#Punjab
All articles tagged with “Punjab”

ਅੰਮ੍ਰਿਤਸਰ ’ਚ ਟਿੱਪਰ ਦੀ ਟੱਕਰ ਨਾਲ SGPC ਕਰਮਚਾਰੀ ਦੀ ਮੌਤ, ਦੋ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਪੰਜਾਬ ਵਿੱਚ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ। ਪਿੰਡ ਗੱਗੋਮਾਹਲ ਦੇ ਕੋਲ ਹੋਏ ਇਸ ਹਾਦਸੇ ਵਿੱਚ ਟਿੱਪਰ ਅਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਸਵਾਰ ਪਰਮਜੀਤ ਸਿੰਘ ਦੀ ਮੌਕੇ 'ਤੇ ਹੀ ਜਾਨ ਚਲੀ ਗਈ।

ਪੰਜਾਬ ਦਾ ਮੌਸਮ: 7 ਤੇ 8 ਅਪ੍ਰੈਲ ਦੀ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਵੱਲੋਂ Orange Alert ਜਾਰੀ
ਪੰਜਾਬ ਦੇ ਮੌਸਮ ਵਿਚ ਇਕ ਵਾਰ ਫਿਰ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਬੀਤੀ ਦਿਨੀਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੇ ਗੜੇਮਾਰੀ ਨੇ ਮੌਸਮ ਨੂੰ ਫਿਰ ਤੋਂ ਠੰਡਾ ਕਰ ਦਿੱਤਾ ਹੈ।

ਜੰਗ ਦੀ ਅੱਗ ’ਚ ਝੁਲਸਿਆ ਦਵਾਈ ਬਾਜ਼ਾਰ: ਪੈਰਾਸੀਟਾਮੋਲ ਤੋਂ ਲੈ ਕੇ ਇੰਸੁਲਿਨ ਤੱਕ ਸਭ ਮਹਿੰਗਾ, ਜਾਣੋ ਹੁਣ ਕਿੰਨਾ ਵਧਿਆ ਬਿੱਲ
ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਵਧਦੇ ਤਣਾਅ ਕਾਰਨ ਖਾੜੀ ਦੇਸ਼ਾਂ ਵਿੱਚ ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਅਸਰ ਹੁਣ ਜ਼ਿਲ੍ਹੇ ਦੇ ਫਾਰਮਾਸਿਊਟੀਕਲ ਬਾਜ਼ਾਰ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਜ਼ਿਲ੍ਹੇ ਵਿੱਚ ਜਿੱਥੇ ਰੋਜ਼ਾਨਾ 50 ਤੋਂ 70 ਲੱਖ ਰੁਪਏ ਦਾ ਕਾਰੋਬਾਰ ਹੁੰਦਾ ਹੈ ਅਤੇ ਮਹੀਨਾਵਾਰ ਕਾਰੋਬਾਰ 15 ਕਰੋੜ ਤੋਂ 18 ਕਰੋੜ ਰੁਪਏ ਦੇ ਵਿਚਕਾਰ ਪਹੁੰਚਦਾ ਹੈ, ਅਜਿਹੇ ਵਿੱਚ ਦਵਾਈਆਂ ਦੀਆਂ ਕੀਮਤਾਂ ਵਿੱਚ ਔਸਤਨ ਕਰੀਬ 10 ਫੀਸਦੀ ਤੱਕ ਦਾ ਵਾਧਾ ਸਿੱਧੇ ਤੌਰ 'ਤੇ ਇਸ ਵੱਡੇ ਬਾਜ਼ਾਰ ਅਤੇ ਆਮ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਪੱਕੀ ਫ਼ਸਲ ’ਤੇ ਮੀਂਹ ਅਤੇ ਗੜਿਆਂ ਦੀ ਮਾਰ
ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਫ਼ਸਲ ਵਿਛੀ

LPG shortage: ਪਿੰਡਾਂ ਤੋਂ ਸ਼ਹਿਰਾਂ ਤੱਕ ਨਵਾਂ ਸੰਕਟ; ਪਰਵਾਸੀ ਮਜ਼ਦੂਰ ਘਰਾਂ ਨੂੰ ਪਰਤਣ ਲੱਗੇ
ਨਾ ਤਾਂ ਚੋਣਾਂ ਹਨ ਅਤੇ ਨਾ ਹੀ ਕੋਈ ਮਹਾਂਮਾਰੀ ਪਰ ਪਰਵਾਸੀ ਮਜ਼ਦੂਰ ਆਪਣਾ ਸਾਮਾਨ ਬੰਨ੍ਹ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਪਣੇ ਜੱਦੀ ਪਿੰਡਾਂ ਨੂੰ ਜਾਣ ਲੱਗੇ ਹਨ। ਇਸ ਵਾਰ ਰਸੋਈ ਗੈਸ ਸਿਲੰਡਰਾਂ ਦੀ ਕਿੱਲਤ ਉਨ੍ਹਾਂ ਨੂੰ ਆਪਣੇ ਕੰਮਕਾਰ ਛੱਡਣ...

ਨੌਂ ਨਗਰ ਨਿਗਮਾਂ ਤੇ 102 ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਜਾਰੀ
ਹਾਈ ਕੋਰਟ ਨੇ ਹਾਲ ਹੀ ਵਿੱਚ ਵਾਰਡਾਂ ਦੀ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਇੱਕ ਸਮੂਹ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਵਾਰਡਾਂ ਦੀ ਹੱਦਬੰਦੀ ਇੱਕ ਵਿਧਾਨਕ ਕਾਰਜ ਹੈ, ਜਿਸਨੂੰ ਸਿਰਫ਼ ਇਸ ਆਧਾਰ 'ਤੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਪਟੀਸ਼ਨਕਰਤਾਵਾਂ ਦੇ ਇਤਰਾਜ਼ਾਂ ਨੂੰ ਵਿਸਤ੍ਰਿਤ ਢੰਗ ਨਾਲ ਸਵੀਕਾਰ ਜਾਂ ਰੱਦ ਨਹੀਂ ਕੀਤਾ ਗਿਆ ਸੀ

ਅੰਮ੍ਰਿਤਸਰ ’ਚ ਸਿਹਤ ਕਾਰਡ 'ਤੇ ਇਲਾਜ ਤੋਂ ਇਨਕਾਰ; ਹਸਪਤਾਲ ’ਚ ਹੰਗਾਮਾ, ਵਿਧਾਇਕ ਨੇ ਪਹੁੰਚ ਕੇ ਬੀਮਾਰ ਬੱਚੇ ਨੂੰ ਕਰਵਾਇਆ ਰੈਫਰ
ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰ ਦੀ ਸਿਹਤ ਯੋਜਨਾ ਹੋਣ ਦੇ ਬਾਵਜੂਦ ਇੱਕ ਗਰੀਬ ਪਰਿਵਾਰ ਨੂੰ ਆਪਣੇ ਬੀਮਾਰ ਬੱਚੇ ਦੇ ਇਲਾਜ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਮਕਬੂਲਪੁਰਾ ਖੇਤਰ ਦੇ ਇੱਕ ਨਿੱਜੀ ਹਸਪਤਾਲ ਦੀ ਹੈ, ਜਿੱਥੇ ਸਿਹਤ ਕਾਰਡ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਹੋਣ ਦੇ ਬਾਵਜੂਦ ਹਸਪਤਾਲ ਪ੍ਰਬੰਧਨ ਨੇ ਬੱਚੇ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ
ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੋਕਾਂ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਕਈ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਾਲੀ ਜਗ੍ਹਾ ਆਨਾਜ ਮੰਡੀ ਨੇੜੇ ਪਹੁੰਚਣ ਵਿਚ ਸਫਲ ਹੋ ਗਏ।

ਆੜ੍ਹਤੀਆਂ ਦੀ ਹੜਤਾਲ ਵਿਚਾਲੇ ਮੁੱਖ ਮੰਤਰੀ ਮਾਨ ਦਾ ਵੱਡਾ ਪੈਂਤੜਾ: ਸਹਿਕਾਰੀ ਸਭਾਵਾਂ ਹੁਣ ਕਰਨਗੀਆਂ ਆੜ੍ਹਤ
ਪੰਜਾਬ ਹਿਤ ’ਚ ਕੰਮ ਕਰਨ ਵਾਲੇ ਆੜ੍ਹਤੀਆਂ ਲਈ ‘ਪ੍ਰੋਤਸਾਹਨ ਨੀਤੀ’

Punjab ਵਿੱਚ ਮੀਂਹ ਅਤੇ ਗੜਿਆਂ ਨੇ ਫ਼ਸਲ ਝੰਬੀ
ਲੰਘੇ ਹਫ਼ਤੇ ਦੌਰਾਨ ਇਕ ਲੱਖ ਏਕੜ ਫ਼ਸਲ ਨੁਕਸਾਨੀ; ਮਾਝੇ ’ਚ ਵੀ ਕੁਝ ਥਾਈਂ ਗੜੇਮਾਰੀ

ਕੁਦਰਤ ਦਾ ਕਹਿਰ: ਰਸੂਲਪੁਰ 'ਚ ਅਸਮਾਨੀ ਬਿਜਲੀ ਨੇ ਖੋਹਿਆ ਘਰ ਦਾ ਚਿਰਾਗ, 2 ਨੌਜਵਾਨ ਹਸਪਤਾਲ 'ਚ ਜ਼ੇਰੇ ਇਲਾਜ
ਤਰਨਦੀਪ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ ਜਦਕਿ ਬਾਕੀ ਦੋਵਾਂ ਨੂੰ ਨਵਾਂਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨਾਂ ਦੀ ਹਾਲਤ ਸਥਿਰ ਹੈ।


