The Punjab Inside
Friday, 20 November 2026Admin Login

#Punjab

All articles tagged with “Punjab”

ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ: ਡਿਊਟੀ ਤੋਂ ਘਰ ਪਰਤਦੇ ਸਮੇਂ ਬਾਈਕ ਸਵਾਰਾਂ ਨੇ ਮਾਰੀ ਗੋਲੀ

ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ: ਡਿਊਟੀ ਤੋਂ ਘਰ ਪਰਤਦੇ ਸਮੇਂ ਬਾਈਕ ਸਵਾਰਾਂ ਨੇ ਮਾਰੀ ਗੋਲੀ

ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਡਿਊਟੀ ਤੋਂ ਘਰ ਪਰਤਦੇ ਸਮੇਂ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਪਿੱਛਿਓਂ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੀ ਬਾਂਹ ਦੇ ਆਰ-ਪਾਰ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ASI ਨੇ ਆਪਣੇ ਭਰਾ ਦੇ ਕਤਲ ਨਾਲ ਸਬੰਧਤ ਅਦਾਲਤੀ ਕੇਸ ਕਾਰਨ ਪੁਰਾਣੀ ਰੰਜਿਸ਼ ਤਹਿਤ ਹਮਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋ ਨਾਬਾਲਗ ਕੁੜੀਆਂ ਦੀਆਂ ਖੁਦਕੁਸ਼ੀਆਂ ਨੇ ਖੜ੍ਹੇ ਕੀਤੇ ਕਈ ਸਵਾਲ

ਦੋ ਨਾਬਾਲਗ ਕੁੜੀਆਂ ਦੀਆਂ ਖੁਦਕੁਸ਼ੀਆਂ ਨੇ ਖੜ੍ਹੇ ਕੀਤੇ ਕਈ ਸਵਾਲ

ਅੰਮ੍ਰਿਤਸਰ ਵਿੱਚ ਦੋ ਨਾਬਾਲਗ ਵਿਦਿਆਰਥਣਾਂ ਦੀਆਂ ਖੁਦਕੁਸ਼ੀਆਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਵਿਵਹਾਰ, ਫੀਸ ਸਬੰਧੀ ਦਬਾਅ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇੱਕ ਮਾਮਲੇ ਵਿੱਚ ਪਰਿਵਾਰ ਨੇ ਸਕੂਲ ਵਿੱਚ ਕਥਿਤ ਬੇਇੱਜ਼ਤੀ ਅਤੇ ਦੂਜੇ ਵਿੱਚ ਫੀਸ ਨੂੰ ਲੈ ਕੇ ਕਥਿਤ ਪਰੇਸ਼ਾਨੀ ਦੇ ਦੋਸ਼ ਲਾਏ ਹਨ। ਮਾਹਿਰਾਂ ਨੇ ਇਕੱਲੇਪਣ, ਨਿਰਾਸ਼ਾ ਅਤੇ ਡਿਜੀਟਲ ਮੀਡੀਆ ਕਾਰਨ ਵਧ ਰਹੀ ਸਮਾਜਿਕ ਤੁਲਨਾ ਨੂੰ ਵੀ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਚਿੰਤਾ ਦਾ ਵਿਸ਼ਾ ਦੱਸਿਆ ਹੈ।

ਲੁਧਿਆਣਾ ਤੇ ਬਠਿੰਡਾ ’ਚ 24 ਘੰਟਿਆਂ ਦੌਰਾਨ 2 ਸਾਬਕਾ ਸਰਪੰਚਾਂ ਦਾ ਕਤਲ

ਲੁਧਿਆਣਾ ਤੇ ਬਠਿੰਡਾ ’ਚ 24 ਘੰਟਿਆਂ ਦੌਰਾਨ 2 ਸਾਬਕਾ ਸਰਪੰਚਾਂ ਦਾ ਕਤਲ

ਲੁਧਿਆਣਾ ਅਤੇ ਬਠਿੰਡਾ ਵਿੱਚ 24 ਘੰਟਿਆਂ ਦੌਰਾਨ ਦੋ ਸਾਬਕਾ ਸਰਪੰਚਾਂ ਦਾ ਕਤਲ ਹੋਇਆ। ਮਾਣੇਵਾਲ ਦੇ ਨਵਤੇਜ ਸਿੰਘ ਨੀਟੂ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ, ਜਦਕਿ ਫੂਸ ਮੰਡੀ ਦੇ ਜਗਤਾਰ ਸਿੰਘ ਉਰਫ਼ ਤਾਰਾ ’ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ। ਲੁਧਿਆਣਾ ਪੁਲੀਸ ਜ਼ਮੀਨੀ ਵਿਵਾਦ ਨੂੰ ਕਤਲ ਦਾ ਕਾਰਨ ਮੰਨ ਕੇ ਜਾਂਚ ਕਰ ਰਹੀ ਹੈ, ਜਦਕਿ ਬਠਿੰਡਾ ਵਿੱਚ ਪੁਲੀਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਬਾਦਲਿਆਂ, ਪਸੰਦੀਦਾ ਨੀਤੀਆਂ ਅਤੇ ਟੈਂਡਰਾਂ ਲਈ ਪੈਸੇ ਲੈਣ ਦੇ ਲਾਏ ਗਏ ਸਨ ਦੋਸ਼; ED ਨੇ ਪੰਜਾਬ ਸਰਕਾਰ ’ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼

ਤਬਾਦਲਿਆਂ, ਪਸੰਦੀਦਾ ਨੀਤੀਆਂ ਅਤੇ ਟੈਂਡਰਾਂ ਲਈ ਪੈਸੇ ਲੈਣ ਦੇ ਲਾਏ ਗਏ ਸਨ ਦੋਸ਼; ED ਨੇ ਪੰਜਾਬ ਸਰਕਾਰ ’ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਜ ਉਸ ਪਟੀਸ਼ਨ ’ਤੇ ਫੈਸਲਾ ਸੁਣਾਏਗੀ, ਜਿਸ ਵਿੱਚ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਵਿਅਕਤੀਆਂ ’ਤੇ ਤਬਾਦਲਿਆਂ, ਪਸੰਦੀਦਾ ਨੀਤੀਆਂ ਅਤੇ ਟੈਂਡਰਾਂ ਲਈ ਕਥਿਤ ਤੌਰ ’ਤੇ ਪੈਸੇ ਲੈਣ ਦੇ ਦੋਸ਼ ਲਾਏ ਗਏ ਹਨ। ED ਨੇ ਪੰਜਾਬ ਸਰਕਾਰ ’ਤੇ ਆਪਣੇ ਪੱਤਰ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਸਰਕਾਰ ਨੇ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ।

ਸਾਊਦੀ ਅਰਬ ’ਚ ਹਿਰਾਸਤ ਅਧੀਨ ਬਲਜਿੰਦਰ ਸਿੰਘ ਦਾ ਮਾਮਲਾ PMO ਪਹੁੰਚਿਆ, ਡਾ. ਬਲਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਦੀ ਕੀਤੀ ਅਪੀਲ

ਸਾਊਦੀ ਅਰਬ ’ਚ ਹਿਰਾਸਤ ਅਧੀਨ ਬਲਜਿੰਦਰ ਸਿੰਘ ਦਾ ਮਾਮਲਾ PMO ਪਹੁੰਚਿਆ, ਡਾ. ਬਲਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਦੀ ਕੀਤੀ ਅਪੀਲ

ਸਾਊਦੀ ਅਰਬ ਵਿੱਚ ਹਿਰਾਸਤ ਅਧੀਨ ਬਲਜਿੰਦਰ ਸਿੰਘ ਦਿਓਲ ਦੇ ਮਾਮਲੇ ਨੂੰ ਲੈ ਕੇ UNHRC–WHRPC ਦੀ ਟੀਮ ਵੱਲੋਂ ਯਤਨ ਜਾਰੀ ਹਨ। ਡਾ. ਬਲਜਿੰਦਰ ਸਿੰਘ ਨੇ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਦਫ਼ਤਰ (PMO) ਪਹੁੰਚ ਕੇ ਮਾਮਲੇ ਸਬੰਧੀ ਵਿਸਥਾਰਪੂਰਵਕ ਪ੍ਰਤੀਨਿਧਤਾ ਸੌਂਪੀ ਅਤੇ ਪ੍ਰਧਾਨ ਮੰਤਰੀ ਤੋਂ ਨਿੱਜੀ ਤੌਰ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਟੀਮ ਮੁਤਾਬਕ PMO ਵਿੱਚ ਪ੍ਰਤੀਨਿਧਤਾ ਦੀ ਰਸੀਵਿੰਗ ਹੋ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਦੇ ਕੌਂਸਲਰ ਵਜੋਂ ਦਰਸਾਏ ਗਏ ਫ਼ਾਰੂਕ ਜੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ, ਮੁਲਾਕਾਤ ਦੀ ਤਾਰੀਖ਼ ਅਤੇ ਅਗਲੀ ਕਾਰਵਾਈ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।

ਬਲਜਿੰਦਰ ਸਿੰਘ ਦੇ ਸਾਊਦੀ ਅਰਬ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਤੇ ਡਾ. ਬਲਜਿੰਦਰ ਸਿੰਘ ਵਿਚਕਾਰ ਅਹਿਮ ਮੁਲਾਕਾਤ

ਬਲਜਿੰਦਰ ਸਿੰਘ ਦੇ ਸਾਊਦੀ ਅਰਬ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਤੇ ਡਾ. ਬਲਜਿੰਦਰ ਸਿੰਘ ਵਿਚਕਾਰ ਅਹਿਮ ਮੁਲਾਕਾਤ

ਸਾਊਦੀ ਅਰਬ ਵਿੱਚ ਬਲਜਿੰਦਰ ਸਿੰਘ ਨਾਲ ਜੁੜੇ ਮਾਮਲੇ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਸਿੱਧੂ ਅਤੇ ਡਾ. ਬਲਜਿੰਦਰ ਸਿੰਘ ਵਿਚਕਾਰ ਮੁਲਾਕਾਤ ਹੋਈ। ਇਸ ਦੌਰਾਨ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਮਾਮਲਾ ਉਠਾਉਣ, ਪਰਿਵਾਰ ਨੂੰ ਸਹਿਯੋਗ ਦੇਣ ਅਤੇ ਬਲਜਿੰਦਰ ਸਿੰਘ ਨੂੰ ਪੰਜਾਬ ਵਾਪਸ ਲਿਆਉਣ ਲਈ ਸਾਂਝੇ ਯਤਨਾਂ ਬਾਰੇ ਚਰਚਾ ਕੀਤੀ ਗਈ।

Amarjeet Chawla Case: ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਰੂਪ ਕੌਰ ਸੰਧੂ ਅਕਾਲੀ ਦਲ ’ਚੋਂ ਬਰਖ਼ਾਸਤ

Amarjeet Chawla Case: ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਰੂਪ ਕੌਰ ਸੰਧੂ ਅਕਾਲੀ ਦਲ ’ਚੋਂ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਮੁਤਾਬਕ ਇਹ ਕਾਰਵਾਈ ਵਾਰ-ਵਾਰ ਅਨੁਸ਼ਾਸਨਹੀਣਤਾ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਰੂਪ ਕੌਰ ਨੇ ਹਾਲ ਹੀ ਵਿੱਚ ਅਮਰਜੀਤ ਸਿੰਘ ਚਾਵਲਾ ਮਾਮਲੇ ਵਰਗੇ ਹੋਰ ਮਾਮਲੇ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਸੀ।

ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ... ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ: LPU ਪਹੁੰਚੇ DGP ਦਾ ਵੱਡਾ ਬਿਆਨ

ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ... ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ: LPU ਪਹੁੰਚੇ DGP ਦਾ ਵੱਡਾ ਬਿਆਨ

ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀ ’ਤੇ ਲਗਾਏ ਅਧਿਆਪਕਾਂ ਨੂੰ ਰਾਹਤ, 30 ਸਤੰਬਰ ਤੱਕ ਵਧਾਈ ਡਿਊਟੀ ਦੇ ਹੁਕਮ ਵਾਪਸ

ਰਾਸ਼ਨ ਕਾਰਡ ਵੈਰੀਫਿਕੇਸ਼ਨ ਡਿਊਟੀ ’ਤੇ ਲਗਾਏ ਅਧਿਆਪਕਾਂ ਨੂੰ ਰਾਹਤ, 30 ਸਤੰਬਰ ਤੱਕ ਵਧਾਈ ਡਿਊਟੀ ਦੇ ਹੁਕਮ ਵਾਪਸ

ਲੁਧਿਆਣਾ ਵਿੱਚ ਰਾਸ਼ਨ ਕਾਰਡ ਵੈਰੀਫਿਕੇਸ਼ਨ ਲਈ ਅਧਿਆਪਕਾਂ ਦੀ ਡਿਊਟੀ 30 ਸਤੰਬਰ ਤੱਕ ਵਧਾਉਣ ਦੇ ਹੁਕਮ ਸਿੱਖਿਆ ਸਕੱਤਰ ਸੋਨਾਲੀ ਗਿਰੀ ਦੇ ਦਖ਼ਲ ਤੋਂ ਬਾਅਦ ਵਾਪਸ ਲੈ ਲਏ ਗਏ ਹਨ। ਇਸ ਨਾਲ ਕਰੀਬ 685 ਅਧਿਆਪਕਾਂ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਵੱਲੋਂ ਪਹਿਲਾਂ ਹੀ ਗੈਰ-ਅਕਾਦਮਿਕ ਡਿਊਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ।

ਲੁਧਿਆਣਾ ਦੇ ਘੁੰਘਰਾਣਾ ਨਾਲ ਸਬੰਧਤ ਅੰਗਦ ਸਿੰਘ ਢਿੱਲੋਂ ਬਣੇ UAE ਵਿੱਚ ਕੈਨੇਡਾ ਦੇ ਰਾਜਦੂਤ

ਲੁਧਿਆਣਾ ਦੇ ਘੁੰਘਰਾਣਾ ਨਾਲ ਸਬੰਧਤ ਅੰਗਦ ਸਿੰਘ ਢਿੱਲੋਂ ਬਣੇ UAE ਵਿੱਚ ਕੈਨੇਡਾ ਦੇ ਰਾਜਦੂਤ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਘਰਾਣਾ ਨਾਲ ਪਰਿਵਾਰਕ ਸਬੰਧ ਰੱਖਣ ਵਾਲੇ ਅੰਗਦ ਸਿੰਘ ਢਿੱਲੋਂ ਨੂੰ ਕੈਨੇਡਾ ਨੇ UAE ਵਿੱਚ ਆਪਣਾ ਅਗਲਾ ਰਾਜਦੂਤ ਨਿਯੁਕਤ ਕੀਤਾ ਹੈ। ਉਨ੍ਹਾਂ ਨੇ 2015 ਵਿੱਚ ਲਿਬਰਲ ਪਾਰਟੀ ਦੇ ਫੀਲਡ ਆਰਗੇਨਾਈਜ਼ਰ ਵਜੋਂ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ।

Asian Games: ਤਜਿੰਦਰ ਤੂਰ ਦੀ ਚਾਂਦੀ ਤੋਂ ਬਾਅਦ ਪਹਿਲੇ ਕੋਚ ਚਾਚੇ ਨੇ ਸੁਣਾਈ ਕਾਮਯਾਬੀ ਦੀ ਕਹਾਣੀ

Asian Games: ਤਜਿੰਦਰ ਤੂਰ ਦੀ ਚਾਂਦੀ ਤੋਂ ਬਾਅਦ ਪਹਿਲੇ ਕੋਚ ਚਾਚੇ ਨੇ ਸੁਣਾਈ ਕਾਮਯਾਬੀ ਦੀ ਕਹਾਣੀ

ਤਜਿੰਦਰ ਸਿੰਘ ਤੂਰ ਦੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪਹਿਲੇ ਕੋਚ ਅਤੇ ਚਾਚਾ ਗੁਰਦੇਵ ਸਿੰਘ ਨੇ ਉਨ੍ਹਾਂ ਦੇ ਖੇਡ ਸਫ਼ਰ ਨੂੰ ਯਾਦ ਕੀਤਾ। ਗੁਰਦੇਵ ਨੇ ਦੱਸਿਆ ਕਿ 11 ਸਾਲ ਦੀ ਉਮਰ ਵਿੱਚ ਤਜਿੰਦਰ ਨੂੰ ਮੈਦਾਨ ਵਿੱਚ ਲਿਆਂਦਾ ਅਤੇ 17 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦੀ ਵੱਡੀ ਪ੍ਰਤਿਭਾ ਪਛਾਣ ਲਈ ਸੀ। ਉਨ੍ਹਾਂ ਕਿਹਾ ਕਿ ਤਜਿੰਦਰ ਦਾ ਇਰਾਦਾ ਬਹੁਤ ਪੱਕਾ ਹੈ ਅਤੇ ਉਹ ਗੱਲਾਂ ਦੀ ਬਜਾਏ ਮਿਹਨਤ ’ਤੇ ਵਿਸ਼ਵਾਸ ਕਰਦਾ ਹੈ।

ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ, ਸਰਕਾਰੀ ਕੋਠੀ ਵਿਵਾਦ ਨੇ ਫੜਿਆ ਤੂਲ

ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ, ਸਰਕਾਰੀ ਕੋਠੀ ਵਿਵਾਦ ਨੇ ਫੜਿਆ ਤੂਲ

gayatri-bishnoi-sukhpal-khaira-police-complaint-government-residence-row