#Punjab
All articles tagged with “Punjab”

ਪੰਜਾਬ ਵਿਚ ਅਗਲੇ 5 ਦਿਨ 8-10 ਘੰਟਿਆਂ ਦੇ ਲੰਬੇ ਬਿਜਲੀ ਕੱਟ, ਵੇਖੋ ਆਪਣਾ ਸ਼ਹਿਰ ਤੇ ਜਾਣੋ ਪੂਰਾ ਟਾਈਮਟੇਬਲ
Powercom Power Cut in Punjab: ਵਿਭਾਗ ਦੇ ਅਨੁਸਾਰ ਇਹ ਕੱਟ ਬਿਜਲੀ ਢਾਂਚੇ ਦੀ ਮੁਰੰਮਤ ਅਤੇ ਅਧੁਨਿਕਤਾ ਦੇ ਕੰਮਾਂ ਕਰਕੇ ਕੀਤੇ ਜਾ ਰਹੇ ਹਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਪਾਸ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ 'ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਾਰ (ਸੋਧ) ਬਿੱਲ, 2026' ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਕਾਨੂੰਨ ਦੇ ਤਹਿਤ, ਜੇਕਰ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ - ਭਾਵ ਦੋਸ਼ੀ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ, ₹25 ਲੱਖ ਤੱਕ ਦੇ ਭਾਰੀ ਜੁਰਮਾਨੇ ਲਈ ਵੀ ਪ੍ਰਬੰਧ ਕੀਤੇ ਗਏ ਹਨ।

ਹਰਮੀਤ ਸਿੰਘ ਪਠਾਣਮਾਜਰਾ ਦੀ ਇੱਕ ਹੋਰ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ
Harmeet Singh Pathanmajra Arrest: ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ ਅਤੇ ਉਨ੍ਹਾਂ ਖ਼ਿਲਾਫ਼ ਮਾਮਲੇ ਹੋਰ ਗੰਭੀਰ ਹੁੰਦੇ ਜਾ ਰਹੇ ਹਨ।

ਸਮਾਣਾ ਟਾਵਰ ਮੋਰਚਾ : 18 ਮਹੀਨਿਆਂ ਬਾਅਦ ਗੁਰਜੀਤ ਸਿੰਘ ਖਾਲਸਾ ਹੇਠਾਂ ਉਤਰਨ ਲਈ ਸਹਿਮਤ ਹੋਏ
ਸਮਾਣਾ ਵਿੱਚ 400 ਫੁੱਟ ਉੱਚੇ ਟੈਲੀਕਾਮ ਟਾਵਰ 'ਤੇ ਚੜ੍ਹੇ 43 ਸਾਲਾ ਗੁਰਜੀਤ ਸਿੰਘ ਖਾਲਸਾ ਐਤਵਾਰ ਨੂੰ ਹੇਠਾਂ ਉਤਰਨ ਲਈ ਸਹਿਮਤ ਹੋ ਗਏ ਹਨ। ਉਹ ਅਕਤੂਬਰ 2024 ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਇਸ ਟਾਵਰ 'ਤੇ...

ਮਾਨ ਸਰਕਾਰ ਨੂੰ ਹਾਈ ਕੋਰਟ ਨੇ ਝਿੜਕਿਆ: ਕਿਹਾ—ਪੰਜਾਬ ਤੋਂ ਹੋਰ ਕੀ ਉਮੀਦ ਕਰੀਏ?
ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ, ਅਦਾਲਤ ਨੇ ਕਿਹਾ ਕਿ ਇੱਕ ਵਾਰ ਜਦੋਂ ਪੰਜਾਬ ਸਰਕਾਰ ਸਹੂਲਤਾਂ ਪ੍ਰਦਾਨ ਕਰ ਦਿੰਦੀ ਹੈ, ਤਾਂ ਪਟੀਸ਼ਨਰ ਆਪਣੀਆਂ ਮੰਗਾਂ ਨਾਲ ਦੁਬਾਰਾ ਹਾਈ ਕੋਰਟ ਜਾ ਸਕਦਾ ਹੈ।

Today Weather: ਭਾਰੀ ਮੀਂਹ-ਤੂਫਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਵਿਚ ਗੜ੍ਹੇਮਾਰੀ ਦੀ ਚਿਤਾਵਨੀ
Today Weather Live: ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਤਾਪਮਾਨ 40-ਡਿਗਰੀ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਤਾਜ਼ਾ ਅਪਡੇਟਸ ਦੇ ਅਨੁਸਾਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਕਈ ਚੱਕਰਵਾਤੀ ਸਰਕੂਲੇਸ਼ਨਾਂ ਦੇ ਨਾਲ ਲਗਭਗ 13 ਰਾਜਾਂ ਵਿੱਚ ਮੌਸਮ ਦੇ ਪੈਟਰਨਾਂ ਵਿੱਚ ਅਚਾਨਕ ਤਬਦੀਲੀ ਆਈ ਹੈ। ਇਸ ਤਬਦੀਲੀ ਦਾ ਪ੍ਰਭਾਵ ਖਾਸ ਤੌਰ 'ਤੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਸਪੱਸ਼ਟ ਹੈ।

ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹ
ਜਲੰਧਰ ਸ਼ਹਿਰ ਦੇ ਕਾਲਾ ਸੰਘਿਆਂ ਰੋਡ ’ਤੇ ਸਥਿਤ ਇਕ ਕਬਾੜ ਦੇ ਗੋਦਾਮ ਵਿਚ ਸ਼ਨੀਵਾਰ ਸਵੇਰ ਤੋਂ ਲੱਗੀ ਅੱਗ ਦੇ ਭਾਂਬੜ ਅਜੇ ਵੀ ਮਚ ਰਹੇ ਹਨ। ਤੇਜ਼ ਹਵਾਵਾਂ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।

ਵੱਡੀ ਵਾਰਦਾਤ: ਗੋਲੀਆਂ ਮਾਰਕੇ ਨੌਜਵਾਨ ਦਾ ਕਤਲ!
ਨੌਜਵਾਨ ਨਾਲ ਹੋਇਆ ਖੌਫਨਾਕ ਵਾਕਿਆ। ਗੋਲੀਆਂ ਦੀ ਗੂੰਜ ਨਾਲ ਇਕ ਪਰਿਵਾਰ ਉੱਜੜ ਗਿਆ। ਕੀ ਮਿਲੇਗਾ ਇਨਸਾਫ਼? ਪੜ੍ਹੋ ਪੂਰੀ ਖ਼ਬਰ…

Punjab News: ਕਣਕ ਦੀ ਖ਼ਰੀਦ ਨੇ ਜ਼ੋਰ ਫੜਿਆ, ਚੁਕਾਈ ਸੁਸਤ
ਇੱਕੋ ਦਿਨ ’ਚ 10.66 ਲੱਖ ਟਨ ਕਣਕ ਦੀ ਖ਼ਰੀਦ; ਪ੍ਰਾਈਵੇਟ ਖ਼ਰੀਦਦਾਰ ਨਹੀਂ ਲੈ ਰਹੇ ਦਿਲਚਸਪੀ

Punjab School Summer Vacation- ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ!
Punjab school summer vacation 2026- ਇਸ ਵਾਰ ਭਾਰਤ ਵਿਚ ਕਹਿਰ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰੇ ਉਤਰੀ ਭਾਰਤ ਵਿਚ ਮੌਸਮ ਇਕਦਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਅਜਿਹੇ ਵਿਚ ਸਕੂਲਾਂ ਵਿਚ ਛੁੱਟੀਆਂ ਬਾਰੇ ਵੱਡੀ ਅਪਡੇਟ ਆ ਰਹੀ ਹੈ।

Big Breaking : ਪੰਜਾਬ ’ਚ ਬਣਿਆ ਬੇਅਦਬੀ ਵਿਰੋਧੀ ਕਾਨੂੰਨ... ਰਾਜਪਾਲ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026 ’ਤੇ ਲਾਈ ਮੋਹਰ
ਪੰਜਾਬ ਵਿੱਚ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਮਾਨ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਪੰਜਾਬ ਦੇ ਰਾਜਪਾਲ (Governor) ਵੱਲੋਂ ਬੇਅਦਬੀ ਵਿਰੋਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੇ ਜਾਣ ਤੋਂ ਬਾਅਦ ਹੁਣ ਇਹ ਸਖ਼ਤ ਕਾਨੂੰਨ ਪੂਰੇ ਸੂਬੇ ਵਿੱਚ ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇਸ ਦੀ ਪੁਸ਼ਟੀ ਕਰਦਿਆਂ ਪੰਜਾਬੀਆਂ ਨਾਲ ਸਾਂਝੀ ਕੀਤੀ ਹੈ।

Mission 2027: ਅਕਾਲੀ ਦਲ ਦੇ ਦੋ ਧੜਿਆਂ ਵਿਚ ਹੋਇਆ ਗੱਠਜੋੜ...ਮਿਲ ਕੇ ਲੜਨਗੇ ਚੋਣਾਂ!
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਇੱਕ ਧੜਾ ਹੈ। ਉੱਥੇ ਹੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਬੰਦ ਹੈ।
