#Punjab
All articles tagged with “Punjab”

‘ਪੁਰਖਿਆਂ ਦੀਆਂ ਕੁਰਬਾਨੀਆਂ ਨਾਲ ਬਣੀਆਂ ਸੰਸਥਾਵਾਂ ਨੂੰ ਰੋਲਿਆ ਜਾ ਰਿਹਾ’: ਗਿਆਨੀ ਹਰਪ੍ਰੀਤ ਸਿੰਘ, ਰਿਟਾਇਰਡ ਜੱਜ ਦੀ ਅਗਵਾਈ ਹੇਠ SIT ਜਾਂਚ ਦੀ ਮੰਗ
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਵਿਵਾਦ ਅਤੇ ਬਹਿਰੀਨ ਤੋਂ ਇੱਕ ਮਹਿਲਾ ਨੂੰ ਪੰਜਾਬ ਲਿਆਉਣ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਰਿਟਾਇਰਡ ਜੱਜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 11 ਦਿਨ ਜਥਿਆਂ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਇਹ ਦਾਅਵੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਹਨ।
ਅਮਰੀਕਾ-ਯੂਕੇ ਵਿੱਚ ਸਿੱਖ ਡਰਾਈਵਰਾਂ ’ਤੇ ਹਮਲਿਆਂ ਦਾ ਮਾਮਲਾ: ਰਾਜਾ ਵੜਿੰਗ ਨੇ ਜੈਸ਼ੰਕਰ ਨੂੰ ਲਿਖਿਆ ਪੱਤਰ, ਡਿਪਲੋਮੈਟਾਂ ਨੂੰ ਤਲਬ ਕਰਨ ਦੀ ਕੀਤੀ ਮੰਗ
ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਰੀਕਾ ਅਤੇ ਯੂਕੇ ਵਿੱਚ ਸਿੱਖ ਡਰਾਈਵਰਾਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਦਾ ਮੁੱਦਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੋਲ ਉਠਾਇਆ ਹੈ। ਵੜਿੰਗ ਨੇ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਨਵੀਂ ਦਿੱਲੀ ਵਿੱਚ ਤਲਬ ਕਰਕੇ ਭਾਰਤ ਦਾ ਵਿਰੋਧ ਦਰਜ ਕਰਵਾਉਣ ਅਤੇ ਮਾਮਲਾ ਉੱਚ ਪੱਧਰ ’ਤੇ ਚੁੱਕਣ ਦੀ ਮੰਗ ਕੀਤੀ ਹੈ।
ਬਹਿਰੀਨ ਦੀ ਮਹਿਲਾ ਨੂੰ ਭਾਰਤ ਲਿਆਉਣ ਦੇ ਸਵਾਲਾਂ ’ਤੇ ਵਾਲਟੋਹਾ ਦਾ ਜਵਾਬ, ਕਿਹਾ- ‘ਸਾਰੇ ਦੋਸ਼ ਬੇਬੁਨਿਆਦ ਤੇ ਸਿਆਸੀ ਮਕਸਦਾਂ ਤੋਂ ਪ੍ਰੇਰਿਤ’
ਬਹਿਰੀਨ ਦੀ ਮਹਿਲਾ ਨੂੰ ਭਾਰਤ ਅਤੇ ਪੰਜਾਬ ਲਿਆਉਣ ਸਬੰਧੀ ਉੱਠ ਰਹੇ ਸਵਾਲਾਂ ’ਤੇ ਅਕਾਲੀ ਆਗੂ ਵਿਰਸਾ ਸਿੰਘ ਵਾਲਟੋਹਾ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਇਨ੍ਹਾਂ ਸਵਾਲਾਂ ਨੂੰ ਝੂਠਾ, ਬੇਬੁਨਿਆਦ ਅਤੇ ਸਿਆਸੀ ਮਕਸਦਾਂ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਨੇ ਮਹਿਲਾ ਨਾਲ ਸਬੰਧਤ ਪੁਰਾਣੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਈ ਦਾਅਵੇ ਕੀਤੇ ਅਤੇ ਕਿਹਾ ਕਿ ਉਹ ਇਨ੍ਹਾਂ ਬਾਰੇ ਸਬੂਤਾਂ ਸਮੇਤ ਵਿਸਥਾਰ ਨਾਲ ਜਵਾਬ ਦੇਣਗੇ।

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ 6 ਹਲਕਿਆਂ ਲਈ ਇੰਚਾਰਜ ਨਿਯੁਕਤ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਪੰਜਾਬ ਦੇ 6 ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ਪਾਰਟੀ ਵੱਲੋਂ ਜਸਕਰਨ ਸਿੰਘ ਕਾਹਨਸਿੰਘਵਾਲਾ, ਸੁਖਦੇਵ ਸਿੰਘ ਕਾਦੀਆ, ਬਸੰਤ ਸਿੰਘ ਦੋਲਤਪੁਰ, ਪ੍ਰਭਜੋਤ ਸਿੰਘ ਰਾਹੋ, ਗੁਰਦੀਪ ਸਿੰਘ ਬਾਠ ਅਤੇ ਨਿਰਮਲ ਸਿੰਘ ਸੇਖਣਮਾਜਰਾ ਨੂੰ ਵੱਖ-ਵੱਖ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

‘ਪੰਜਾਬ ਪੁਲਿਸ ਮੰਤਰੀ ਦੇ ਦਬਾਅ ਹੇਠ’, ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਨੇ ਹਾਈਕੋਰਟ ’ਚ ਲਾਈ ਗੁਹਾਰ, CBI ਜਾਂਚ ਦੀ ਮੰਗ
ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਪਟੀਸ਼ਨ ਵਿੱਚ ਪੰਜਾਬ ਪੁਲਿਸ ’ਤੇ ਨਿਰਪੱਖ ਜਾਂਚ ਨਾ ਕਰਨ ਅਤੇ ਦਬਾਅ ਬਣਾਉਣ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਜਾਂਚ CBI ਜਾਂ ਕਿਸੇ ਹੋਰ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਹਾਈਕੋਰਟ ਨੇ ਪਟੀਸ਼ਨ ਨੂੰ ਪਹਿਲਾਂ ਦਾਇਰ ਜਨਹਿੱਤ ਪਟੀਸ਼ਨ ਨਾਲ ਜੋੜ ਕੇ 29 ਸਤੰਬਰ ਨੂੰ ਸੁਣਵਾਈ ਲਈ ਲਗਾਉਣ ਦਾ ਹੁਕਮ ਦਿੱਤਾ ਹੈ।

ਸਾਬਕਾ ਕੈਬਨਿਟ ਮੰਤਰੀ ਦੇ ਜਵਾਈ ਦੇ ਘਰ ਲੁੱਟ, ਪਰਿਵਾਰ ਨੂੰ ਬੰਧਕ ਬਣਾ ਕੇ ਮਾਰਕੁੱਟ, ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋਏ ਲੁਟੇਰੇ
ਸੈਫ਼ਰਨ ਸਿਟੀ ਵਿੱਚ ਐਤਵਾਰ ਰਾਤ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਜਵਾਈ ਆਸ਼ੂ ਬਤਰਾ ਦੇ ਘਰ ਕਥਿਤ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੋਸ਼ ਹੈ ਕਿ ਘਰ ਵਿੱਚ ਦਾਖ਼ਲ ਹੋਏ ਲੁਟੇਰਿਆਂ ਨੇ ਪਰਿਵਾਰਕ ਮੈਂਬਰਾਂ ਨਾਲ ਮਾਰਕੁੱਟ ਕੀਤੀ ਅਤੇ ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਆਸ਼ੂ ਬਤਰਾ ਨੂੰ ਸੱਟਾਂ ਲੱਗਣ ਕਾਰਨ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ CCTV ਫੁਟੇਜ ਸਮੇਤ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਹੋਵੇਗੀ ਅਰਦਾਸ, ਦੋਵਾਂ ਪਾਸਿਆਂ ਤੋਂ ਸੰਗਤ ਕਰੇਗੀ ਸ਼ਮੂਲੀਅਤ
ਕਰਤਾਰਪੁਰ ਸਾਹਿਬ ਲਾਂਘਾ: ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅੱਜ 21 ਸਤੰਬਰ ਨੂੰ ਜ਼ੀਰੋ ਲਾਈਨ ’ਤੇ ਅਰਦਾਸ ਕੀਤੀ ਜਾਵੇਗੀ। ਪਾਕਿਸਤਾਨ ਵਾਲੇ ਪਾਸਿਓਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਤੋਂ ਸ਼ਾਮ 5:30 ਵਜੇ ਨਗਰ ਕੀਰਤਨ ਜ਼ੀਰੋ ਲਾਈਨ ਤੱਕ ਲਿਆਂਦਾ ਜਾਵੇਗਾ, ਜਦਕਿ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਵੀ ਸੰਗਤ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

LPG New Rule: 1 ਅਕਤੂਬਰ ਤੋਂ 2.47 ਕਰੋੜ ਗਾਹਕਾਂ ਲਈ ਬਦਲ ਜਾਣਗੇ LPG ਬੁਕਿੰਗ ਦੇ ਨਿਯਮ
LPG Subsidy Rule: 1 ਅਕਤੂਬਰ 2026 ਤੋਂ ਸਬਸਿਡੀ ਵਾਲਾ ਘਰੇਲੂ LPG ਸਿਲੰਡਰ ਬੁੱਕ ਕਰਨ ਲਈ Biometric Aadhaar Authentication (BAA) ਪੂਰਾ ਕਰਨਾ ਜ਼ਰੂਰੀ ਹੋਵੇਗਾ। ਸਰਕਾਰੀ ਅੰਕੜਿਆਂ ਮੁਤਾਬਕ ਕਰੀਬ 27.43 ਕਰੋੜ LPG ਉਪਭੋਗਤਾ ਪਹਿਲਾਂ ਹੀ ਤਸਦੀਕ ਕਰਵਾ ਚੁੱਕੇ ਹਨ, ਜਦਕਿ ਲਗਭਗ 2.47 ਕਰੋੜ ਉਪਭੋਗਤਾਵਾਂ ਦੀ ਆਧਾਰ ਤਸਦੀਕ ਬਾਕੀ ਹੈ।
ਤੀਰਥ ਯਾਤਰਾ ਦੌਰਾਨ ਵਿਛੜਿਆ ਬਜ਼ੁਰਗ 4 ਦਿਨਾਂ ਬਾਅਦ ਪਰਿਵਾਰ ਨਾਲ ਮਿਲਿਆ, ਬਿਹਾਰ ਦੇ ਨੌਜਵਾਨ ਨੇ Google-AI ਦੀ ਮਦਦ ਨਾਲ ਲੱਭਿਆ ਪਿੰਡ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਹਰਿਮੰਦਰ ਸਾਹਿਬ ਗਏ ਪਿੰਡ ਫਤਹਿਗੜ੍ਹ ਗੁੱਜਰਾਂ ਦੇ ਬਜ਼ੁਰਗ ਚਮਨ ਲਾਲ ਜਥੇ ਤੋਂ ਵਿਛੜ ਕੇ ਬਿਹਾਰ ਪਹੁੰਚ ਗਏ। ਬਿਹਾਰ ਦੇ ਨੀਰਜ ਕੁਮਾਰ ਨੇ ਚਾਰ ਦਿਨ Google ਅਤੇ AI ਦੀ ਮਦਦ ਨਾਲ ਉਨ੍ਹਾਂ ਦਾ ਪਿੰਡ ਲੱਭਿਆ ਅਤੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾ ਦਿੱਤਾ।

ਪੰਜਾਬ ਵਿੱਚ ਮਾਨਸੂਨ ਦੀ ਮਾਰ, 39% ਬਾਰਿਸ਼ ਘਟ; ਸੂਬੇ ’ਚ ਖੇਤੀ ਤੇ ਬਿਜਲੀ ਸੰਕਟ ਦੀ ਚਿੰਤਾ
ਪੰਜਾਬ ਵਿੱਚ ਇਸ ਵਾਰ ਮਾਨਸੂਨ ਦੌਰਾਨ 39% ਬਾਰਿਸ਼ ਦੀ ਘਾਟ ਦਰਜ ਕੀਤੀ ਗਈ ਹੈ। 1 ਜੂਨ ਤੋਂ 19 ਸਤੰਬਰ ਤੱਕ ਸੂਬੇ ਵਿੱਚ 254.2 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਤੌਰ ’ਤੇ ਇਸ ਸਮੇਂ ਦੌਰਾਨ 417 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਮਾਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਹਨ ਅਤੇ ਵੱਡੀ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।

Canada Work Permit: ਭਾਰਤ ਤੋਂ ਕੈਨੇਡਾ ’ਚ ਨੌਕਰੀ ਲਈ ਕਿਵੇਂ ਲਓ ਵਰਕ ਪਰਮਿਟ? ਜਾਣੋ ਕੌਣ ਕਰ ਸਕਦਾ ਹੈ ਅਪਲਾਈ, ਫੀਸ ਤੇ ਪੂਰੀ ਪ੍ਰਕਿਰਿਆ
ਭਾਰਤ ਵਿੱਚ ਰਹਿ ਰਹੇ ਲੋਕ ਕੈਨੇਡਾ ਵਿੱਚ ਕੰਮ ਕਰਨ ਲਈ ਦੇਸ਼ ਤੋਂ ਬਾਹਰੋਂ ਹੀ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹਨ। ਜ਼ਿਆਦਾਤਰ ਅਰਜ਼ੀਆਂ Immigration, Refugees and Citizenship Canada (IRCC) ਰਾਹੀਂ ਆਨਲਾਈਨ ਕੀਤੀਆਂ ਜਾਂਦੀਆਂ ਹਨ। ਵਰਕ ਪਰਮਿਟ ਮੁੱਖ ਤੌਰ ’ਤੇ Employer-Specific ਅਤੇ Open Work Permit ਦੋ ਕਿਸਮਾਂ ਦੇ ਹੁੰਦੇ ਹਨ। ਜਾਣੋ ਕੌਣ ਯੋਗ ਹੈ, ਕਿਹੜੇ ਦਸਤਾਵੇਜ਼ ਚਾਹੀਦੇ ਹਨ, ਕਿੰਨੀ ਫੀਸ ਲੱਗਦੀ ਹੈ ਅਤੇ ਭਾਰਤ ਤੋਂ ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ ਕੀ ਹੈ।
SEMICON India 2026: ਦੁਨੀਆ ਦੀਆਂ ਵੱਡੀਆਂ ਸੈਮੀਕੰਡਕਟਰ ਕੰਪਨੀਆਂ ਦਾ ਭਾਰਤ ’ਚ ਨਿਵੇਸ਼ ਵੱਲ ਰੁਝਾਨ, 56 ਸਮਝੌਤਿਆਂ ਨਾਲ ਬਦਲੇਗੀ ਚਿਪ ਇੰਡਸਟਰੀ ਦੀ ਤਸਵੀਰ
SEMICON India 2026 ਦੌਰਾਨ ਦੁਨੀਆ ਦੀਆਂ ਕਈ ਪ੍ਰਮੁੱਖ ਸੈਮੀਕੰਡਕਟਰ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਅਤੇ ਕਾਰੋਬਾਰ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ASML, Applied Materials ਅਤੇ Lam Research ਵਰਗੀਆਂ ਕੰਪਨੀਆਂ ਦੇ ਨਿਵੇਸ਼ ਪ੍ਰਸਤਾਵਾਂ ਤੋਂ ਇਲਾਵਾ ਸਮਾਗਮ ਦੌਰਾਨ ਕਰੀਬ 56 ਸਮਝੌਤਿਆਂ ’ਤੇ ਦਸਤਖ਼ਤ ਹੋਏ। ਸਰਕਾਰ ਦਾ ਟੀਚਾ ਭਾਰਤ ਨੂੰ ਸੈਮੀਕੰਡਕਟਰ ਨਿਰਮਾਣ ਅਤੇ ਚਿਪ ਸਪਲਾਈ ਚੇਨ ਦਾ ਮਹੱਤਵਪੂਰਨ ਕੇਂਦਰ ਬਣਾਉਣਾ ਹੈ।

