਰੂ ਕੀਤੀ। ਕਾਰਵਾਈ ਦੌਰਾਨ ਪੁਲੀਸ ਵੀ ਮੌਜੂਦ ਰਹੀ। ਛਾਪੇਮਾਰੀ ਦੇ ਕਾਰਨਾਂ ਬਾਰੇ ਅਜੇ ED ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਸੂਤਰਾਂ ਨੇ ਪ੍ਰਿੰਸ ਦੇ ਮੰਤਰੀ ਨਾਲ ਕਰੀਬੀ ਸਬੰਧਾਂ ਅਤੇ ਵਿੱਤੀ ਮਾਮਲਿਆਂ ਨਾਲ ਜੁੜੇ ਹੋਣ ਦੇ ਦਾਅਵੇ ਕੀਤੇ ਹਨ, ਜਿਨ੍ਹਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।
ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਲੜ ਸਕਦੇ ਹਨ ਵਿਧਾਨ ਸਭਾ ਚੋਣ, ‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਣ ਦੀ ਚਰਚਾ
ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੇ ਸਿਆਸੀ ਪਾਰੀ ਸ਼ੁਰੂ ਕਰਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਮੁਤਾਬਕ ਉਹ 23 ਸਤੰਬਰ ਨੂੰ ਜਲੰਧਰ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ ਅਤੇ ਪਾਰਟੀ ਉਨ੍ਹਾਂ ਨੂੰ ਕਰਤਾਰਪੁਰ ਤੋਂ ਉਮੀਦਵਾਰ ਬਣਾ ਸਕਦੀ ਹੈ।

ਮੋਹਾਲੀ ’ਚ GMADA ਦਫ਼ਤਰ ’ਤੇ ED ਦੀ ਛਾਪੇਮਾਰੀ, 3 ਮੰਜ਼ਿਲਾਂ ਸੀਲ, ਰਿਕਾਰਡ ਜ਼ਬਤ
ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੋਹਾਲੀ ਸਥਿਤ GMADA ਦਫ਼ਤਰ ’ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਾਰਵਾਈ ਦੌਰਾਨ ਦਫ਼ਤਰ ਦੀਆਂ 3 ਮੰਜ਼ਿਲਾਂ ਸੀਲ ਕੀਤੀਆਂ ਗਈਆਂ ਅਤੇ Remigate ਸਮੇਤ ਹੋਰ ਮਾਮਲਿਆਂ ਨਾਲ ਸਬੰਧਤ ਰਿਕਾਰਡ ਜ਼ਬਤ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ED ਵੱਲੋਂ GMADA ਦੇ ਉੱਚ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਜਾਂਚ ਵਿੱਚ CLU, ਜ਼ਮੀਨ ਐਕਵਿਜ਼ੀਸ਼ਨ, ਪ੍ਰਾਈਵੇਟ ਰੀਅਲਟਰਾਂ ਨੂੰ ਕਥਿਤ ਫਾਇਦੇ ਅਤੇ ਪ੍ਰਾਪਰਟੀ ਨੀਲਾਮੀਆਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਾਮਲੇ ਸ਼ਾਮਲ ਦੱਸੇ ਜਾ ਰਹੇ ਹਨ।
ਪੰਜਾਬ ‘ਚ ED ਦੀ ਫਿਰ ਐਂਟਰੀ, ਕਥਿਤ 100 ਕਰੋੜ ਮਾਮਲੇ ਵਿੱਚ ਛਾਪੇਮਾਰੀ
ਪਟਿਆਲਾ ਅਤੇ ਮੁਹਾਲੀ ਵਿੱਚ ਕਥਿਤ ਨਕਲੀ ਕਾਲ ਸੈਂਟਰਾਂ ਅਤੇ ਸਾਈਬਰ ਠੱਗੀ ਨਾਲ ਜੁੜੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ। ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿੱਚ ਦੋ ਸ਼ੋਅਰੂਮ ਸੀਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਦੌਰਾਨ ਕਰੋੜਾਂ ਰੁਪਏ ਦੇ ਸ਼ੱਕੀ ਲੈਣ-ਦੇਣ ਅਤੇ ਕਥਿਤ ਤੌਰ ’ਤੇ ਕੁਝ ਨਾਮੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Punjab Corruption Cases: ਈਡੀ ਦੀ ਚਿੱਠੀ ਦੀ ਗੂੰਜ—61 ਮਾਮਲੇ, 21 ਅਧਿਕਾਰੀ ਤੇ 5 ਵਿਚੋਲੇ
ਈਡੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲਿਖੇ ਗਏ ਕਥਿਤ ਪੱਤਰ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਪੱਤਰ ਵਿੱਚ 61 ਮਾਮਲਿਆਂ, 21 ਅਧਿਕਾਰੀਆਂ ਅਤੇ 5 ਪ੍ਰਾਈਵੇਟ ਵਿਚੋਲਿਆਂ ਨਾਲ ਜੁੜੇ ਕਥਿਤ ਦੋਸ਼ਾਂ ਦਾ ਜ਼ਿਕਰ ਹੈ। ਮਾਮਲਿਆਂ ਵਿੱਚ ਤਬਾਦਲੇ, ਤਾਇਨਾਤੀਆਂ, ਜ਼ਮੀਨੀ ਸੌਦੇ, ਅਸਲਾ ਲਾਇਸੈਂਸ, ਸਰਕਾਰੀ ਨੀਤੀਆਂ ਅਤੇ ਕਥਿਤ ਭੁਗਤਾਨ ਸ਼ਾਮਲ ਹਨ। ਨਿਤਿਨ ਗੋਹਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਦੱਸਦਿਆਂ ਖਾਰਜ ਕੀਤਾ ਹੈ।

ਆਪ ਲੀਡਰਾਂ ਦੇ ਨਜਦੀਕੀਆਂ ‘ਤੇ ਐਕਸ਼ਨ ਦੀ ਤਿਆਰੀ!
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ AAP ਆਗੂਆਂ ਦੇ ਕਰੀਬੀ ਦੱਸੇ ਜਾ ਰਹੇ ਇੱਕ ਵਿਅਕਤੀ ਖ਼ਿਲਾਫ਼ ਕਾਰਵਾਈ ਅਤੇ FIR ਦਰਜ ਕਰਨ ਲਈ ਪੱਤਰ ਲਿਖਿਆ ਹੈ। ED ਦਾ ਦਾਅਵਾ ਹੈ ਕਿ ਵਿਅਕਤੀ ਕਥਿਤ ਤੌਰ ’ਤੇ IAS, IPS, PCS ਅਤੇ DSP ਅਧਿਕਾਰੀਆਂ ਦੀਆਂ ਤਬਾਦਲਾ-ਪੋਸਟਿੰਗਾਂ, ਟੈਂਡਰਾਂ, ਜ਼ਮੀਨੀ ਸੌਦਿਆਂ ਅਤੇ ਹਥਿਆਰਾਂ ਦੇ ਲਾਇਸੈਂਸਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਜਾਂਚ ਦੌਰਾਨ ਕਰੀਬ 21 ਲੱਖ ਰੁਪਏ ਨਕਦ ਅਤੇ ਕਥਿਤ ਨਕਦ ਤੇ ਹਵਾਲਾ ਲੈਣ-ਦੇਣ ਨਾਲ ਸਬੰਧਤ WhatsApp ਚੈਟਾਂ ਮਿਲਣ ਦਾ ED ਨੇ ਦਾਅਵਾ ਕੀਤਾ ਹੈ।

