The Punjab Inside
Friday, 20 November 2026Admin Login

#Punjab

All articles tagged with “Punjab”

NRI ’ਤੇ ਝੋਨੇ ਦੀ ਖੜ੍ਹੀ ਫਸਲ ਬਰਬਾਦ ਕਰਨ ਦੇ ਦੋਸ਼, ਕਿਸਾਨ ਦਾ 3 ਤੋਂ 4 ਲੱਖ ਦਾ ਨੁਕਸਾਨ

NRI ’ਤੇ ਝੋਨੇ ਦੀ ਖੜ੍ਹੀ ਫਸਲ ਬਰਬਾਦ ਕਰਨ ਦੇ ਦੋਸ਼, ਕਿਸਾਨ ਦਾ 3 ਤੋਂ 4 ਲੱਖ ਦਾ ਨੁਕਸਾਨ

ਮੋਗਾ ਦੇ ਪਿੰਡ ਧੱਲੇਕੇ ਵਿੱਚ ਕਿਸਾਨ ਗੁਰਦੀਪ ਸਿੰਘ ਨੇ ਝੋਨੇ ਦੀ ਖੜ੍ਹੀ ਫਸਲ ’ਤੇ ਕਥਿਤ ਤੌਰ ’ਤੇ ਮਾਰੂ ਸਪਰੇਅ ਕਰਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ। ਕਿਸਾਨ ਮੁਤਾਬਕ ਇਸ ਨਾਲ ਕਰੀਬ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ CCTV ਫੁਟੇਜ ਦੀ ਜਾਂਚ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਛਪਾਰ ਦਾ ਇਤਿਹਾਸਕ ਮੇਲਾ: ਗੁੱਗਾ ਪੀਰ ਦੀ ਆਸਥਾ ਤੋਂ ਸਿਆਸੀ ਕਾਨਫਰੰਸਾਂ ਤੱਕ, ਜਾਣੋ ਕੀ ਹੈ ਇਸ ਮੇਲੇ ਦੀ ਮਹੱਤਤਾ

ਛਪਾਰ ਦਾ ਇਤਿਹਾਸਕ ਮੇਲਾ: ਗੁੱਗਾ ਪੀਰ ਦੀ ਆਸਥਾ ਤੋਂ ਸਿਆਸੀ ਕਾਨਫਰੰਸਾਂ ਤੱਕ, ਜਾਣੋ ਕੀ ਹੈ ਇਸ ਮੇਲੇ ਦੀ ਮਹੱਤਤਾ

ਲੁਧਿਆਣਾ ਦੇ ਪਿੰਡ ਛਪਾਰ ਵਿੱਚ 24 ਤੋਂ 28 ਸਤੰਬਰ ਤੱਕ ਇਤਿਹਾਸਕ ਛਪਾਰ ਦਾ ਮੇਲਾ ਲੱਗ ਰਿਹਾ ਹੈ, ਜਿੱਥੇ ਗੁੱਗਾ ਪੀਰ ਦੀ ਮਾੜੀ ’ਤੇ ਮੱਥਾ ਟੇਕਣ ਲਈ ਦੂਰ-ਦੂਰ ਤੋਂ ਸ਼ਰਧਾਲੂ ਪਹੁੰਚ ਰਹੇ ਹਨ। ਮੇਲੇ ਵਿੱਚ ਮਿੱਟੀ ਕੱਢਣ ਦੀ ਪੁਰਾਤਨ ਰਸਮ ਦੇ ਨਾਲ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਅਤੇ ਸਿਆਸੀ ਕਾਨਫਰੰਸਾਂ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਤੋਂ ਭਾਰਤ ਲਿਆਉਣ ਦੀ ਮੰਗ, ਬੁੱਟਰ ਕਲਾਂ ’ਚ ਲੋਕਾਂ ਨੇ ਪਟੀਸ਼ਨ ’ਤੇ ਕੀਤੇ ਦਸਤਖ਼ਤ

ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਤੋਂ ਭਾਰਤ ਲਿਆਉਣ ਦੀ ਮੰਗ, ਬੁੱਟਰ ਕਲਾਂ ’ਚ ਲੋਕਾਂ ਨੇ ਪਟੀਸ਼ਨ ’ਤੇ ਕੀਤੇ ਦਸਤਖ਼ਤ

ਮੋਗਾ ਦੇ ਪਿੰਡ ਬੁੱਟਰ ਕਲਾਂ ਵਿੱਚ ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਤੋਂ ਵਾਪਸ ਭਾਰਤ ਲਿਆਉਣ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਇਕੱਠ ਕੀਤਾ। ਇਸ ਦੌਰਾਨ ਪਟੀਸ਼ਨ ’ਤੇ ਦਸਤਖ਼ਤ ਕਰਕੇ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ।

3 ਦਿਨ ਬੈਂਕ ਬੰਦ ਰਹਿਣਗੇ, ATM ਤੇ ਡਿਜੀਟਲ ਬੈਂਕਿੰਗ ਬਾਰੇ ਜਾਣੋ ਪੂਰੀ ਜਾਣਕਾਰੀ

3 ਦਿਨ ਬੈਂਕ ਬੰਦ ਰਹਿਣਗੇ, ATM ਤੇ ਡਿਜੀਟਲ ਬੈਂਕਿੰਗ ਬਾਰੇ ਜਾਣੋ ਪੂਰੀ ਜਾਣਕਾਰੀ

28 ਸਤੰਬਰ 2026 ਤੋਂ ਤਿੰਨ ਦਿਨਾਂ ਦੀ ਬੈਂਕ ਹੜਤਾਲ ਦੌਰਾਨ ਏਟੀਐਮ ਵਿੱਚ ਨਕਦੀ ਦੀ ਉਪਲਬਧਤਾ ਬਣਾਈ ਰੱਖਣ ਲਈ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਗਈਆਂ ਹਨ। ਹਾਲਾਂਕਿ, ਚੈੱਕ ਕਲੀਅਰਿੰਗ, KYC, ਵੱਡੇ ਲੈਣ-ਦੇਣ ਅਤੇ ਬੈਂਕ ਸ਼ਾਖਾਵਾਂ ਨਾਲ ਜੁੜੀਆਂ ਕੁਝ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਮਨਪ੍ਰੀਤ ਕੌਰ ਨੇ 17.17 ਮੀਟਰ ਥ੍ਰੋ ਨਾਲ ਜਿੱਤਿਆ ਕਾਂਸੀ ਦਾ ਤਗਮਾ

ਮਨਪ੍ਰੀਤ ਕੌਰ ਨੇ 17.17 ਮੀਟਰ ਥ੍ਰੋ ਨਾਲ ਜਿੱਤਿਆ ਕਾਂਸੀ ਦਾ ਤਗਮਾ

ਅੰਬਾਲਾ ਦੀ ਸ਼ਾਟਪੁੱਟ ਖਿਡਾਰਨ ਮਨਪ੍ਰੀਤ ਕੌਰ ਨੇ ਏਸ਼ਿਆਈ ਖੇਡਾਂ 2026 ਵਿੱਚ 17.17 ਮੀਟਰ ਥ੍ਰੋ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਉਪਲਬਧੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਮਨਪ੍ਰੀਤ ਦੇ ਘਰ ਪਰਤਣ ’ਤੇ ਢੋਲ-ਨਗਾੜਿਆਂ ਨਾਲ ਸਵਾਗਤ ਕਰਨ ਦੀ ਤਿਆਰੀ ਹੈ।

ਪੰਜਾਬ ’ਚ DAP ਖਾਦ ਦੀ ਕਮੀ ਦਾ ਖ਼ਦਸ਼ਾ, ਸਰਕਾਰ ਨੇ ਕੇਂਦਰ ਤੋਂ ਮੰਗੇ 3 ਲੱਖ ਟਨ

ਪੰਜਾਬ ’ਚ DAP ਖਾਦ ਦੀ ਕਮੀ ਦਾ ਖ਼ਦਸ਼ਾ, ਸਰਕਾਰ ਨੇ ਕੇਂਦਰ ਤੋਂ ਮੰਗੇ 3 ਲੱਖ ਟਨ

ਅਗਾਮੀ ਹਾੜ੍ਹੀ ਸੀਜ਼ਨ ਲਈ ਪੰਜਾਬ ਵਿੱਚ DAP ਖਾਦ ਦੀ ਲੋੜ ਅਤੇ ਉਪਲਬਧ ਸਟਾਕ ਵਿਚਾਲੇ ਵੱਡਾ ਫ਼ਰਕ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਅਕਤੂਬਰ ਲਈ 3 ਲੱਖ ਟਨ DAP ਦੀ ਅਲਾਟਮੈਂਟ ਅਤੇ 15 ਅਕਤੂਬਰ ਤੱਕ ਵੱਧ ਤੋਂ ਵੱਧ ਸਪਲਾਈ ਦੀ ਮੰਗ ਕੀਤੀ ਹੈ। ਸੂਬੇ ਨੂੰ ਹਾੜ੍ਹੀ ਸੀਜ਼ਨ ਲਈ ਕੁੱਲ 5.50 ਲੱਖ ਟਨ DAP ਦੀ ਲੋੜ ਹੈ।

10 ਅੱਸੂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

10 ਅੱਸੂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

454 ਫਾਰਮੇਸੀ ਅਫ਼ਸਰਾਂ ਦੀ ਭਰਤੀ ’ਤੇ ਹਾਈ ਕੋਰਟ ਦੀ ਰੋਕ, ਪ੍ਰੀਖਿਆ ’ਚ ਲਾਈਵ ਪੇਪਰ ਲੀਕ ਦੇ ਦੋਸ਼

454 ਫਾਰਮੇਸੀ ਅਫ਼ਸਰਾਂ ਦੀ ਭਰਤੀ ’ਤੇ ਹਾਈ ਕੋਰਟ ਦੀ ਰੋਕ, ਪ੍ਰੀਖਿਆ ’ਚ ਲਾਈਵ ਪੇਪਰ ਲੀਕ ਦੇ ਦੋਸ਼

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ 454 ਫਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਸੰਦੀਪ ਮੌਦਗਿਲ ਦੀ ਬੈਂਚ ਨੇ ਪਹਿਲੀ ਨਜ਼ਰ ਵਿੱਚ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਨੂੰ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਰੀਅਲ ਟਾਈਮ ਵਿੱਚ ਬਾਹਰ ਭੇਜ ਕੇ ਉਮੀਦਵਾਰਾਂ ਨੂੰ ਜਵਾਬ ਮੁਹੱਈਆ ਕਰਵਾਏ ਜਾਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ। ਅਦਾਲਤ ਨੇ ਜਾਂਚ CBI ਨੂੰ ਸੌਂਪਣ ਬਾਰੇ ਵੀ ਸੂਬਾ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ।

ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ, ਬਠਿੰਡਾ ’ਚ ਨੌਜਵਾਨਾਂ ਨੇ ਕੀਤਾ ਪ੍ਰਦਰਸ਼ਨ

ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ, ਬਠਿੰਡਾ ’ਚ ਨੌਜਵਾਨਾਂ ਨੇ ਕੀਤਾ ਪ੍ਰਦਰਸ਼ਨ

ਬਠਿੰਡਾ ਦੇ ਕਿਸਾਨ ਮੇਲੇ ਦੌਰਾਨ ਇਨਸਾਫ ਟੀਮ ਪੰਜਾਬ ਨਾਲ ਜੁੜੇ ਨੌਜਵਾਨਾਂ ਨੇ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਉਠਾਈ। ਆਗੂਆਂ ਨੇ ਕਿਹਾ ਕਿ ਉਹ ਕਰੀਬ ਇੱਕ ਦਹਾਕੇ ਤੋਂ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ 2 ਅਕਤੂਬਰ ਨੂੰ ਧੂਰੀ ਵਿੱਚ ਵੱਡਾ ਇਕੱਠ ਕਰਨ ਦਾ ਐਲਾਨ ਵੀ ਕੀਤਾ।

ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 3 ਨੂੰ ਲੱਤਾਂ ’ਚ ਲੱਗੀਆਂ ਗੋਲੀਆਂ; 5 ਪਿਸਤੌਲ ਬਰਾਮਦ

ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 3 ਨੂੰ ਲੱਤਾਂ ’ਚ ਲੱਗੀਆਂ ਗੋਲੀਆਂ; 5 ਪਿਸਤੌਲ ਬਰਾਮਦ

ਅੰਮ੍ਰਿਤਸਰ ਦੇ ਥਾਂਦਾ ਰੋਡ ਨੇੜੇ ਪੁਲਿਸ ਨੇ ਕਥਿਤ ਤੌਰ ’ਤੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਚਾਰ ਸ਼ੱਕੀ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਤਿੰਨ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ। ਪੁਲਿਸ ਨੇ 5 ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਅੰਮ੍ਰਿਤਸਰ BRTS ਕੌਰੀਡੋਰ ਤੋੜਨ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਕੰਮ ’ਤੇ ਲੱਗੀ ਰੋਕ

ਅੰਮ੍ਰਿਤਸਰ BRTS ਕੌਰੀਡੋਰ ਤੋੜਨ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਕੰਮ ’ਤੇ ਲੱਗੀ ਰੋਕ

ਅੰਮ੍ਰਿਤਸਰ ਵਿੱਚ BRTS ਕੌਰੀਡੋਰ ਨੂੰ ਤੋੜਨ ਦੀ ਕਾਰਵਾਈ ਖ਼ਿਲਾਫ਼ ਇੱਕ NGO ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਬਾਅਦ ਠੇਕੇਦਾਰ ਨੂੰ ਅਗਲੀ ਸੁਣਵਾਈ ਤੱਕ BRTS ਢਾਂਚਾ ਤੋੜਨ ਦਾ ਕੰਮ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। BRTS ਪ੍ਰੋਜੈਕਟ ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ 2016 ਵਿੱਚ ਬਣਾਇਆ ਗਿਆ ਸੀ।

MGNREGA ਤੋਂ G RAM G ਤਬਦੀਲੀ ਦੌਰਾਨ 9.56 ਕਰੋੜ Workdays ਦਾ ਨੁਕਸਾਨ: SKM

MGNREGA ਤੋਂ G RAM G ਤਬਦੀਲੀ ਦੌਰਾਨ 9.56 ਕਰੋੜ Workdays ਦਾ ਨੁਕਸਾਨ: SKM

ਸੰਯੁਕਤ ਕਿਸਾਨ ਮੋਰਚਾ (SKM) ਨੇ ਦਾਅਵਾ ਕੀਤਾ ਹੈ ਕਿ MGNREGA ਤੋਂ VB-G RAM G ਯੋਜਨਾ ਵੱਲ ਤਬਦੀਲੀ ਦੌਰਾਨ ਜੁਲਾਈ-ਅਗਸਤ ਵਿੱਚ ਪੇਂਡੂ ਰੁਜ਼ਗਾਰ ਦੇ 9.56 ਕਰੋੜ ਵਰਕਡੇਅਜ਼ ਘਟੇ। ਕਿਸਾਨ ਜਥੇਬੰਦੀ ਨੇ MGNREGA ਬਹਾਲ ਕਰਨ, ਰੁਜ਼ਗਾਰ ਗਾਰੰਟੀ ਨੂੰ 200 ਦਿਨ ਅਤੇ ਦਿਹਾੜੀ 700 ਰੁਪਏ ਕਰਨ ਦੀ ਮੰਗ ਕੀਤੀ ਹੈ।